ਨਾਗਾ ਚੈਤੰਨਿਆ-ਸ਼ੋਭਿਤਾ ਧੂਲੀਪਾਲਾ ਦੀ ਹੋਈ ਹਲਦੀ, ਤਸਵੀਰਾਂ ਵਾਇਰਲ

Friday, Nov 29, 2024 - 12:27 PM (IST)

ਨਾਗਾ ਚੈਤੰਨਿਆ-ਸ਼ੋਭਿਤਾ ਧੂਲੀਪਾਲਾ ਦੀ ਹੋਈ ਹਲਦੀ, ਤਸਵੀਰਾਂ ਵਾਇਰਲ

ਮੁੰਬਈ- ਅਦਾਕਾਰ ਨਾਗਾ ਚੈਤੰਨਿਆ ਅਤੇ ਸ਼ੋਭਿਤਾ ਧੂਲੀਪਾਲਾ ਦੀ ਹਲਦੀ ਸਮਾਰੋਹ ਅੱਜ 29 ਨਵੰਬਰ ਨੂੰ ਹੈਦਰਾਬਾਦ 'ਚ ਹੋਈ। ਹਲਦੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੋਹਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਸ਼ੁਰੂਆਤ ਹਲਦੀ ਨਾਲ ਹੋਈ, ਜਿਸ 'ਚ ਉਨ੍ਹਾਂ ਦੇ ਕਰੀਬੀ ਪਰਿਵਾਰਕ ਮੈਂਬਰ ਮੌਜੂਦ ਸਨ। ਮੀਡੀਆ ਰਿਪੋਰਟਾਂ ਮੁਤਾਬਕ ਨਾਗਾ ਚੈਤੰਨਿਆ ਅਤੇ ਸ਼ੋਭਿਤਾ ਦਾ ਵਿਆਹ 4 ਦਸੰਬਰ ਨੂੰ ਹੈਦਰਾਬਾਦ ਦੇ ਅੰਨਪੂਰਨਾ ਸਟੂਡੀਓ 'ਚ ਹੋਵੇਗਾ।

PunjabKesari

ਬਹੁਤ ਸੋਹਣੀ ਲੱਗ ਰਹੀ ਸੀ ਸ਼ੋਭਿਤਾ 
ਲਾੜੀ ਬਣਨ ਜਾ ਰਹੀ ਸ਼ੋਭਿਤਾ ਧੂਲੀਪਾਲਾ ਹਲਦੀ ਸਮਾਰੋਹ 'ਚ ਦੋ ਵੱਖ-ਵੱਖ ਪਹਿਰਾਵੇ 'ਚ ਨਜ਼ਰ ਆਈ। ਪਹਿਲੀ ਲੁੱਕ 'ਚ ਉਸ ਨੇ ਪੀਲੀ ਸਾੜੀ ਦੀ ਬਜਾਏ ਚਮਕਦੀ ਲਾਲ ਸਾੜੀ ਪਾਈ ਸੀ। ਇਸ ਦੇ ਨਾਲ ਹੀ ਉਸ ਨੇ ਮਾਂਗ ਟਿੱਕਾ ਵੀ ਲਗਾਇਆ ਹੋਇਆ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਦੂਜੇ ਲੁੱਕ ਵਿੱਚ, ਸੋਭਿਤਾ ਨੇ ਪੋਨੀਯਿਨ ਸੇਲਵਨ ਲੁੱਕ ਨੂੰ ਅਪਣਾਇਆ ਅਤੇ ਹਲਦੀ ਲਈ ਪੀਲਾ ਪਹਿਰਾਵਾ ਪਹਿਨਿਆ।

PunjabKesari

ਨਾਗਾ ਚੈਤੰਨਿਆ ਕੁੜਤਾ ਪਜਾਮਾ 'ਚ ਆਏ ਨਜ਼ਰ 
ਹਲਦੀ ਸਮਾਰੋਹ ਦੌਰਾਨ ਨਾਗਾ ਚੈਤੰਨਿਆ ਕੁੜਤਾ ਪਜਾਮਾ 'ਚ ਨਜ਼ਰ ਆਏ। ਹਲਦੀ ਦੇ ਕੁਝ ਬਿਹਤਰੀਨ ਪਲਾਂ ਦਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋਇਆ ਹੈ। ਵਿਆਹ ਤੋਂ ਕੁਝ ਦਿਨ ਪਹਿਲਾਂ, ਅਫਵਾਹਾਂ ਸਨ ਕਿ ਜੋੜੇ ਨੇ ਆਪਣੇ ਵਿਆਹ ਦੀ ਫਿਲਮ ਦੇ ਅਧਿਕਾਰ ਨੈੱਟਫਲਿਕਸ ਨੂੰ 50 ਕਰੋੜ ਰੁਪਏ ਵਿੱਚ ਵੇਚ ਦਿੱਤੇ ਹਨ। ਹਾਲਾਂਕਿ, ਨਾਗਾ ਚੈਤੰਨਿਆ ਨੇ ਖਬਰਾਂ ਦਾ ਖੰਡਨ ਕੀਤਾ ਅਤੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਵਿੱਚ ਕਿਹਾ, "ਇਹ ਝੂਠੀ ਖਬਰ ਹੈ। ਅਜਿਹੀ ਕੋਈ ਡੀਲ ਨਹੀਂ ਹੋਈ ਹੈ।"

ਦੋ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ
ਨਾਗਾ ਚੈਤੰਨਿਆ ਅਤੇ ਸ਼ੋਭਿਤਾ ਧੂਲੀਪਾਲਾ 2022 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਜੋੜੇ ਨੇ 8 ਅਗਸਤ, 2024 ਨੂੰ ਹੈਦਰਾਬਾਦ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਮੰਗਣੀ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News