ਨਤਾਸ਼ਾ ਸਟੈਨਕੋਵਿਚ ਨੇ ਸਾੜ੍ਹੀ ''ਚ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ

Sunday, Oct 20, 2024 - 01:42 PM (IST)

ਮੁੰਬਈ- ਹਾਰਦਿਕ ਪੰਡਯਾ ਦੀ ਸਾਬਕਾ ਪਤਨੀ ਨਤਾਸ਼ਾ ਸਟੈਨਕੋਵਿਚ ਨੇ ਹਾਲ ਹੀ 'ਚ ਨਵਾਂ ਗੀਤ 'ਤੇਰੇ ਕਾਰਕੇ' ਰਿਲੀਜ਼ ਕੀਤਾ ਹੈ। ਹੁਣ ਅਭਿਨੇਤਰੀ ਨੂੰ ਇੱਕ ਇਵੈਂਟ ਵਿੱਚ ਦੇਖਿਆ ਗਿਆ ਜਿੱਥੇ ਅਦਾਕਾਰਾ ਨੇ ਆਪਣੇ ਸਿਜ਼ਲਿੰਗ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਉਸ ਦੇ ਲੁੱਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹੁਣ ਖੁਦ ਨਤਾਸ਼ਾ ਨੇ ਵੀ ਸਾੜੀ 'ਚ ਆਪਣੇ ਫਿਗਰ ਨੂੰ ਫਲਾਂਟ ਕਰਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਨਤਾਸ਼ਾ ਸਟੈਨਕੋਵਿਚ ਗ੍ਰੇ ਰੰਗ ਦੀ ਖੂਬਸੂਰਤ ਸਾੜ੍ਹੀ ਪਹਿਨ ਕੇ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਨੇ ਸਾੜ੍ਹੀ ਨੂੰ ਮੇਲ ਖਾਂਦਾ ਸਲੀਵਲੇਸ ਬਲਾਊਜ਼ ਪਹਿਨਿਆ ਹੈ। ਅਦਾਕਾਰਾ ਮੈਚਿੰਗ ਈਅਰਰਿੰਗਸ ਅਤੇ ਖੁੱਲੇ ਵਾਲਾਂ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ 'ਚ ਉਹ ਆਪਣੀ ਫਿੱਗਰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਵੱਖ-ਵੱਖ ਅੰਦਾਜ਼ ਵਿੱਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਪ੍ਰੇਮੀ ਨੇ ਕੀਤਾ ਕੁਮੈਂਟ
ਜਿੱਥੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਨਤਾਸ਼ਾ ਸਟੈਨਕੋਵਿਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ, ਉਥੇ ਹੀ ਉਸ ਦੇ ਸਭ ਤੋਂ ਚੰਗੇ ਦੋਸਤ ਅਤੇ ਪ੍ਰੇਮੀ ਅਲੈਗਜ਼ੈਂਡਰ ਅਲੈਕਸ ਨੇ ਵੀ ਉਸ ਦੀ ਤਾਰੀਫ ਕੀਤੀ ਹੈ। ਉਸ ਨੇ ਫਾਇਰ ਇਮੋਜੀ ਸ਼ੇਅਰ ਕਰਦੇ ਹੋਏ ਕੁਮੈਂਟ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News