ਨਤਾਸ਼ਾ ਸੂਰੀ ਨੇ ਬੋਲਡ ਲੁੱਕ 'ਚ ਵਧਾਇਆ ਤਾਪਮਾਨ, ਤਸਵੀਰਾਂ ਵਾਇਰਲ

Wednesday, Aug 12, 2020 - 01:13 PM (IST)

ਨਤਾਸ਼ਾ ਸੂਰੀ ਨੇ ਬੋਲਡ ਲੁੱਕ 'ਚ ਵਧਾਇਆ ਤਾਪਮਾਨ, ਤਸਵੀਰਾਂ ਵਾਇਰਲ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਨਤਾਸ਼ਾ ਸੂਰੀ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਉਸ ਦਾ ਇੱਕ ਬੋਲਡ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।
PunjabKesari
ਇਨ੍ਹਾਂ ਤਸਵੀਰਾਂ 'ਚ ਨਤਾਸ਼ਾ ਸੂਰੀ ਬੋਲਡ ਅੰਦਾਜ਼ 'ਚ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।ਤਸਵੀਰਾਂ 'ਚ ਨਤਾਸ਼ਾ ਨੇ ਨੈੱਟ ਦੀ ਬਲੈਕ ਬੋਲਡ ਡਰੈੱਸ ਪਹਿਨੀ ਹੈ, ਜਿਸ 'ਚ ਉਹ ਆਪਣੇ ਆਪ ਨੂੰ ਫਲਾਂਟ ਕਰ ਰਹੀ ਹੈ।
PunjabKesari
ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਨਤਾਸ਼ਾ ਸੂਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਨਤਾਸ਼ਾ ਸੂਰੀ ਇੰਨ੍ਹੀਂ ਦਿਨੀਂ ਆਪਣੇ ਥ੍ਰਿਲਰ ਸ਼ੋਅ 'ਡੇਂਜਰਸ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਸੀ ਪਰ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਉਹ ਆਪਣੇ ਸ਼ੋਅ ਦੀ ਪ੍ਰਮੋਸ਼ਨ ਨਹੀਂ ਕਰ ਪਾ ਰਹੀ।
PunjabKesari
ਅਦਾਕਾਰਾ ਅਗਸਤ ਦੀ ਸ਼ੁਰੂਆਤ 'ਚ ਪੁਣੇ ਗਈ ਸੀ, ਉਨ੍ਹਾਂ ਨੂੰ ਲੱਗਦਾ ਹੈ ਕਿ ਇਸੇ ਦੌਰਾਨ ਹੀ ਉਨ੍ਹਾਂ ਨੂੰ ਵਾਇਰਸ ਨੇ ਆਪਣੀ ਚਪੇਟ 'ਚ ਲੈ ਲਿਆ ਹੈ। ਇਸ ਦੇ ਨਾਲ ਹੀ ਅਦਾਕਾਰਾ ਦਾ ਕਹਿਣਾ ਹੈ ਕਿ ਇਹ ਵਾਇਰਸ ਉਨ੍ਹਾਂ ਨੇ ਆਪਣੀ ਭੈਣ ਅਤੇ ਦਾਦੀ ਨੂੰ ਵੀ ਦੇ ਦਿੱਤਾ ਹੈ।
PunjabKesari
ਨਤਾਸ਼ਾ ਨੇ ਕਿਹਾ 'ਉਹ ਬਿਮਾਰ ਹੈ ਪਰ ਹੌਲੀ-ਹੌਲੀ ਸਭ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਇਹ ਅਜੀਬ ਇਤਫ਼ਾਕ ਹੈ ਕਿ ਮੈਨੂੰ ਮੇਰੀ ਫ਼ਿਲਮ 'ਡੇਂਜਰਸ' ਦੀ ਪ੍ਰਮੋਸ਼ਨ ਤੋਂ ਦੂਰ ਰਹਿਣਾ ਪਵੇਗਾ, ਜੋ 14 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ।
PunjabKesari

PunjabKesari

PunjabKesari

PunjabKesari

PunjabKesari


author

sunita

Content Editor

Related News