''ਨਾਗਿਨ 6'' ਲਈ ਏਕਤਾ ਕਪੂਰ ਪਾਣੀ ਵਾਂਗ ਵਹਾਏਗੀ ਪੈਸਾ, ਬਣੇਗਾ ਟੀ. ਵੀ. ਦਾ ਸਭ ਤੋਂ ਮਹਿੰਗਾ ਸ਼ੋਅ

Tuesday, Feb 01, 2022 - 04:54 PM (IST)

''ਨਾਗਿਨ 6'' ਲਈ ਏਕਤਾ ਕਪੂਰ ਪਾਣੀ ਵਾਂਗ ਵਹਾਏਗੀ ਪੈਸਾ, ਬਣੇਗਾ ਟੀ. ਵੀ. ਦਾ ਸਭ ਤੋਂ ਮਹਿੰਗਾ ਸ਼ੋਅ

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਦੇ ਮੁਕਾਬਲੇਬਾਜ਼ ਦੇ ਤੌਰ 'ਤੇ ਆਉਣ ਵਾਲੀਆਂ ਮਸ਼ਹੂਰ ਹਸਤੀਆਂ ਅਕਸਰ ਇਹ ਉਮੀਦ ਕਰਦੀਆਂ ਹਨ ਕਿ ਇਸ ਸ਼ੋਅ ਤੋਂ ਬਾਅਦ ਉਨ੍ਹਾਂ ਦਾ ਰੁਕਿਆ ਹੋਇਆ ਕਰੀਅਰ ਅਚਾਨਕ ਰਨਵੇ 'ਤੇ ਦੌੜਨਾ ਸ਼ੁਰੂ ਕਰ ਦੇਵੇਗਾ ਪਰ ਸੀਜ਼ਨ 15 ਦੀ ਵਿਜੇਤਾ ਰਹੀ ਤੇਜਸਵੀ ਪ੍ਰਕਾਸ਼ ਦਾ ਕਰੀਅਰ ਇਸ ਸ਼ੋਅ ਨਾਲ ਸ਼ੁਰੂ ਹੋ ਗਿਆ ਹੈ। ਤੇਜਸਵੀ ਦੇ ਏਕਤਾ ਕਪੂਰ ਦੇ ਸੁਪਰਹਿੱਟ ਸ਼ੋਅ 'ਨਾਗਿਨ 6' ਦਾ ਹਿੱਸਾ ਬਣਨ ਦੀ ਖ਼ਬਰ ਉਸ ਨੂੰ ਗ੍ਰੈਂਡ ਫਿਨਾਲੇ ਵਾਲੇ ਦਿਨ ਟਰਾਫੀ ਮਿਲਣ ਤੋਂ ਪਹਿਲਾਂ ਹੀ ਮਿਲੀ ਸੀ। 

130 ਕਰੋੜ ਦੇ ਬਜਟ 'ਚ ਬਣੇਗਾ 'ਨਾਗਿਨ 6'
ਏਕਤਾ ਕਪੂਰ ਦੇ ਸ਼ੋਅ 'ਨਾਗਿਨ 6' 'ਚ ਰੁਬੀਨਾ ਦਿਲੈਇਕ ਦੀ ਐਂਟਰੀ ਦੀਆਂ ਖ਼ਬਰਾਂ ਆਈਆਂ ਸਨ ਪਰ ਹੁਣ ਤੇਜਸਵੀ ਪ੍ਰਕਾਸ਼ ਨੇ ਇਸ ਸੀਜ਼ਨ 'ਚ ਆਉਣ ਦਾ ਫੈਸਲਾ ਕੀਤਾ ਹੈ। ਤੇਜਸਵੀ ਦੀ 'ਨਾਗਿਨ ਲੁੱਕ' ਵੀ ਸਾਹਮਣੇ ਆ ਚੁੱਕੀ ਹੈ। ਤਾਜ਼ਾ ਖਬਰਾਂ ਮੁਤਾਬਕ, ਇਹ ਸੀਜ਼ਨ ਹੁਣ ਤਕ ਦਾ ਸਭ ਤੋਂ ਮਹਿੰਗਾ ਸਾਬਤ ਹੋਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ 'ਨਾਗਿਨ 6' ਦਾ ਬਜਟ 130 ਕਰੋੜ ਹੋਣ ਵਾਲਾ ਹੈ। ਇੰਨਾ ਹੀ ਨਹੀਂ ਏਕਤਾ ਕਪੂਰ ਨੇ ਇਸ ਸੀਰੀਅਲ ਨੂੰ ਵੱਡੇ ਪੱਧਰ 'ਤੇ ਬਣਾਉਣ ਦੀ ਤਿਆਰੀ ਕਰ ਲਈ ਹੈ।

ਸੀਰੀਅਲ ਨਹੀਂ ਸਗੋਂ ਫ਼ਿਲਮ ਬਣਾਉਣ ਦਾ ਇਰਾਦਾ ਸੀ - ਏਕਤਾ ਕਪੂਰ
ਅਸਲ 'ਚ 'ਨਾਗਿਨ' ਏਕਤਾ ਦਾ ਡ੍ਰੀਮ ਪ੍ਰਾਜੈਕਟ ਸੀ। ਇਕ ਇੰਟਰਵਿਊ ਦੌਰਾਨ ਏਕਤਾ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹ ਇਸ ਨੂੰ ਟੀ. ਵੀ. ਸ਼ੋਅ ਨਹੀਂ ਸਗੋਂ ਮੇਗਾ ਸਟਾਰ ਫ਼ਿਲਮ ਬਣਾਉਣਾ ਚਾਹੁੰਦੀ ਸੀ। ਏਕਤਾ ਇਸ ਪ੍ਰਾਜੈਕਟ ਲਈ ਕੈਟਰੀਨਾ ਅਤੇ ਪ੍ਰਿਅੰਕਾ ਵਰਗੀਆਂ ਹੀਰੋਇਨਾਂ ਕੋਲ ਵੀ ਗਈ ਸੀ ਪਰ ਜਦੋਂ ਉਸ ਨੂੰ ਸਕਾਰਾਤਮਕ ਹੁੰਗਾਰਾ ਨਹੀਂ ਮਿਲਿਆ ਤਾਂ ਉਸ ਨੇ ਇਸ ਪ੍ਰਾਜੈਕਟ ਨੂੰ ਟੀ. ਵੀ. ਸ਼ੋਅ ਦੇ ਰੂਪ 'ਚ ਬਣਾਉਣ ਦਾ ਫੈਸਲਾ ਕੀਤਾ। 

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News