ਨਰੇਸ਼ ਕਥੂਰੀਆ ਨੇ ਇੰਝ ਮਨਾਇਆ ਹਿਨਾ ਖ਼ਾਨ ਦਾ ਬਰਥਡੇ, ਵੇਖ ਅਦਾਕਾਰਾ ਦੇ ਚਿਹਰੇ 'ਤੇ ਆਈ ਰੌਣਕ
Thursday, Oct 03, 2024 - 02:11 PM (IST)
ਐਂਟਰਟੇਨਮੈਂਟ ਡੈਸਕ - ਅਦਾਕਾਰਾ ਹਿਨਾ ਖ਼ਾਨ ਦਾ ਬੀਤੇ ਦਿਨੀਂ ਜਨਮਦਿਨ ਸੀ। ਇਸ ਮੌਕੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਲੇਖਕ ਨਰੇਸ਼ ਕਥੂਰੀਆ ਨੇ ਹਿਨਾ ਖ਼ਾਨ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹਿਨਾ ਖ਼ਾਨ ਕੇਕ ਕੱਟਦੀ ਨਜ਼ਰ ਆ ਰਹੀ ਹੈ।
ਇਸ ਦੌਰਾਨ ਗਿੱਪੀ ਗਰੇਵਾਲ ਆਪਣੇ ਪੁੱਤਰ ਸ਼ਿੰਦਾ ਨਾਲ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮੀ ਕਲਾਕਾਰ ਦਿਖਾਈ ਦੇ ਰਹੇ ਹਨ।
ਇਸ ਦੌਰਾਨ ਹਿਨਾ ਖ਼ਾਨ ਦੀ ਚਿਹਰੇ 'ਤੇ ਬਹੁਤ ਖ਼ੁਸ਼ੀ ਨਜ਼ਰ ਆ ਰਹੀ ਹੈ, ਜੋ ਉਸ ਦੀ ਖ਼ੂਬਸੂਰਤੀ ਚਾਰ ਚੰਨ ਲਾ ਰਹੀ ਹੈ। ਹਿਨਾ ਖ਼ਾਨ ਸ਼੍ਰੀ ਨਗਰ ਦੀ ਜੰਮਪਲ ਹੈ ਅਤੇ ਉਸ ਨੂੰ ਅਦਾਕਾਰੀ ਦਾ ਬਹੁਤ ਜ਼ਿਆਦਾ ਸ਼ੌਂਕ ਸੀ।
ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਹਿਨਾ ਖ਼ਾਨ ਨੇ ਬ੍ਰੈਸਟ ਕੈਂਸਰ ਬਾਰੇ ਖੁਲਾਸਾ ਕੀਤਾ ਸੀ ਅਤੇ ਹੁਣ ਅਦਾਕਾਰਾ ਬੜੀ ਬਹਾਦਰੀ ਨਾਲ ਇਸ ਬੀਮਾਰੀ ਨਾਲ ਲੜ ਰਹੀ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਹਿਨਾ ਨੂੰ ਮਸ਼ਹੂਰ ਟੈਲੀਵਿਜ਼ਨ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਅਕਸ਼ਰਾ ਦੇ ਕਿਰਦਾਰ 'ਚ ਦੇਖਿਆ ਗਿਆ ਸੀ।
ਉਹ ਇਸ ਨਾਂ ਨਾਲ ਹਰ ਘਰ 'ਚ ਜਾਣੀ ਜਾਂਦੀ ਹੈ। ਉਸ ਨੇ 'ਖਤਰੋਂ ਕੇ ਖਿਲਾੜੀ' ਸੀਜ਼ਨ 8 ਅਤੇ 'ਬਿੱਗ ਬੌਸ 11' ਵਰਗੇ ਟੈਲੀਵਿਜ਼ਨ ਰਿਐਲਿਟੀ ਸ਼ੋਅਜ਼ 'ਚ ਵੀ ਹਿੱਸਾ ਲਿਆ।
ਉਹ 'ਕਸੌਟੀ ਜ਼ਿੰਦਗੀ ਕੀ' ਅਤੇ 'ਨਾਗਿਨ 5' ਵਰਗੇ ਸ਼ੋਅਜ਼ 'ਚ ਵੀ ਨਜ਼ਰ ਆਈ।