ਅਦਾਕਾਰ ਨਕੁਲ ਮਹਿਤਾ ਕੋਰੋਨਾ ਪਾਜ਼ੀਟਿਵ, ਸੋਸ਼ਲ ਮੀਡੀਆ ''ਤੇ ਦਿੱਤੀ ਖ਼ੁਦ ਜਾਣਕਾਰੀ

12/23/2021 4:03:00 PM

ਮੁੰਬਈ (ਬਿਊਰੋ) - ਇਕ ਵਾਰ ਮੁੜ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਜਿੱਥੇ ਆਮ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ, ਉਥੇ ਹੀ ਕਈ ਫ਼ਿਲਮੀ ਕਲਾਕਾਰ ਵੀ ਇਸ ਦੀ ਚਪੇਟ 'ਚ ਆ ਰਹੇ ਹਨ। ਹਾਲ ਹੀ ਖ਼ਬਰ ਸਾਹਮਣੇ ਆਈ ਹੈ ਕਿ ਟੀ. ਵੀ. ਜਗਤ ਦੇ ਮਸ਼ਹੂਰ ਅਦਾਕਾਰ ਨਕੁਲ ਮਹਿਤਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਖ਼ੁਦ ਨਕੁਲ ਮਹਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਕੇ ਕੀਤੀ ਹੈ। ਉਹ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਸਿਹਤ ਸਬੰਧੀ ਜਾਣਕਾਰੀ ਸ਼ੇਅਰ ਕਰ ਰਹੇ ਹਨ। ਨਕੁਲ ਮਹਿਤਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਲਦ ਠੀਕ ਹੋਣ ਲਈ ਲਗਾਤਾਰ ਦੁਆਵਾਂ ਕਰ ਰਹੇ ਹਨ।

PunjabKesari

ਦੱਸ ਦਈਏ ਕਿ ਨਕੁਲ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਸਿਹਤ ਸਬੰਧੀ ਅਪਡੇਟ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ, "ਤੁਹਾਡਾ ਇਹ ਮੁੰਡਾ ਅੱਜ ਆਪਣੇ ਦਿਮਾਗ 'ਚ ਘੱਟ ਧੁੰਦ ਮਹਿਸੂਸ ਕਰ ਰਿਹਾ ਹੈ। ਕਿਸੇ ਨੇ ਵੀ ਸਿਹਤ ਲਈ ਤੁਰੰਤ ਅਪਡੇਟ ਨਹੀਂ ਮੰਗਿਆ...ਮੈਂ ਵਿਲ ਸਮਿਥ ਦਾ ਸ਼ੁਕਰਗੁਜ਼ਾਰ ਹਾਂ, ਦਵਾਈਆਂ ਦੀ ਬਾਰਾਤ, Netflix 'ਤੇ, Spotify 'ਤੇ ਮਾਡਰਨ ਲਵ ਪੋਡਕਾਸਟ, ਅਲੀ ਸੇਠੀ ਦੀ ਉਦਾਸ ਆਵਾਜ਼, ਕ੍ਰਿਸਮਸ ਦੀਆਂ ਕੁਝ ਲਾਈਟਾਂ, ਮੇਰੀ ਡਾਇਰੀ ਅਤੇ ਮੇਰੀ ਘਰਵਾਲੀ ਦੇ ਹੱਥ ਦਾ ਗਰਮ ਭੋਜਨ ਮੇਰਾ ਸਾਥ ਦੇ ਰਹੇ ਹਨ, ਜਿਨ੍ਹਾਂ ਨੂੰ ਮੈਂ ਕੋਵਿਡ ਨੂੰ ਹਰਾਉਣ ਦਾ ਲਈ ਲੈਂਦਾ ਹਾਂ! ਹਮ ਹੋਂਗੇ ਕਾਮਯਾਬ!" ਨਕੁਲ ਮਹਿਤਾ ਦੀ ਪੋਸਟ 'ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਹਿ ਕਲਾਕਾਰਾਂ, ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਕੁਮੈਂਟ ਕਰਕੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆਵਾਂ ਦਿੱਤੀਆਂ।

 
 
 
 
 
 
 
 
 
 
 
 
 
 
 

A post shared by Nakuul Mehta (@nakuulmehta)

ਨਕੁਲ ਮਹਿਤਾ ਦੀ ਸਹਿ ਕਲਾਕਾਰ ਦਿਸ਼ਾ ਪਰਮਾਰ ਨੇ ਮੈਸੇਜ 'ਤੇ ਕਿਹਾ, ''ਅਸੀਂ ਸਾਰੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਤੁਸੀ ਜਲਦ ਸਿਹਤਯਾਬ ਹੋ ਕੇ ਸ਼ੂਟਿੰਗ 'ਤੇ ਆਓ, get healthy & back soon।" ਨਕੁਲ ਨੂੰ ਉਨ੍ਹਾਂ ਦੇ ਸ਼ੋਅ 'ਇਸ਼ਕਬਾਜ਼' ਦੇ ਸਹਿ ਕਲਾਕਾਰ ਜੈ ਸਿੰਘ, ਉਨ੍ਹਾਂ ਦੇ ਦੋਸਤ ਕਰਨ ਗਰੋਵਰ ਨੇ ਵੀ ਮੈਸੇਜ ਕਰਕੇ ਉਨ੍ਹਾਂ ਦਾ ਹਾਲ ਜਾਣਿਆ ਤੇ ਉਨ੍ਹਾਂ ਨੂੰ ਜਲਦ ਠੀਕ ਹੋਣ ਦੀ ਦੁਆਵਾਂ ਭੇਜੀਆਂ। ਨਕੁਲ ਮਹਿਤਾ ਟੀ. ਵੀ. ਦੇ ਸ਼ੋਅ 'ਇਸ਼ਕਬਾਜ਼', 'ਬੜੇ ਅੱਛੇ ਲਗਤੇ ਹੈਂ', 'ਦਿਲ ਬੋਲੇ ਓਬਰਾਏ', 'ਪਿਆਰ ਕਾ ਦਰਦ ਹੈ ਮਿੱਠਾ-ਮਿੱਠਾ' ਆਦਿ ਕਰ ਚੁੱਕੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News