ਬਾਲੀਵੁੱਡ ਦੀ ਇਹ ਬੋਲਡ ਅਦਾਕਾਰਾ ਹੈ ਪਾਕਿਸਤਾਨੀ ਮਨੋਰੰਜਨ ਜਗਤ ''ਚ ਕੰਮ ਕਰਨ ਦੀ ਚਾਹਵਾਨ
Monday, May 09, 2016 - 12:57 PM (IST)

ਨਵੀਂ ਦਿੱਲੀ : ਬਾਲੀਵੁੱਡ ਦੀ ਬੋਲਡ ਅਦਾਕਾਰਾ ਨਰਗਿਸ ਫਾਖਰੀ ਪਾਕਿਸਤਾਨੀ ਮਨੋਰੰਜਨ ਇੰਡਸਟਰੀ ''ਚ ਕੰਮ ਕਰਨਾ ਚਾਹੁੰਦੀ ਹੈ। ਉਹ ਇਸ ਨਾਲ ਇਹੀ ਸੰੰਦੇਸ਼ ਦੇਣਾ ਚਾਹੁੰਦੀ ਹੈ ਕਿ, ''''ਭਾਵੇਂ ਅਸੀਂ ਸਾਰੇ ਵੱਖ-ਵੱਖ ਧਰਮਾਂ ਨਾਲ ਸੰਬੰਧ ਰੱਖਦੇ ਹਾਂ ਪਰ ਅੰਦਰੋਂ ਅਸੀਂ ਸਾਰੇ ਇਕੋਂ-ਜਿਹੇ ਹੀ ਹਾਂ। ਇਕੱਠੇ ਮਿਲ ਕੇ ਕੰਮ ਕਰਨਾ ਬੇਹੱਦ ਜ਼ਰੂਰੀ ਅਤੇ ਮਹੱਤਵਪੂਰਨ ਹੈ। ਪਾਕਿਸਤਾਨੀ ਮੂਲ ਦੀ ਅਦਾਕਾਰਾ ਨਰਗਿਸ ਫਾਖਰੀ ਤੋਂ ਇਲਾਵਾ ਮਾਹਿਰਾ ਖਾਨ, ਅਲੀ ਜ਼ਫਰ, ਫਵਾਦ ਖਾਨ ਵਰਗੇ ਕਈ ਪਾਕਿਸਤਾਨੀ ਸਿਤਾਰਿਆਂ ਨੂੰ ਬਾਲੀਵੁੱਡ ਇੰਡਸਟਰੀ ਨੇ ਖਿੜ੍ਹੇ-ਮੱਥੇ ਸਵੀਕਾਰ ਕੀਤਾ ਹੈ। ਨਰਗਿਸ ਦਾ ਕਹਿਣਾ ਹੈ ਕਿ ਉਹ ਆਪਣੀ ਕਲਾ ਨਾਲ ਪਾਕਿਸਤਾਨੀ ਇੰਡਸਟਰੀ ''ਚ ਕੰਮ ਕਰਨਾ ਚਾਹੁੰਦੀ ਹੈ। ਪਾਕਿਸਤਾਨੀ ਮਨੋਰੰਜਨ ਜਗਤ ''ਚ ਕੰਮ ਕਰਨ ਦੀ ਇੱਛਾ ਬਾਰੇ ਪੁੱਛਣ ''ਤੇ ਨਰਗਿਸ ਨੇ ਦੱਸਿਆ, ''''ਪਾਕਿਸਤਾਨ ਮੇਰੇ ਖੂਨ ''ਚ ਹੈ ਅਤੇ ਮੈਂ ਉੱਥੇ ਜਾਣ ਦੇ ਮੌਕਿਆਂ ''ਤੇ ਜ਼ਰੂਰ ਨਜ਼ਰ ਰਖਾਂਗੀ।''''
ਜਾਣਕਾਰੀ ਅਨੁਸਾਰ ਨਰਗਿਸ ਦੀ ਆਉਣ ਵਾਲੀ ਫਿਲਮ ''ਅਜ਼ਹਰ'' ''ਚ ਉਹ ਪਾਕਿਸਤਾਨੀ ਕ੍ਰਿਕਟਰ ਅਜ਼ਹਰੂਦੀਨ ਦੀ ਦੂਜੀ ਪਤਨੀ ਸੰਗੀਤਾ ਬਿਜਲਾਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਫਿਲਮ ''ਚ ''ਅਜ਼ਹਰੁਦੀਨ'' ਦਾ ਕਿਰਦਾਰ ਅਦਾਕਾਰ ਇਮਰਾਨ ਹਾਸ਼ਮੀ ਨਿਭਾਅ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮਸ਼ਹੂਰ ਹੋਣ ਦੇ ਨਾਲ-ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ।