‘ਕਲਕੀ 2898 AD’ ਦੇ ਪ੍ਰੋਮੋਸ਼ਨ ’ਚ ਸ਼ਾਮਲ ਹੋਇਆ 'ਨੈਸ਼ਨਲ ਟਰੱਕ ਟੂਰ'

Saturday, Jun 15, 2024 - 03:36 PM (IST)

‘ਕਲਕੀ 2898 AD’ ਦੇ ਪ੍ਰੋਮੋਸ਼ਨ ’ਚ ਸ਼ਾਮਲ ਹੋਇਆ 'ਨੈਸ਼ਨਲ ਟਰੱਕ ਟੂਰ'

ਮੁੰਬਈ (ਬਿਊਰੋ) - ‘ਕਲਕੀ 2898 ਏ. ਡੀ.’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ 'ਚ ਹੈ। ਫ਼ਿਲਮ ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੇ ਦਰਸ਼ਕਾਂ ਨੂੰ ਇਸ 'ਚ ਹੈਰਾਨ ਕਰਨ ਵਾਲੇ ਦ੍ਰਿਸ਼ਾਂ ਅਤੇ ਮਨਮੋਹਿਤ ਕਹਾਣੀ ਨਾਲ ਰੋਮਾਚਿਤ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ- ਆਮਿਰ ਖ਼ਾਨ ਦੇ ਪਰਿਵਾਰ 'ਚ ਫਿਰ ਤੋਂ ਹੋਵੇਗਾ ਸ਼ਾਨਦਾਰ ਜਸ਼ਨ, ਬੀਮਾਰ ਮਾਂ ਦੇ 90ਵੇਂ ਜਨਮ ਦਿਨ 'ਤੇ ਬਣਾਇਆ ਖ਼ਾਸ ਪਲੈਨ

‘ਕਲਕੀ 2898 ਏ. ਡੀ.’ ਦੀ ਟੀਮ ਇੱਥੇ ਹੀ ਨਹੀਂ ਰੁਕ ਰਹੀ, ਉਨ੍ਹਾਂ ਇਕ ਮਾਰਕੀਟਿੰਗ ਸਟ੍ਰੋਕ ਤਿਆਰ ਕੀਤਾ ਗਿਆ ਹੈ , ਇਕ ਨੈਸ਼ਨਲ ਦੌਰਾ, ਜਿਸ 'ਚ 12 ਟਰੱਕਾਂ ਦਾ ਬੇੜਾ ਸ਼ਾਮਲ ਹੈ। ਹਰੇਕ ’ਚ ਐੱਲ. ਈ. ਡੀ. ਸਕਰੀਨ ਰਾਹੀਂ ਫ਼ਿਲਮ ਅਤੇ ਟਰੇਲਰ ਦੀ ਝਲਕ ਦਿਖਾਈ ਗਈ ਹੈ, ਜਿਸ ਨੇ ਹਾਲ ਹੀ 'ਚ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ- 'ਬਿੱਗ ਬੌਸ' ਫੇਮ ਅਦਾਕਾਰ ਦਾ ਹੋਇਆ ਬੁਰਾ ਹਾਲ, 200 ਬਿੱਛੂਆਂ ਨੇ ਡੰਗਿਆ, ਚਿਹਰਾ ਬੁਰੀ ਤਰ੍ਹਾਂ ਸੁੱਜਿਆ (ਵੀਡੀਓ)

11 ਜੂਨ ਤੋਂ 10 ਜੁਲਾਈ ਤੱਕ ਇਹ ਟਰੱਕ ਮਹਾਰਾਸ਼ਟਰ, ਤਮਿਲਨਾਡੂ, ਪੰਜਾਬ, ਛੱਤੀਸਗੜ੍ਹ, ਰਾਜਸਥਾਨ, ਗੁਜਰਾਤ, ਉੜੀਸਾ, ਪੱਛਮ ਬੰਗਾਲ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਦਿੱਲੀ ਵਰਗੇ ਸ਼ਹਿਰਾਂ ਵਿਚ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨਗੇ ਅਤੇ ਉਨ੍ਹਾਂ ’ਚ ਫ਼ਿਲਮ ਪ੍ਰਤੀ ਉਤਸੁਕਤਾ ਜਗਾਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

sunita

Content Editor

Related News