ਦਿੱਲੀ ’ਚ ਫ਼ਿਲਮ ‘ਹੋਲੀ ਕਾਊ’ ਨੂੰ ਨਵਾਜ਼-ਆਲੀਆ ਨੇ ਕੀਤਾ ਪ੍ਰੋਮੋਟ

Sunday, Aug 28, 2022 - 02:58 PM (IST)

ਦਿੱਲੀ ’ਚ ਫ਼ਿਲਮ ‘ਹੋਲੀ ਕਾਊ’ ਨੂੰ ਨਵਾਜ਼-ਆਲੀਆ ਨੇ ਕੀਤਾ ਪ੍ਰੋਮੋਟ

ਬਾਲੀਵੁੱਡ ਡੈਸਕ- ਬਹੁਤ ਉਡੀਕੀ ਜਾ ਰਹੀ ਸੋਸ਼ਲ ਕਾਮੇਡੀ ਫ਼ਿਲਮ ‘ਹੋਲੀ ਕਾਊ’ 26 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦੇ ਟ੍ਰੇਲਰ ’ਚ ਸੰਜੇ ਮਿਸ਼ਰਾ, ਤਿਗਮਾਂਸ਼ੂ ਧੂਲੀਆ ਤੇ ਨਵਾਜ਼ੂਦੀਨ ਸਿੱਦੀਕੀ ਇਕ ਗਾਂ ਦੀ ਤਲਾਸ਼ ਕਰਦੇ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦੇ ਪ੍ਰਮੋਸ਼ਨ ਦੇ ਸਿਲਸਿਲੇ ’ਚ ਨਵਾਜ਼ੂਦੀਨ ਸਿੱਦੀਕੀ ਤੇ ਨਿਰਮਾਤਾ ਆਲੀਆ ਹਾਲ ਹੀ ’ਚ ਦਿੱਲੀ ’ਚ ਸਨ।

PunjabKesari

ਇਹ ਵੀ ਪੜ੍ਹੋ : ਸ਼ਹਿਨਾਜ਼ ਬੌਸ ਲੇਡੀ ਲੁੱਕ ’ਚ ਆਈ ਨਜ਼ਰ, ਮਿਸ ਗਿੱਲ ਨੇ ਵਾਈਟ ਆਊਟਫ਼ਿਟਸ ’ਚ ਮਚਾਈ ਤਬਾਹੀ

‘ਹੋਲੀ ਕਾਊ’ ’ਚ ਸੰਜੇ ਮਿਸ਼ਰਾ, ਤਿਗਮਾਂਸ਼ੂ ਧੂਲੀਆ, ਸਾਦੀਆ ਸਿੱਦੀਕੀ, ਮੁਕੇਸ਼ ਐੱਸ. ਭੱਟ, ਨਵਾਜ਼ੂਦੀਨ ਸਿੱਦੀਕੀ ਨਾਲ ਮਹਿਮਾਨ ਭੂਮਿਕਾ ’ਚ ਰਾਹੁਲ ਮਿੱਤਰਾ ਵੀ ਹਨ। ਇਸ ਡਾਰਕ ਕਾਮੇਡੀ ਫ਼ਿਲਮ ਦਾ ਨਿਰਦੇਸ਼ਨ ਸਾਈਂ ਕਬੀਰ ਨੇ ਕੀਤਾ ਹੈ। 

PunjabKesari

ਇਹ ਵੀ ਪੜ੍ਹੋ : ਕਾਮੇਡੀਅਨ ਮੁਨੱਵਰ ਫਾਰੂਕੀ ਦਾ ਪ੍ਰੋਗਰਾਮ ਰੱਦ

ਫ਼ਿਲਮ ’ਚ ਆਪਣੀ ਭੂਮਿਕਾ ਬਾਰੇ ਨਵਾਜ਼ੂਦੀਨ ਨੇ ਕਿਹਾ ਕਿ ‘ਫ਼ਿਲਮ ’ਚ ਮੇਰਾ ਕੈਮਿਓ ਰੋਲ ਹੈ। ਫ਼ਿਲਮ ’ਚ ਮੇਰੀ ਪੂਰੀ ਭੂਮਿਕਾ ਤੁਹਾਨੂੰ ਨਜ਼ਰ ਆਵੇਗੀ, ਪਰ ਫ਼ਿਲਮ ਸ਼ਾਨਦਾਰ ਹੈ ਤੇ ਮੈਨੂੰ ਯਕੀਨ ਹੈ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ।’

ਨਿਰਮਾਤਾ ਆਲੀਆ ਸਿੱਦੀਕੀ ਨੇ ਕਿਹਾ ਕਿ ‘ਫ਼ਿਲਮ ਸਮਾਜ ਲਈ ਇਕ ਮਜ਼ਬੂਤ ​​ਸੰਦੇਸ਼ ਰੱਖਦੀ ਹੈ। ਸਾਡੀ ਟੀਮ ਨੇ ਫ਼ਿਲਮ ਬਣਾਉਣ ਲਈ ਅਸਲ ’ਚ ਬਹੁਤ ਮਿਹਨਤ ਕੀਤੀ ਹੈ ਅਤੇ ਹੁਣ ਇਹ ਦਰਸ਼ਕਾਂ ’ਤੇ ਨਿਰਭਰ ਹੈ ਕਿ ਉਹ ਫ਼ਿਲਮ ਲਈ ਆਪਣਾ ਪਿਆਰ ਦਿਖਾਉਣ।’


author

Shivani Bassan

Content Editor

Related News