ਨਰਗਿਸ ਫਾਖਰੀ ਦੇ ਵਿਗਿਆਪਨ ''ਤੇ ਪਾਕਿਸਤਾਨ ''ਚ ਹੋਇਆ ਹੰਗਾਮਾ

Monday, Dec 21, 2015 - 02:14 PM (IST)

 ਨਰਗਿਸ ਫਾਖਰੀ ਦੇ ਵਿਗਿਆਪਨ ''ਤੇ ਪਾਕਿਸਤਾਨ ''ਚ ਹੋਇਆ ਹੰਗਾਮਾ

ਇਸਲਾਮਾਬਾਦ : ਪਾਕਿਸਤਾਨੀ ਉਰਦੁ ਅਖ਼ਬਾਰ ''ਜੰਗ'' ਦੇ ਪਹਿਲੇ ਪੰਨੇ ''ਤੇ ਬਾਲੀਵੁੱਡ ਅਦਾਕਾਰਾ ਨਰਗਿਸ ਫਾਖਰੀ ਦੇ ਛਪੇ ਵਿਗਿਆਪਨ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਹੰਗਾਮਾ ਖੜ੍ਹਾ ਹੋ ਗਿਆ ਹੈ। ਇਥੋਂ ਦੇ ਲੋਕਾਂ ਨੇ ਇਸ ਵਿਗਿਆਪਨ ਦੀ ਨਿੰਦਿਆ ਕਰਦਿਆਂ ਇਸ ਨੂੰ ਘਟੀਆ ਤੇ ਬੇਤੁਕਾ ਕਿਹਾ ਹੈ। 
''ਦਿ ਐਕਸਪ੍ਰੈੱਸ ਟ੍ਰਿਬਿਊਨ'' ਅਨੁਸਾਰ, ''''ਪੱਤਰਕਾਰਾਂ ਸਮੇਤ ਕਈ ਲੋਕਾਂ ਨੇ ਇਸ ਦੀ ਨਿੰਦਿਆ ਕੀਤੀ ਹੈ। ਇਸ ''ਚ ਨਰਗਿਸ ਲਾਲ ਰੰਗ ਦਾ ਲਿਬਾਸ ਪਹਿਨੀਂ ਹੱਥ ''ਚ ਫੋਨ ਫੜੀ ਨਜ਼ਰ ਆ ਰਹੀ ਹੈ। ਪਾਕਿਸਤਾਨ ਦੇ ਖੋਜੀ ਪੱਤਰਕਾਰ ਅੰਸਾਰ ਅੱਬਾਸੀ ਨੇ ਮਾਈਕਰੋਬਲਾਗਿੰਗ ਵੈੱਬਸਾਈਟ ''ਤੇ ਸਭ ਤੋਂ ਪਹਿਲਾਂ ਇਸ ਵਿਗਿਆਪਨ ਦੀ ਨਿੰਦਿਆ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨਾਲ ਕਈ ਹੋਰ ਲੋਕ ਵੀ ਜੁੜ ਗਏ।
ਨਰਗਿਸ ਫਾਖਰੀ ਦੇ ਵਿਗਿਆਪਨ ਨੂੰ ਲੈ ਕੇ ਹੋਏ ਟਵੀਟ
ਅੰਸਾਰ ਅੱਬਾਸੀ, ''''ਮੈਂ ਜੰਗ ਦੇ ਪਹਿਲੇ ਪੰਨੇ ਦੇ ਬੇਤੁਕੇ ਵਿਗਿਆਪਨ ਲਈ ਜੰਗ ਸਮੂਹ ਮੈਨੇਜਮੈਂਟ ਦਾ ਸਖਤ ਵਿਰੋਧ ਕਰਦਾ ਹਾਂ।'''' 
ਮਿਰਜ਼ਾ ਲਾਮੇਰ ਕਿੰਗ, ''''ਅੱਜ ਨਰਗਿਸ ਦੀ ਤਸਵੀਰ ਛਪੀ ਹੈ ਭਲਕੇ ਸਨੀ ਲਿਓਨ ਦੀ ਤਸਵੀਰ ਛਪੇਗੀ।'''' 
ਕਾਦਰ ਖਾਨ, ''''ਪਹਿਲਾ ਪੰਨਾ ਬੇਤੁਕਾ ਹੀ ਨਹੀਂ, ਸਗੋਂ ਭ੍ਰਿਸ਼ਟਾਚਾਰ ਅਤੇ ਸਰਕਾਰ ਵਲੋਂ ਮਨਜ਼ੂਰਸ਼ੁਦਾ ਲੁੱਟ ਵਰਗਾ ਲੱਗ ਰਿਹਾ ਹੈ।''''


Related News