ਗਾਇਕ ਰੰਮੀ ਤੇ ਪ੍ਰਿੰਸ ਰੰਧਾਵਾ 'ਤੇ ਲੱਗੇ ਗੰਭੀਰ ਇਲਜ਼ਾਮ, ਕੁੜੀ ਦੇ ਪਰਿਵਾਰ ਵੱਲੋਂ ਥਾਣੇ ਮੂਹਰੇ ਹੰਗਾਮਾ (ਵੀਡੀਓ)
Saturday, Aug 12, 2023 - 02:01 PM (IST)

ਜਲੰਧਰ (ਬਿਊਰੋ) - ਸੱਭਿਆਚਾਰਕ ਗਾਇਕ ਜੋੜੀ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਲਈ ਉਸ ਵੇਲੇ ਵੱਡੀ ਮੁਸ਼ਕਿਲ ਖੜੀ ਹੋ ਗਈ ਜਦੋਂ ਇਕ ਲੜਕੀ ਦੇ ਮਸਲੇ ਨੂੰ ਲੈ ਕੇ ਦੋਵੇਂ ਭਰਾ ਬਟਾਲਾ ਡੀ. ਐੱਸ. ਪੀ. ਲਲਿਤ ਕੁਮਾਰ ਦੇ ਦਫ਼ਤਰ ਪਹੁੰਚੇ। ਉਸ ਵੇਲੇ ਉਕਤ ਲੜਕੀ ਦੇ ਪਰਿਵਾਰਕ ਮੈਂਬਰ ਵੀ ਭਾਰੀ ਤਦਾਤ 'ਚ ਇਕੱਠੇ ਹੋ ਗਏ ਅਤੇ ਦੋਵਾਂ ਗਾਇਕ ਭਰਾਵਾਂ ਦੇ ਵਿਰੋਧ 'ਚ ਥਾਣੇ ਅੰਦਰ ਹੀ ਨਾਅਰੇਬਾਜ਼ੀ ਕਰਦੇ ਹੋਏ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਥੇ ਹੀ ਬਟਾਲਾ ਪੁਲਸ ਵਲੋਂ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਅਤੇ ਦੋਵੇ ਪੱਖਾਂ ਦੇ ਬਿਆਨ ਸੁਣੇ ਗਏ। ਤਫਤੀਸ਼ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਆਖੀ ਗਈ। ਜਦੋਂ ਡੀ. ਐੱਸ. ਪੀ. ਦੇ ਦਫ਼ਤਰ ਅੰਦਰ ਬੈਠੇ ਦੋਵੇਂ ਗਾਇਕ ਭਰਾਵਾਂ ਦਾ ਬਿਆਨ ਲੈਣ ਲਈ ਪੱਤਰਕਾਰਾਂ ਨੇ ਗੱਲਬਾਤ ਕਰਨੀ ਚਾਹੀ ਤਾਂ ਰੰਮੀ ਰੰਧਾਵਾ ਨੇ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਇਹ ਸਭ ਪੱਤਰਕਾਰਾਂ ਦੇ ਕੈਮਰਿਆਂ 'ਚ ਕੈਦ ਹੋ ਗਿਆ।
ਉਕਤ ਲੜਕੀ ਦੀ ਮਾਤਾ ਹਰਜੀਤ ਕੌਰ ਨੇ ਕਿਹਾ ਕਿ ਇਹ ਗਾਇਕ ਜੋੜੀ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਜੋ ਕੇ ਪੰਜਾਬੀ ਸੱਭਿਆਚਾਰ ਦੇ ਬਹੁਤ ਗੀਤ ਗਾਉਂਦੇ ਹਨ ਪਰ ਖੁਦ ਸੱਭਿਆਚਾਰ ਤੋਂ ਪਿੱਛੇ ਹੱਟ ਕੇ ਗ਼ਲਤ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਿੰਸ ਰੰਧਾਵਾ ਜੋ ਕੇ ਪਹਿਲਾਂ ਹੀ ਵਿਆਹਿਆ ਹੋਇਆ ਹੈ, ਉਸ ਦੇ ਵਲੋਂ ਆਪਣੀ ਪਹਿਲੀ ਪਤਨੀ ਦੇ ਹੁੰਦਿਆਂ ਹੋਇਆ ਮੇਰੀ ਧੀ ਜੋ ਪਹਿਲਾ ਤੋਂ ਹੀ ਵਿਆਹੀ ਹੋਈ ਹੈ ਉਸ ਨੂੰ ਆਪਣੇ ਨਾਲ ਰੱਖ ਰਿਹਾ ਹੈ। ਪ੍ਰਿੰਸ ਮੇਰੀ ਧੀ ਦੀ ਵਿਆਹੁਤਾ ਜ਼ਿੰਦਗੀ ਨੂੰ ਖਰਾਬ ਕਰਨ 'ਤੇ ਤੁਲਿਆ ਹੋਇਆ ਹੈ। ਨਾ ਤਾਂ ਸਾਨੂੰ ਸਾਡੀ ਧੀ ਨਾਲ ਮਿਲਣ ਦਿੰਦਾ ਹੈ ਅਤੇ ਨਾ ਹੀ ਉਸ ਦੇ ਬੱਚਿਆਂ ਨਾਲ ਅਤੇ ਸਾਨੂੰ ਧਮਕਾਇਆ ਵੀ ਜਾਂਦਾ ਹੈ। ਹਰਜੀਤ ਨੇ ਕਿਹਾ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਡੀ. ਐੱਸ. ਪੀ. ਲਲਿਤ ਕੁਮਾਰ ਨੇ ਮਾਮਲੇ ਬਾਰੇ ਦੱਸਦੇ ਕਿਹਾ ਕਿ ਉਕਤ ਲੜਕੀ ਬਾਲਿਗ ਹੈ ਤੇ ਉਹ ਆਪਣੀ ਮਰਜੀ ਨਾਲ ਗਾਇਕ ਭਰਾ ਪ੍ਰਿੰਸ ਰੰਧਾਵਾ ਨਾਲ ਰਹਿ ਰਹੀ ਹੈ। ਅੱਜ ਇਸ ਮਸਲੇ ਨੂੰ ਲੈ ਕੇ ਦੋਵਾਂ ਧਿਰਾਂ ਦੀ ਸੁਣਵਾਈ ਕੀਤੀ ਗਈ ਹੈ। ਬਾਕੀ ਤਫਤੀਸ਼ ਦੌਰਾਨ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।