ਨਕੁਲ ਮਹਿਤਾ ਨੇ ਪਤਨੀ ਜਾਨਕੀ ਨਾਲ ਬਿਤਾਏ ਖ਼ੂਬਸੂਰਤ ਪਲਾਂ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਕੀਤੀ ਸਾਂਝੀ

Saturday, Jun 11, 2022 - 06:13 PM (IST)

ਨਕੁਲ ਮਹਿਤਾ ਨੇ ਪਤਨੀ ਜਾਨਕੀ ਨਾਲ ਬਿਤਾਏ ਖ਼ੂਬਸੂਰਤ ਪਲਾਂ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਕੀਤੀ ਸਾਂਝੀ

ਮੁੰਬਈ: ਅਦਾਕਾਰ ਨਕੁਲ ਮਹਿਤਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਅਦਾਕਾਰ ਨੇ ਪ੍ਰਸ਼ੰਸਕਾਂ ਨਾਲ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਨਕੁਲ ਨੇ ਆਪਣੀ ਪਤਨੀ ਜਾਨਕੀ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ। ਜੋ ਪ੍ਰਸ਼ੰਸਕਾਂ ਵਲੋਂ ਬੇਹੱਦ ਪਸੰਦ ਕੀਤੀ ਜਾ ਰਹੀ ਹੈ।

Bollywood Tadka

ਇਹ  ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਜਨਮਦਿਨ ’ਤੇ ਕੌਰ ਬੀ ਨੇ ਭਾਵੁਕ ਹੋ ਕੇ ਸਾਂਝੀ ਕੀਤੀ ਇਹ ਪੋਸਟ

ਵੀਡੀਓ ’ਚ ਨਕੁਲ ਅਤੇ ਜਾਨਕੀ ਵਾਈਨ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਦੋਵੇਂ ਇਕੱਠੇ ਖੂਬਸੂਰਤ ਪਲਾਂ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਦੋਵਾਂ ਵਿਚਾਲੇ ਕਾਫ਼ੀ ਪਿਆਰ ਅਤੇ ਜ਼ਬਰਦਸਤ ਬਾਂਡਿੰਗ ਹੈ। 

 
 
 
 
 
 
 
 
 
 
 
 
 
 
 

A post shared by Nakuul Mehta (@nakuulmehta)

ਇਹ  ਵੀ ਪੜ੍ਹੋ : ਜਨਮ ਦਿਨ ਮੌਕੇ ਸਿੱਧੂ ਮੂਸੇਵਾਲਾ ਨੂੰ ਹਰ ਕੋਈ ਕਰ ਰਿਹੈ ਯਾਦ, 12 ਸਾਲਾ ਬੱਚੀ ਨੇ ਬਣਾਈ ਖੂਬਸੂਰਤ ਤਸਵੀਰ

ਵੀਡੀਓ ਦੇ ਨਾਲ ਇਕ ਵਾਇਸ ਓਵਰ ਹੈ ਜਿਸ ’ਚ ਕਿਹਾ ਗਿਆ ਹੈ ਕਿ ‘ਮੈਂਨੂੰ ਇਸ ਦਾ ਆਦੀ ਹਾਂ। ਮੈਡੀਕਲ ਜਾਂ ਸ਼ਾਬਦਿਕ ਅਰਥਾਂ ’ਚ ਨਹੀਂ ਪਰ ਮੈਂ ਇਸ ਤੋਂ ਬਿਨਾਂ ਨਹੀਂ ਰਹਿ ਸਕਦਾ।’ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

Bollywood Tadka

ਦੱਸ ਦੇਈਏ ਕਿ ਨਕੁਲ ਅਤੇ ਜਾਨਕੀ 18 ਸਾਲ ਦੀ ਉਮਰ ਤੋਂ ਇਕੱਠੇ ਹਨ। ਦੋਵਾਂ ਦਾ ਪਿਆਰ ਕਦੇ ਘੱਟ ਨਹੀਂ ਹੋਇਆ। ਇਹ ਜੋੜਾ ਆਪਣੇ ਵਿਆਹੁਤਾ ਜੀਵਨ ’ਚ ਬਹੁਤ ਖੁਸ਼ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਨਕੁਲ ਨੂੰ ਹਾਲ ਹੀ ’ਚ ਹਸਪਤਾਲ ’ਚ ਭਰਤੀ ਹੋਏ ਸੀ। ਅਦਾਕਾਰ ਨੇ ਅਪੈਂਡਿਕਸ ਦੀ ਸਰਜਰੀ ਕਰਵਾਈ ਹੈ। ਅਦਾਕਾਰ ਹੁਣ ਠੀਕ ਹੈ ਅਤੇ ਘਰ ਪਰਤ ਆਏ ਹਨ ਅਤੇ ਅਦਾਕਾਰ ਹੁਣਆਪਣੇ ਕੰਮ ’ਤੇ ਪਰਤ ਆਏ ਹਨ।


author

Anuradha

Content Editor

Related News