ਨਾਗਾਰਜੁਨ ਨੇ ਸੁਧਾਰੀ ਗਲਤੀ, ਏਅਰਪੋਰਟ ਜਾ ਕੇ ਦਿਵਿਆਂਗ ਫੈਨ ਨੂੰ ਲਗਾਇਆ ਗਲੇ

Wednesday, Jun 26, 2024 - 04:32 PM (IST)

ਨਾਗਾਰਜੁਨ ਨੇ ਸੁਧਾਰੀ ਗਲਤੀ, ਏਅਰਪੋਰਟ ਜਾ ਕੇ ਦਿਵਿਆਂਗ ਫੈਨ ਨੂੰ ਲਗਾਇਆ ਗਲੇ

ਮੁੰਬਈ- ਮਸ਼ਹੂਰ ਦੱਖਣ ਅਦਾਕਾਰ ਨਾਗਾਰਜੁਨ ਨੇ 26 ਜੂਨ ਨੂੰ ਮੁੰਬਈ ਏਅਰਪੋਰਟ 'ਤੇ ਉਸ ਪ੍ਰਸ਼ੰਸਕ ਨਾਲ ਮੁਲਾਕਾਤ ਕੀਤੀ ਜਿਸ ਨੂੰ ਉਸ ਦੇ ਬਾਡੀਗਾਰਡ ਨੇ ਧੱਕਾ ਦਿੱਤਾ ਸੀ। ਉਹ ਨਾ ਸਿਰਫ਼ ਦਿਵਿਆਂਗ ਪ੍ਰਸ਼ੰਸਕ ਨੂੰ ਮਿਲਿਆ, ਸਗੋਂ ਉਸ ਨੂੰ ਜੱਫੀ ਵੀ ਪਾਈ। ਇਸ ਦੌਰਾਨ ਪ੍ਰਸ਼ੰਸਕਾਂ ਦੀ ਖੁਸ਼ੀ ਦੇਖਣ ਯੋਗ ਸੀ। ਦੱਸਣਯੋਗ ਹੈ ਕਿ ਹਾਲ ਹੀ 'ਚ ਨਾਗਾਰਜੁਨ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਇਹ ਫੈਨ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਸੀ ਪਰ ਐਕਟਰ ਦੇ ਬਾਡੀਗਾਰਡ ਨੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਧੱਕਾ-ਮੁੱਕੀ ਕੀਤੀ। ਸੋਸ਼ਲ ਮੀਡੀਆ 'ਤੇ ਜਿਵੇਂ ਹੀ ਇਹ ਵੀਡੀਓ ਸਾਹਮਣੇ ਆਇਆ ਤਾਂ ਹਰ ਪਾਸੇ ਉਸ ਦੀ ਆਲੋਚਨਾ ਸ਼ੁਰੂ ਹੋ ਗਈ। ਨਾਗਾਰਜੁਨ ਨੇ ਤੁਰੰਤ ਮੁਆਫੀ ਮੰਗੀ ਅਤੇ ਕਿਹਾ ਕਿ ਭਵਿੱਖ ਵਿੱਚ ਅਜਿਹੀ ਗਲਤੀ ਮੁੜ ਨਹੀਂ ਹੋਵੇਗੀ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਸ ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨਾਗਾਰਜੁਨ ਉਸ ਨੂੰ ਦੇਖਦੇ ਹੀ ਦਿਵਿਆਂਗ ਪ੍ਰਸ਼ੰਸਕ ਨੂੰ ਗਲੇ ਲਗਾ ਲੈਂਦੇ ਹਨ। ਉਸ ਨਾਲ ਤਸਵੀਰਾਂ ਵੀ ਖਿਚਵਾਈਆਂ। ਇਸ ਦੌਰਾਨ ਫੈਨ ਨੇ ਹੱਥ ਜੋੜ ਕੇ ਉਸ ਤੋਂ ਮੁਆਫੀ ਵੀ ਮੰਗੀ। ਸ਼ਾਇਦ ਉਸ ਨੇ ਵੀ ਅੰਦਾਜ਼ਾ ਲਾਇਆ ਹੋਵੇਗਾ ਕਿ ਉਸ ਕਾਰਨ ਨਾਗਾਰਜੁਨ ਨੂੰ ਬਹੁਤ ਪ੍ਰੇਸ਼ਾਨੀ ਹੋਈ ਹੈ, ਪਰ ਅਦਾਕਾਰ ਨੇ ਖੁਸ਼ੀ ਨਾਲ ਉਸ ਨੂੰ ਦਿਲਾਸਾ ਦਿੱਤਾ ਕਿ ਸਭ ਕੁਝ ਠੀਕ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News