ਮੁਨਾਵਰ ਫਾਰੂਕੀ ਨੇ ਜਿੱਤਿਆ ਕੰਗਨਾ ਰਣੌਤ ਦਾ ਸ਼ੋਅ ‘ਲੌਕ ਅੱਪ’, ‘ਬਿੱਗ ਬੌਸ’ ਜੇਤੂ ਤੋਂ ਮਿਲੀਆਂ ਵੱਧ ਵੋਟਾਂ

05/09/2022 12:25:27 PM

ਮੁੰਬਈ (ਬਿਊਰੋ)– ਕੰਗਨਾ ਰਣੌਤ ਦਾ ਮਸ਼ਹੂਰ ਰਿਐਲਿਟੀ ਸ਼ੋਅ ਕਾਮੇਡੀਅਨ ਮੁਨਾਵਰ ਫਾਰੂਕੀ ਨੇ ਆਖਿਰਕਾਰ ਜਿੱਤ ਲਿਆ ਹੈ। 70 ਦਿਨਾਂ ਦੇ ਸਖ਼ਤ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਜੇਤੂ ਟ੍ਰਾਫੀ ਆਪਣੇ ਨਾਂ ਕਰ ਲਈ। ਮੁਨਾਵਰ ਫਾਰੂਕੀ ਦੀ ਗੇਮ ਨੂੰ ਦਰਸ਼ਕ ਪਹਿਲਾਂ ਤੋਂ ਹੀ ਕਾਫੀ ਪਸੰਦ ਕਰ ਰਹੇ ਸਨ। ਲੋਕ ਤਾਂ ਉਨ੍ਹਾਂ ਨੂੰ ਗੇਮ ਦਾ ਮਾਸਟਰਮਾਈਂਡ ਵੀ ਦੱਸ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਮਦਰਸ ਡੇਅ ਮੌਕੇ ਪ੍ਰਿਅੰਕਾ ਚੋਪੜਾ ਨੇ ਪਹਿਲੀ ਵਾਰ ਸਾਂਝੀ ਕੀਤੀ ਧੀ ਮਾਲਤੀ ਦੀ ਤਸਵੀਰ

ਅਜਿਹੇ ’ਚ ‘ਲੌਕ ਅੱਪ’ ਦਾ ਜੇਤੂ ਬਣ ਕੇ ਮੁਨਾਵਰ ਨੇ ਇਹ ਸਾਬਿਤ ਵੀ ਕਰ ਦਿੱਤਾ ਕਿ ਗੇਮ ਦੇ ਅਸਲੀ ਮਾਸਟਰਮਾਈਂਡ ਉਹੀ ਸਨ। ਲੋਕ ਜੇਤੂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਮੁਨਾਵਰ ਫਾਰੂਕੀ ਨੂੰ ਸ਼ੋਅ ਦਾ ਜੇਤੂ ਮੰਨ ਚੁੱਕੇ ਸਨ। ਉਥੇ ਮੁਨਾਵਰ ਨੇ ਵੀ ਸਾਰਿਆਂ ਦੀਆਂ ਉਮੀਦਾਂ ’ਤੇ ਖਰਾ ਉਤਰਦਿਆਂ ਅਖੀਰ ’ਚ ਜੇਤੂ ਦੀ ਟ੍ਰਾਫੀ ਆਪਣੇ ਨਾਂ ਕੀਤੀ।

ਜਾਣਕਾਰੀ ਮੁਤਾਬਕ ਮੁਨਾਵਰ ਫਾਰੂਕੀ ਨੂੰ ‘ਬਿੱਗ ਬੌਸ’ ਦੀ ਜੇਤੂ ਤੇਜਸਵੀ ਪ੍ਰਕਾਸ਼ ਤੋਂ ਵੀ ਵੱਧ ਵੋਟਾਂ ਮਿਲੀਆਂ ਸਨ। ਮੁਨਾਵਰ ਪੇਸ਼ੇ ਤੋਂ ਸਟੈਂਡਅੱਪ ਕਾਮੇਡੀਅਨ ਹਨ। ‘ਲੌਕ ਅੱਪ’ ’ਚ ਐਂਟਰੀ ਨਾਲ ਹੀ ਲੋਕਾਂ ਨੂੰ ਮੁਨਾਵਰ ਦੀ ਅਸਲ ਸਾਈਡ ਦੇਖਣ ਨੂੰ ਮਿਲੀ ਤੇ ਸ਼ਾਇਦ ਇਸੇ ਕਾਰਨ ਉਹ ਲੋਕਾਂ ਦਾ ਦਿਲ ਜਿੱਤਣ ’ਚ ਵੀ ਕਾਮਯਾਬ ਰਹੇ।

ਇੰਨਾ ਹੀ ਨਹੀਂ, ਸ਼ੋਅ ਦੌਰਾਨ ਮੁਨਾਵਰ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਖ਼ੁਲਾਸੇ ਵੀ ਕੀਤੇ। ਟ੍ਰਾਫੀ ਤੋਂ ਇਲਾਵਾ ਮੁਨਾਵਰ ਨੇ 20 ਲੱਖ ਰੁਪਏ ਕੈਸ਼ ਪ੍ਰਾਈਜ਼ ਮਨੀ ਦੇ ਨਾਲ ਅਰਟਿਗਾ ਤੇ ਇਟਲੀ ਦਾ ਫਾਰੇਨ ਟੂਰ ਵੀ ਆਪਣੇ ਨਾਂ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News