ਨੈਸ਼ਨਲ ਐਵਾਰਡਸ : ਸੁਸ਼ਾਂਤ ਦੀ ‘ਛਿਛੋਰੇ’ ਨੂੰ ਬੈਸਟ ਫ਼ਿਲਮ ਤੇ ਕੰਗਨਾ ਨੂੰ ਬੈਸਟ ਅਦਾਕਾਰਾ ਦਾ ਮਿਲੇਗਾ ਐਵਾਰਡ

Monday, Oct 25, 2021 - 12:01 PM (IST)

ਨੈਸ਼ਨਲ ਐਵਾਰਡਸ : ਸੁਸ਼ਾਂਤ ਦੀ ‘ਛਿਛੋਰੇ’ ਨੂੰ ਬੈਸਟ ਫ਼ਿਲਮ ਤੇ ਕੰਗਨਾ ਨੂੰ ਬੈਸਟ ਅਦਾਕਾਰਾ ਦਾ ਮਿਲੇਗਾ ਐਵਾਰਡ

ਮੁੰਬਈ (ਬਿਊਰੋ)– ਅੱਜ 67ਵੇਂ ਨੈਸ਼ਨਲ ਫ਼ਿਲਮ ਐਵਾਰਡਸ ਦਾ ਆਯੋਜਨ ਹੋਣ ਜਾ ਰਿਹਾ ਹੈ। ਪ੍ਰੋਗਰਾਮ ’ਚ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਜੇਤੂਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕਰਨਗੇ। ਇਨ੍ਹਾਂ ਐਵਾਰਡਸ ਦਾ ਐਲਾਨ ਇਸ ਸਾਲ ਮਾਰਚ ’ਚ ਕੀਤਾ ਗਿਆ ਸੀ। ਹਿੰਦੀ ਸਿਨੇਮਾ ਕੈਟਾਗਰੀ ’ਚ ਇਸ ਵਾਰ ਸਾਲ 2019 ’ਚ ਰਿਲੀਜ਼ ਹੋਈ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ‘ਛਿਛੋਰੇ’ ਨੂੰ ਬੈਸਟ ਹਿੰਦੀ ਫ਼ਿਲਮ ਦੇ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਫ਼ਿਲਮ ’ਚ ਮਾਨਸਿਕ ਸਿਹਤ ਵਰਗੇ ਗੰਭੀਰ ਵਿਸ਼ੇ ’ਤੇ ਗੱਲਬਾਤ ਕੀਤੀ ਗਈ ਹੈ।

ਨਾਲ ਹੀ ਅਦਾਕਾਰਾ ਕੰਗਨਾ ਰਣੌਤ ਨੂੰ ਫ਼ਿਲਮ ‘ਮਣੀਕਰਣਿਕਾ’ ਤੇ ‘ਪੰਗਾ’ ਲਈ ਬੈਸਟ ਅਦਾਕਾਰਾ ਦੇ ਐਵਾਰਡ ਨਾਲ ਨਿਵਾਜਿਆ ਜਾਵੇਗਾ। ਉਥੇ ਹੀ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ‘ਕੇਸਰੀ’ ਦੇ ਸੁਪਰਹਿੱਟ ਗੀਤ ‘ਤੇਰੀ ਮਿੱਟੀ’ ਲਈ ਬੈਸਟ ਮੇਲ ਪਲੇਅਬੈਕ ਸਿੰਗਰ ਦੇ ਐਵਾਰਡ ਨਾਲ ਗਾਇਕ ਬੀ ਪਰਾਕ ਨੂੰ ਸਨਮਾਨਿਤ ਕੀਤਾ ਜਾਵੇਗਾ। ਦੱਸ ਦੇਈਏ ਕਿ ਮਨੋਜ ਵਾਜਪਾਈ ਤੇ ਸਾਊਥ ਦੇ ਸੁਪਰਸਟਾਰ ਧਾਨੁਸ਼ ਨੂੰ ਸਾਂਝੇ ਰੂਪ ’ਚ ਬੈਸਟ ਐਕਟਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਹ ਹੈ ਜੇਤੂਆਂ ਦੀ ਲਿਸਟ

ਸਰਵੋਤਮ ਸਹਾਇਕ ਅਦਾਕਾਰ- ਵਿਜੇ ਸੇਠੁਪਤੀ (ਸੁਪਰ ਡੀਲਕਸ, ਤਾਮਿਲ)

ਸਰਵੋਤਮ ਸਹਾਇਕ ਅਦਾਕਾਰਾ- ਪੱਲਵੀ ਜੋਸ਼ੀ (ਦਿ ਤਾਸ਼ਕੰਦ ਫਾਈਲਜ਼, ਹਿੰਦੀ)

ਸਰਵੋਤਮ ਬਾਲ ਕਲਾਕਾਰ- ਨਾਗਾ ਵਿਸ਼ਾਲ, ਕਰੁੱਪੂ ਦੁਰਈ (ਤਾਮਿਲ)

ਬੈਲਟ ਚਿਲਡਰਨ ਫ਼ਿਲਮ- ਕਸਤੂਰੀ (ਹਿੰਦੀ), ਨਿਰਮਾਤਾ- ਇਨਸਾਈਟ ਫਿਲਮਜ਼, ਨਿਰਦੇਸ਼ਕ- ਵਿਨੋਦ ਉਤਰੇਸ਼ਵਰ ਕਾਂਬਲੇ

ਵਾਤਾਵਰਣ ਸੰਭਾਲ ’ਤੇ ਸਰਵੋਤਮ ਫ਼ਿਲਮ- ਵਾਟਰ ਬਰੀਅਲ (ਮੋਨਪਾ), ਨਿਰਮਾਤਾ- ਫਾਰੂਕ ਇਫਤਿਖਾਰ ਲਸਕਰ, ਨਿਰਦੇਸ਼ਕ- ਸ਼ਾਂਤਨੂ ਸੇਨ

ਸਮਾਜਿਕ ਮੁੱਦੇ ’ਤੇ ਸਰਵੋਤਮ ਫ਼ਿਲਮ- ਆਨੰਦੀ ਗੋਪਾਲ (ਮਰਾਠੀ), ਨਿਰਮਾਤਾ- ਐਸਲ ਵਿਜ਼ਨ ਪ੍ਰੋਡਕਸ਼ਨ, ਨਿਰਦੇਸ਼ਕ- ਸਮੀਰ ਵਿਦਵਾਨਸ

ਰਾਸ਼ਟਰੀ ਏਕਤਾ ’ਤੇ ਫ਼ਿਲਮ ਲਈ ਨਰਗਿਸ ਦੱਤ ਐਵਾਰਡ- ਤਾਜਮਲ (ਮਰਾਠੀ)

ਸਭ ਤੋਂ ਵਧੀਆ ਮਨੋਰੰਜਨ ਪ੍ਰਦਾਨ ਕਰਨ ਵਾਲੀ ਫ਼ਿਲਮ- ਮਹਾਰਿਸ਼ੀ (ਤੇਲਗੂ), ਨਿਰਮਾਤਾ- ਸ਼੍ਰੀ ਵੈਂਕਟੇਸ਼ਵਰ ਕ੍ਰਿਏਸ਼ਨ, ਨਿਰਦੇਸ਼ਕ- ਪੈਡੀਪੱਲੀ ਵੰਸ਼ੀਧਰ ਰਾਓ

ਸਰਵੋਤਮ ਪੁਰਸ਼ ਪਲੇਬੈਕ ਗਾਇਕ- ਬੀ ਪਰਾਕ, ਗੀਤ- ਤੇਰੀ ਮਿੱਟੀ (ਕੇਸਰੀ, ਹਿੰਦੀ)

ਬੈਸਟ ਫੀਮੇਲ ਪਲੇਬੈਕ ਸਿੰਗਰ- ਸਾਵਨੀ ਰਵਿੰਦਰ, ਗੀਤ- ਰਾਨ ਪੀਤਲਾ, (ਮਰਾਠੀ ਫ਼ਿਲਮ, ਬਾਰਡੋ)

ਸਰਵੋਤਮ ਬੋਲ- ਪ੍ਰਭਾ ਵਰਮਾ, ਅਰਾਦੁਮ ਪਰਯੁਕਾ ਵਾਯਾ- ਕੋਲੰਬੀ (ਮਲਿਆਲਮ)

ਸਰਵੋਤਮ ਸੰਗੀਤ ਨਿਰਦੇਸ਼ਨ (ਗਾਣੇ)- ਡੀ. ਈਮਾਨ, ਵਿਸ਼ਵਾਸਮ (ਤਾਮਿਲ)

ਸਰਵੋਤਮ ਸੰਗੀਤ ਨਿਰਦੇਸ਼ਨ (ਬੈਕਗਰਾਊਂਡ ਸਕੋਰ)- ਪ੍ਰਬੁੱਧ ਬੈਨਰਜੀ, ਜਯੇਸ਼ਥਪੁਤਰੋ (ਬੰਗਾਲੀ)

ਸਰਵੋਤਮ ਪਟਕਥਾ (ਮੂਲ)- ਕੌਸ਼ਿਕ ਗਾਂਗੁਲੀ, ਜਯੇਸ਼ਥਪੁਤਰੋ (ਬੰਗਾਲੀ)

ਸਰਵੋਤਮ ਪਟਕਥਾ (ਅਡਾਪਟਿਡ)- ਸ੍ਰੀਜੀਤ ਮੁਖਰਜੀ, ਗੁਮਨਾਮੀ (ਬੰਗਾਲੀ)

ਸਰਵੋਤਮ ਪਟਕਥਾ (ਸੰਵਾਦ ਲੇਖਕ)- ਵਿਵੇਕ ਅਗਨੀਹੋਤਰੀ, ਦਿ ਤਾਸ਼ਕੰਦ ਫਾਈਲਜ਼ (ਹਿੰਦੀ)

ਸਰਵੋਤਮ ਸਿਨੇਮਾਟੋਗ੍ਰਾਫੀ- ਗਿਰੀਸ਼ ਗੰਗਾਧਰਨ, ਜਲੀਕੱਟੂ (ਮਲਿਆਲਮ)

ਸਰਵੋਤਮ ਮੇਕਅੱਪ ਕਲਾਕਾਰ- ਰੰਜਿਤ, ਹੈਲਨ (ਮਲਿਆਲਮ)

ਬੈਸਟ ਕਾਸਟਿਊਮ ਡਿਜ਼ਾਈਨਰ- ਸੁਜੀਤ ਸੁਧਾਕਰਨ ਤੇ ਵੀ. ਸਾਈ, ਮਾਰਕੱਕਦ ਅਰਬਿਕਾਦਲਿਨਤੇ ਸਿਹਮ (ਮਲਿਆਲਮ)

ਬੈਸਟ ਪ੍ਰੋਡਕਸ਼ਨ ਡਿਜ਼ਾਈਨ- ਸੁਨੀਲ ਨਿਗਵੇਕਰ ਤੇ ਨੀਲੇਸ਼ ਵਾਘ, ਆਨੰਦੀ ਗੋਪਾਲ (ਮਰਾਠੀ)

ਸਰਵੋਤਮ ਬੰਗਾਲੀ ਫ਼ਿਲਮ- ਗੁਮਨਾਮੀ, ਨਿਰਦੇਸ਼ਕ- ਸ਼੍ਰੀਜੀਤ ਮੁਖਰਜੀ

ਸਰਵੋਤਮ ਆਸਾਮੀ ਫ਼ਿਲਮ- ਰੋਨੁਆ- ਜੋ ਕਦੇ ਵੀ ਸਮਰਪਣ ਨਹੀਂ ਕਰਦੀ, ਨਿਰਦੇਸ਼ਕ- ਚੰਦਰ ਮੁਦੋਈ

ਸਰਵੋਤਮ ਐਕਸ਼ਨ ਨਿਰਦੇਸ਼ਨ (ਸਟੰਟ)- ਵਿਕਰਮ ਮੋਰੇ, ਅਵਨੇ ਸ਼੍ਰੀਮੰਨਾਰਾਇਣ (ਕੰਨੜ)

ਸਰਵੋਤਮ ਕੋਰੀਓਗ੍ਰਾਫੀ- ਰਾਜੂ ਸੁੰਦਰਮ, ਮਹਾਰਿਸ਼ੀ (ਤੇਲਗੂ)

ਸਰਵੋਤਮ ਵਿਸ਼ੇਸ਼ ਪ੍ਰਭਾਵ- ਸਿਧਾਰਥ ਪ੍ਰਿਯਦਰਸ਼ਨ, ਮਾਰੱਕਰ ਅਰਬਿਕਦਲਿਨਤੇ ਸਿੰਘਮ (ਮਲਿਆਲਮ)

ਸਰਵੋਤਮ ਸੰਪਾਦਨ- ਨਵੀਨ ਨੂਲੀ, ਜਰਸੀ (ਤੇਲਗੂ)

ਸਰਵੋਤਮ ਆਡੀਓਗ੍ਰਾਫੀ (ਲੋਕੇਸ਼ਨ ਸਾਊਂਡ ਰਿਕਾਰਡਿੰਗ)- ਦੇਬਜੀਤ ਗਯਾਨ, ਲੇਵਦੂਹ (ਖਾਸੀ)

ਸਰਵੋਤਮ ਆਡੀਓਗ੍ਰਾਫੀ (ਸਾਊਂਡ ਡਿਜ਼ਾਈਨਰ)- ਮੰਦਾਰ ਕਮਲਾਪੁਰਕਰ, ਰੇਡੀਅਸ (ਮਰਾਠੀ)

ਸਰਵੋਤਮ ਆਡੀਓਗ੍ਰਾਫੀ (ਫਾਈਨਲ ਮਿਕਸਡ ਟਰੈਕ ਦੀ ਰੀ-ਰਿਕਾਰਡਿਸਟ)- ਰੈਸਲ ਪੁਕੁਟੀ, ਉੱਟਾ ਸਰੂਪੂ ਸਾਈਜ਼-7 (ਤਾਮਿਲ)

ਸਪੈਸ਼ਲ ਜਿਊਰੀ ਐਵਾਰਡ- ਰਾਧਾਕ੍ਰਿਸ਼ਨ ਪਾਰਥੀਬਨ ਉਤ ਸਰੂਪੁ ਸਾਈਜ਼-7 (ਤਾਮਿਲ)

ਸਰਵੋਤਮ ਫ਼ਿਲਮ ਆਲੋਚਕ- ਸੋਹਿਨੀ ਚਟੋਪਾਧਿਆਏ ਇੰਦਰਾ ਗਾਂਧੀ ਐਵਾਰਡ ਇਕ ਨਿਰਦੇਸ਼ਕ ਦੀ ਸਰਵੋਤਮ ਡੈਬਿਊ ਫ਼ਿਲਮ ਲਈ- ਹੈਲਨ (ਮਲਿਆਲਮ), ਨਿਰਦੇਸ਼ਕ- ਮੁਥੁਕੁਟੀ ਜ਼ੇਵੀਅਰ

ਸਰਵੋਤਮ ਵਰਣਨ (ਨਾਨ ਫੀਚਰ ਫ਼ਿਲਮ)- ਵਾਈਲਡ ਕਰਨਾਟਕ (ਅੰਗਰੇਜ਼ੀ)- ਸਰ ਡੇਵਿਡ ਐਟਨਬਰੋ

ਸਰਵੋਤਮ ਸੰਗੀਤ ਨਿਰਦੇਸ਼ਨ (ਨਾਨ ਫੀਚਰ ਫ਼ਿਲਮ)- ਕ੍ਰਾਂਤੀ ਦਰਸ਼ੀ ਗੁਰੂ ਜੀ, ਅੱਗੇ ਦੇ ਸਮੇਂ (ਹਿੰਦੀ)- ਬਿਸ਼ਾਖਜਯੋਤੀ

ਸਿਨੇਮਾ ਬਾਰੇ ਸਰਵੋਤਮ ਕਿਤਾਬ- ਇਕ ਗਾਂਧੀਵਾਦੀ ਮਾਮਲਾ : ਸਿਨੇਮਾ ’ਚ ਪਿਆਰ ਦਾ ਭਾਰਤ ਦਾ ਉਤਸੁਕ ਚਿੱਤਰ, ਲੇਖਕ- ਸੰਜੇ ਸੂਰੀ

ਸਭ ਤੋਂ ਵੱਧ ਫ਼ਿਲਮ ਅਨੁਕੂਲ ਰਾਜ- ਸਿੱਕਮ

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News