ਯੌਨ ਸ਼ੋਸ਼ਣ ਤੇ ਪਿੱਛਾ ਕਰਨ ਦੇ ਦੋਸ਼ ’ਚ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਖ਼ਿਲਾਫ਼ ਚਾਰਜਸ਼ੀਟ ਦਾਇਰ

04/01/2022 8:15:40 AM

ਮੁੰਬਈ (ਬਿਊਰੋ)– ਕੋਰੀਓਗ੍ਰਾਫਰ ਗਣੇਸ਼ ਆਚਾਰੀਆ ’ਤੇ 2020 ’ਚ ਦਰਜ ਯੌਨ ਸ਼ੋਸ਼ਣ ਤੇ ਪਿੱਛਾ ਕਰਨ ਦੇ ਮਾਮਲੇ ’ਚ ਪੁਲਸ ਨੇ ਚਾਰਜਸ਼ੀਟ ਦਾਇਰ ਕੀਤੀ ਹੈ। ਗਣੇਸ਼ ਆਚਾਰੀਆ ’ਤੇ ਮਹਿਲਾ ਕੋ-ਡਾਂਸਰ ਨੇ ਦੋਸ਼ ਲਗਾਇਆ ਸੀ। ਵੀਰਵਾਰ ਨੂੰ ਪੁਲਸ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਗਣੇਸ਼ ਆਚਾਰੀਆ ਨਾਲ ਉਸ ਦੇ ਇਕ ਅਸਿਸਟੈਂਟ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਦੀ ਜਾਂਚ ਕਰ ਰਹੇ ਓਸ਼ੀਵਾੜਾ ਪੁਲਸ ਅਧਿਕਾਰੀ ਸੰਦੀਪ ਸ਼ਿੰਦੇ ਨੇ ਦੱਸਿਆ ਕਿ ਹਾਲ ਹੀ ’ਚ ਅੰਧੇਰੀ ਦੇ ਮੈਟਰੋਪਾਲੀਟਨ ਮੈਜਿਸਟ੍ਰੇਟ ਕੋਰਟ ’ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਵਿਲ ਸਮਿਥ ਵਲੋਂ ਥੱਪੜ ਮਾਰੇ ਜਾਣ ’ਤੇ ਕ੍ਰਿਸ ਰੌਕ ਨੇ ਤੋੜੀ ਚੁੱਪੀ, ਕਿਹਾ- ‘ਮੈਂ ਅਜੇ ਵੀ...’

ਗਣੇਸ਼ ਆਚਾਰੀਆ ਤੇ ਉਸ ਦੇ ਅਸਿਸਟੈਂਟ ’ਤੇ ਧਾਰਾ 354 ਏ, 354 ਸੀ, 354 ਡੀ, 509, 323, 504, 506 ਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਚ ਗਣੇਸ਼ ਆਰਾਚੀਆ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਗਣੇਸ਼ ਆਚਾਰੀਆ ’ਤੇ ਉਸ ਦੇ ਕੁਝ ਸਹਿ-ਕਰਮੀਆਂ ਨੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਉਨ੍ਹਾਂ ਨੇ ਇਨਕਾਰ ਕੀਤਾ ਸੀ। ਫਰਵਰੀ 2020 ’ਚ ਉਨ੍ਹਾਂ ਦੀ ਕਾਨੂੰਨੀ ਟੀਮ ਨੇ ਕਿਹਾ ਸੀ ਕਿ ਉਹ ਮਾਨਹਾਨੀ ਦਾ ਮੁਕੱਦਮਾ ਕਰਨਗੇ।

ਪੀੜਤਾ ਨੇ ਆਪਣੀ ਸ਼ਿਕਾਇਤ ’ਚ ਕੋਰੀਓਗ੍ਰਾਫਰ ’ਤੇ ਦੋਸ਼ ਲਗਾਇਆ ਕਿ ਆਚਾਰੀਆ ਨੇ ਉਸ ਦੇ ਯੌਨ ਸਬੰਧਾਂ ਨੂੰ ਠੁਕਰਾਉਣ ਤੋਂ ਬਾਅਦ ਪ੍ਰੇਸ਼ਾਨ ਕੀਤਾ ਸੀ। ਉਸ ’ਤੇ ਘਟੀਆ ਕੁਮੈਂਟ ਕਰਨ, ਅਸ਼ਲੀਲ ਫ਼ਿਲਮ ਦਿਖਾਉਣ ਤੇ ਉਸ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News