ਤਲਾਕ ਤੋਂ ਬਾਅਦ ਪੁੱਤਰ ਨਾਲ ਸਮਾਂ ਬਿਤਾ ਰਹੀ ਹੈ ਨਤਾਸ਼ਾ, ਤਸਵੀਰਾਂ ਕੀਤੀਆਂ ਸ਼ੇਅਰ

Tuesday, Jul 23, 2024 - 02:56 PM (IST)

ਤਲਾਕ ਤੋਂ ਬਾਅਦ ਪੁੱਤਰ ਨਾਲ ਸਮਾਂ ਬਿਤਾ ਰਹੀ ਹੈ ਨਤਾਸ਼ਾ, ਤਸਵੀਰਾਂ ਕੀਤੀਆਂ ਸ਼ੇਅਰ

ਮੁੰਬਈ- ਸਰਬੀਆਈ ਮਾਡਲ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਕ੍ਰਿਕਟਰ ਹਾਰਦਿਕ ਪੰਡਯਾ ਤੋਂ ਵੱਖ ਹੋਣ ਤੋਂ ਬਾਅਦ ਸੁਰਖੀਆਂ 'ਚ ਹੈ। ਹਾਰਦਿਕ ਨੂੰ ਤਲਾਕ ਦੇਣ ਤੋਂ ਪਹਿਲਾਂ ਹੀ ਨਤਾਸ਼ਾ ਆਪਣੇ ਬੇਟੇ ਅਗਸਤਿਆ ਨਾਲ ਸਰਬੀਆ ਆ ਗਈ ਹੈ। ਉਹ ਹੁਣ ਬੇਟੇ ਅਗਸਤਿਆ ਨਾਲ ਸਰਬੀਆ 'ਚ ਸਮਾਂ ਬਿਤਾ ਰਹੀ ਹੈ। ਉਹ ਆਪਣੇ ਬੇਟੇ ਦੇ ਹਰ ਪਲ ਨੂੰ ਕੈਮਰੇ 'ਚ ਕੈਦ ਕਰ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ।ਹਾਲ ਹੀ 'ਚ ਨਤਾਸ਼ਾ ਸਟੈਨਕੋਵਿਚ ਨੇ ਆਪਣੇ ਪੁੱਤਰ ਅਗਸਤਿਆ ਨਾਲ ਸਰਬੀਆ ਦੇ ਦੌਰੇ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ। ਉਸ ਦੀ ਇੱਕ ਇੰਸਟਾਗ੍ਰਾਮ ਸਟੋਰੀ 'ਚ ਨਤਾਸ਼ਾ ਨੂੰ ਉਸ ਦੇ ਚਾਰ ਸਾਲ ਦੇ ਪੁੱਤਰ ਨਾਲ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨਤਾਸ਼ਾ ਨੇ ਲਿਖਿਆ, 'ਮੇਰਾ ਦਿਲ ਖੁਸ਼ੀ ਨਾਲ ਭਰ ਗਿਆ ਹੈ।'

PunjabKesari

ਤੁਹਾਨੂੰ ਦੱਸ ਦੇਈਏ ਕਿ 18 ਜੁਲਾਈ ਨੂੰ ਨਤਾਸ਼ਾ ਸਟੈਨਕੋਵਿਚ ਅਤੇ ਹਾਰਦਿਕ ਪੰਡਯਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਪੋਸਟ 'ਚ ਆਪਣੇ ਤਲਾਕ ਦਾ ਐਲਾਨ ਕੀਤਾ ਸੀ। ਨਤਾਸ਼ਾ ਅਤੇ ਹਾਰਦਿਕ ਨੇ ਇੰਸਟਾਗ੍ਰਾਮ ਪੋਸਟ 'ਚ ਅੱਗੇ ਲਿਖਿਆ ਹੈ ਕਿ ਉਹ ਆਪਣੇ ਪੁੱਤਰ ਅਗਸਤਿਆ ਦੇ ਸਹਿ-ਮਾਪੇ ਬਣੇ ਰਹਿਣਗੇ।

PunjabKesari

ਤੁਹਾਨੂੰ ਦੱਸ ਦੇਈਏ ਕਿ ਨਤਾਸ਼ਾ ਸਟੈਨਕੋਵਿਚ ਅਤੇ ਹਾਰਦਿਕ ਦੀ ਪਹਿਲੀ ਮੁਲਾਕਾਤ 2018 'ਚ ਇੱਕ ਨਾਈਟ ਕਲੱਬ 'ਚ ਹੋਈ ਸੀ। ਇਸ ਤੋਂ ਬਾਅਦ ਦੋਹਾਂ ਨੇ 2020 'ਚ ਮੰਗਣੀ ਕਰ ਲਈ। ਮੰਗਣੀ ਤੋਂ ਬਾਅਦ, ਨਤਾਸ਼ਾ ਨੇ ਕੋਵਿਡ -19 ਲੌਕਡਾਊਨ ਦੌਰਾਨ ਮਈ 2020 'ਚ ਹਾਰਦਿਕ ਨਾਲ ਵਿਆਹ ਕੀਤਾ ਅਤੇ ਉਸੇ ਸਾਲ ਜੁਲਾਈ 'ਚ ਆਪਣੇ ਬੇਟੇ ਅਗਸਤਿਆ ਦਾ ਸਵਾਗਤ ਕੀਤਾ। ਬੇਟੇ ਦੇ ਜਨਮ ਤੋਂ ਬਾਅਦ ਦੋਹਾਂ ਦਾ 2023 'ਚ ਉਦੈਪੁਰ 'ਚ ਸ਼ਾਹੀ ਵਿਆਹ ਹੋਇਆ ਸੀ। ਹਾਲਾਂਕਿ ਹੁਣ ਦੋਵੇਂ ਵੱਖ ਹੋ ਗਏ ਹਨ।


author

Priyanka

Content Editor

Related News