ਕਿੱਥੇ ਗਈ ਪਰਿਣੀਤੀ? ਕਿਉਂ ਰਹਿੰਦੀ ਹੈ ਮੀਡੀਆ ਤੋਂ ਦੂਰ?

Thursday, Jul 30, 2015 - 09:21 PM (IST)

ਕਿੱਥੇ ਗਈ ਪਰਿਣੀਤੀ? ਕਿਉਂ ਰਹਿੰਦੀ ਹੈ ਮੀਡੀਆ ਤੋਂ ਦੂਰ?
ਨਵੀਂ ਦਿੱਲੀ- ਅਭਿਨੇਤਰੀ ਪਰਿਣੀਤੀ ਚੋਪੜਾ ਦੀਆਂ ਪਿਛਲੀਆਂ ਦੋ ਫਿਲਮਾਂ ਕਿਲ ਦਿਲ ਤੇ ਦਾਵਤ-ਏ-ਇਸ਼ਕ ਬਾਕਸ ਆਫਿਸ ''ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀਆਂ, ਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ ਹਸੀ ਤੋ ਫਸੀ ਨੇ ਵੀ ਠੀਕ-ਠਾਕ ਹੀ ਕਮਾਈ ਕੀਤੀ ਸੀ। ਇਨ੍ਹਾਂ ਫਿਲਮਾਂ ਦੇ ਫਲਾਪ ਹੋਣ ਤੋਂ ਬਾਅਦ ਪਰਿਣੀਤੀ ਨੇ ਨਾ ਕੋਈ ਫਿਲਮ ਕੀਤੀ ਹੈ ਤੇ ਨਾ ਹੀ ਉਸ ਕੋਲ ਅਜੇ ਕੋਈ ਫਿਲਮ ਹੈ।
ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਕੀ ਉਸ ਨੇ ਫਿਲਮਾਂ ਤੋਂ ਬ੍ਰੇਕ ਲਿਆ ਹੈ ਤਾਂ ਉਸ ਨੇ ਕਿਹਾ ਕਿ ਇਹ ਸੱਚ ਨਹੀਂ ਹੈ। ਉਸ ਨੂੰ ਸਮਝ ਨਹੀਂ ਆਉਂਦੀ ਕਿ ਲੋਕ ਅਜਿਹਾ ਕਿਉਂ ਕਹਿ ਰਹੇ ਹਨ। ਉਸ ਨੇ ਲਗਾਤਾਰ ਫਿਲਮਾਂ ਕੀਤੀਆਂ ਹਨ ਤੇ ਲਗਾਤਾਰ ਕੰਮ ਕੀਤਾ ਹੈ। ਹੁਣ ਉਸ ਨੇ ਇਕ ਨਵਾਂ ਘਰ ਖਰੀਦਿਆ ਹੈ ਤੇ ਉਸ ਨੂੰ ਤਿਆਰ ਕਰਵਾਉਣ ''ਚ ਉਹ ਥੋੜ੍ਹੀ ਰੁੱਝੀ ਹੋਈ ਸੀ। ਉਸ ਨੂੰ ਪਤਾ ਹੀ ਨਹੀਂ ਲੱਗਾ ਪਿਛਲੇ ਪੰਜ ਮਹੀਨੇ ਕਿੱਥੇ ਚਲੇ ਗਏ।
ਪਰਿਣੀਤੀ ਨੇ ਅੱਗੇ ਦੱਸਿਆ ਸੱਚ ਤਾਂ ਇਹ ਹੈ ਕਿ ਸਾਰਿਆਂ ਨੂੰ ਅਚਾਨਕ ਲੱਗ ਰਿਹਾ ਹੈ ਕਿ ਉਹ ਇਥੇ ਨਹੀਂ ਹੈ। ਸ਼ਾਇਦ ਉਹ ਜ਼ਿਆਦਾ ਪ੍ਰੈੱਸ ਇਵੈਂਟਸ ''ਚ ਨਹੀਂ ਗਈ, ਇਸ ਲਈ ਅਜਿਹਾ ਹੋਇਆ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਸ ਦੇ ਕਰੀਅਰ ਨੇ ਬੈਕਸੀਟ ਲੈ ਲਈ ਹੈ।

Related News