ਦੁਬਈ ਫਿਲਮ ਉਤਸਵ ''ਚ ਨਸੀਰੂਦੀਨ ਸ਼ਾਹ ਨੂੰ ਮਿਲੇਗਾ ਲਾਈਫਟਾਈਮ ਅਚੀਵਮੈਂਟ ਪੁਰਸਕਾਰ

Thursday, Dec 10, 2015 - 11:47 AM (IST)

ਦੁਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ ਇਥੇ ਦੁਬਈ ਫਿਲਮ ਉਤਸਵ ਵਿਚ ਸਿਨੇਮਾ ਦੇ ਖੇਤਰ ਵਿਚ ਆਪਣੇ ਵਿਲੱਖਣ ਯੋਗਦਾਨ ਨੂੰ ਲੈ ਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤੇ ਜਾਣਗੇ। ਸ਼ਾਹ ਨੇ ਆਪਣੇ 40 ਸਾਲ ਦੇ ਫਿਲਮੀ ਕਰੀਅਰ ਵਿਚ 200 ਤੋਂ ਵਧੇਰੇ ਫਿਲਮਾਂ ਵਿਚ ਅਦਾਕਾਰੀ ਕੀਤੀ ਹੈ। 
ਭਾਰਤੀ ਨਾਟਯ ਯੂਨੀਵਰਸਿਟੀ ਤੋਂ ਗ੍ਰੈਜੂਏਟ ਸ਼ਾਹ ਨੇ 1975 ਵਿਚ ਸ਼ਿਆਮ ਬੈਨੇਗਲ ਦੀ ਫਿਲਮ ''ਨਿਸ਼ਾਂਤ'' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਵਿਚ ਕੁਝ ਵੱਡੀਆਂ ਫਿਲਮਾਂ ਵਿਚ ਵੀ ਅਦਾਕਾਰੀ ਕੀਤੀ।
ਇਕ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਮੈਨੂੰ ਹਮੇਸ਼ਾ ਦੁਬਈ ਆ ਕੇ ਮਜ਼ਾ ਆਉਂਦਾ ਹੈ ਅਤੇ ਮੈਂ ਇਥੇ ਰੁਕਣ ਦੌਰਾਨ ਭਾਰਤੀ ਅਤੇ ਪਾਕਿਸਤਾਨੀ ਦਰਸ਼ਕਾਂ ਦੇ ਰੂ-ਬ-ਰੂ ਹੋਣ ਨੂੰ ਲੈ ਕੇ ਆਸਵੰਦ ਹਾਂ। ਦੁਬਈ ਕੌਮਾਂਤਰੀ ਫਿਲਮ ਉਤਸਵ ਵਿਚ ਮੈਨੂੰ ਜੋ ਸਨਮਾਨ ਦਿੱਤਾ ਜਾ ਰਿਹਾ ਹੈ, ਮੈਂ ਉਸ ਲਈ ਧੰਨਵਾਦੀ ਹਾਂ। ਇਸ ਫਿਲਮ ਉਤਸਵ ਵਿਚ ਸ਼ਾਹ ਦੀ ਨਵੀਂ ਫਿਲਮ ''ਵੇਟਿੰਗ'' ਸ਼ੁੱਕਰਵਾਰ ਨੂੰ ਦਿਖਾਈ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਵਿਚ ਕਲਕੀ ਕੋਚਲਿਨ ਵੀ ਕੰਮ ਕਰ ਰਹੀ ਹੈ।


Related News