ਹਸਪਤਾਲ ਤੋਂ ਡਿਸਚਾਰਜ ਹੋਏ ਨਸੀਰੂਦੀਨ ਸ਼ਾਹ, ਬੇਟੇ ਵਿਵਾਨ ਸ਼ਾਹ ਨੇ ਸਾਂਝੀਆਂ ਕੀਤੀਆਂ ਤਸਵੀਰਾਂ
Thursday, Jul 08, 2021 - 12:09 PM (IST)
ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹਨਾਂ ਨੂੰ ਨਮੂਨੀਏ ਦੀ ਸ਼ਿਕਾਇਤ ਕਰਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਵਿੱਚੋਂ ਛੁੱਟੀ ਮਿਲਣ ਤੋਂ ਬਾਅਦ ਬੇਟੇ ਵਿਵਾਨ ਸ਼ਾਹ ਨੇ ਨਸੀਰੂਦੀਨ ਸ਼ਾਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਵਿੱਚ ਨਸੀਰੂਦੀਨ ਦੇ ਨਾਲ ਉਨ੍ਹਾਂ ਦੀ ਪਤਨੀ ਰਤਨਾ ਪਾਠਕ ਸ਼ਾਹ ਵੀ ਨਜ਼ਰ ਆ ਰਹੇ ਹਨ। ਵਿਵਾਨ ਸ਼ਾਹ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਤਸਵੀਰਾਂ ਸ਼ੇਅਰ ਕੀਤੀਆਂ। ਪਹਿਲੀ ਤਸਵੀਰ ਵਿਚ ਨਸੀਰੂਦੀਨ ਸ਼ਾਹ ਸੰਤਰੀ ਰੰਗ ਦੀ ਟੀ-ਸ਼ਰਟ ਅਤੇ ਚਿੱਟੇ ਟਰੈਕ ਪੈਂਟ ਵਿਚ ਆਪਣੇ ਬਿਸਤਰੇ ਦੇ ਕੋਲ ਖੜੇ ਦੇਖੇ ਜਾ ਸਕਦੇ ਹਨ। ਦੂਸਰੀ ਦੀ ਗੱਲ ਕੀਤੀ ਜਾਵੇ ਤਾਂ ਤਸਵੀਰ ਵਿਚ ਨਸੀਰੂਦੀਨ ਸ਼ਾਹ ਆਪਣੇ ਫੋਨ ‘ਤੇ ਕੁਝ ਕਰਦੇ ਦਿਖਾਈ ਦੇ ਰਹੇ ਹਨ।
ਤੁਹਾਨੂੰ ਦੱਸ ਦਿੰਦੇ ਹਾਂ ਕਿ ‘ਨਸੀਰੂਦੀਨ ਨੂੰ 29 ਜੂਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਹੁਣ ਉਹ ਠੀਕ ਹਨ।