ਕੰਗਨਾ ਰਣੌਤ ਨੂੰ ਮੁੰਬਈ ਦੀ ਅਦਾਲਤ ਤੋਂ ਵੱਡਾ ਝਟਕਾ, ਸੁਣਾਇਆ ਇਹ ਫ਼ੈਸਲਾ
Monday, Dec 20, 2021 - 12:09 PM (IST)
ਮੁੰਬਈ (ਬਿਊਰੋ) : ਮੁੰਬਈ ਦੀ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਨੇ ਸ਼ਨੀਵਾਰ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੁਆਰਾ ਦਾਇਰ ਅਰਜ਼ੀ ਨੂੰ ਖਾਰਜ ਕਰ ਦਿੱਤਾ। ਇਸ ਅਰਜ਼ੀ 'ਚ ਕਿਹਾ ਗਿਆ ਸੀ ਕਿ ਗੀਤਕਾਰ ਜਾਵੇਦ ਅਖਤਰ ਵਿਰੁੱਧ ਉਸ ਦੀ 'ਜ਼ਬਰਦਸਤੀ' ਦੀ ਸ਼ਿਕਾਇਤ ਉਪਨਗਰ ਅੰਧੇਰੀ ਦੀ ਮੈਜਿਸਟ੍ਰੇਟ ਅਦਾਲਤ ਤੋਂ ਕਿਤੇ ਹੋਰ ਤਬਦੀਲ ਕੀਤੀ ਜਾਵੇ। ਕੰਗਨਾ ਰਣੌਤ ਨੇ ਜਾਵੇਦ ਅਖਤਰ ਖ਼ਿਲਾਫ਼ ਜਵਾਬੀ (Counter Complain) ਸ਼ਿਕਾਇਤ ਦਰਜ ਕਰਵਾਈ ਸੀ, ਜੋ ਕੰਗਨਾ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸ ਲੜ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਬੁਰਜ ਖ਼ਲੀਫਾ 'ਤੇ ਦਿਖਾਈ ਦੇਣ ਵਾਲੇ ਪਹਿਲੇ ਪਾਲੀਵੁੱਡ ਅਦਾਕਾਰ ਬਣੇ ਐਮੀ ਵਿਰਕ
ਮੈਜਿਸਟਰੇਟ ਦੀ ਅਦਾਲਤ 'ਚ ਦਿੱਤੀ ਆਪਣੀ ਸ਼ਿਕਾਇਤ 'ਚ ਰਣੌਤ ਨੇ ਜਾਵੇਦ ਅਖਤਰ 'ਤੇ "ਜ਼ਬਰਦਸਤੀ ਅਤੇ ਅਪਰਾਧਿਕ ਧੱਕੇਸ਼ਾਹੀ" ਦਾ ਦੋਸ਼ ਲਗਾਇਆ ਸੀ। ਅਦਾਕਾਰਾ ਨੇ ਕੇਸ ਟਰਾਂਸਫਰ ਕਰਵਾਉਣ ਲਈ ਆਪਣੇ ਵਕੀਲ ਰਿਜ਼ਵਾਨ ਸਿੱਦੀਕੀ ਰਾਹੀਂ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਕੋਲ ਪਹੁੰਚ ਕੀਤੀ ਸੀ ਅਤੇ ਕਿਹਾ ਸੀ ਕਿ ਉਸ ਨੂੰ ਮੈਜਿਸਟ੍ਰੇਟ ਦੀ ਅਦਾਲਤ 'ਤੇ ਭਰੋਸਾ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਤਰਸੇਮ ਜੱਸੜ ਨੇ ਸ੍ਰੀ ਦਰਬਾਰ ਸਾਹਿਬ 'ਚ ਹੋਈ ਬੇਅਬਦੀ ਦੀ ਕੜੇ ਸ਼ਬਦਾਂ 'ਚ ਕੀਤੀ ਨਿੰਦਿਆ, ਆਖੀਆਂ ਇਹ ਗੱਲਾਂ
ਆਪਣੀ ਪਟੀਸ਼ਨ 'ਚ ਕੰਗਨਾ ਰਣੌਤ ਨੇ ਦਾਅਵਾ ਕੀਤਾ ਸੀ ਕਿ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਨੇ ਉਸ ਨੂੰ "ਅਸਿੱਧੇ ਤੌਰ 'ਤੇ ਧਮਕੀ ਦਿੱਤੀ ਸੀ" ਕਿ ਜੇਕਰ ਉਹ ਜ਼ਮਾਨਤੀ ਅਪਰਾਧ 'ਚ ਉਸ ਦੇ ਸਾਹਮਣੇ ਪੇਸ਼ ਹੋਣ 'ਚ ਅਸਫਲ ਰਹਿੰਦੀ ਹੈ ਤਾਂ ਉਹ ਉਸ ਖ਼ਿਲਾਫ਼ ਵਾਰੰਟ ਜਾਰੀ ਕਰੇਗੀ। ਅਕਤੂਬਰ 'ਚ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਨੇ ਜਾਵੇਦ ਅਖਤਰ ਦੀ ਮਾਣਹਾਨੀ ਦੇ ਕੇਸ ਨੂੰ ਕਿਸੇ ਹੋਰ ਅਦਾਲਤ 'ਚ ਤਬਦੀਲ ਕਰਨ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਕਿਹਾ ਸੀ ਕਿ ਕੰਗਨਾ ਰਣੌਤ ਖ਼ਿਲਾਫ਼ ਮਾਮਲੇ ਦੀ ਸੁਣਵਾਈ ਕਰਦੇ ਹੋਏ, ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਨਿਰਪੱਖ ਵਿਵਹਾਰ ਕੀਤਾ ਅਤੇ ਅਦਾਕਾਰਾ ਖ਼ਿਲਾਫ਼ ਕੋਈ ਭੇਦਭਾਵ ਨਹੀਂ ਦਿਖਾਇਆ।
ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ 15 ਦਿਨਾਂ ਲਈ ਸਲਮਾਨ ਨਾਲ ਇੱਥੇ ਜਾਵੇਗੀ ਕੈਟਰੀਨਾ ਕੈਫ! ਪੜ੍ਹੋ ਪੂਰੀ ਖ਼ਬਰ
ਦੱਸਣਯੋਗ ਹੈ ਕਿ ਜਾਵੇਦ ਅਖਤਰ ਨੇ ਪਿਛਲੇ ਸਾਲ ਨਵੰਬਰ 'ਚ ਅੰਧੇਰੀ ਦੀ ਅਦਾਲਤ 'ਚ ਸ਼ਿਕਾਇਤ ਦਰਜ ਕਰਵਾਈ ਸੀ ਤੇ ਦਾਅਵਾ ਕੀਤਾ ਸੀ ਕਿ ਕੰਗਨਾ ਰਣੌਤ ਨੇ ਇਕ ਟੀ. ਵੀ. ਇੰਟਰਵਿਊ ਦੌਰਾਨ ਉਸ ਖ਼ਿਲਾਫ਼ ਅਪਮਾਨਜਨਕ ਬਿਆਨ ਦਿੱਤੇ ਸਨ, ਜਿਸ ਨਾਲ ਕਥਿਤ ਤੌਰ 'ਤੇ ਉਸ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਸੀ।
ਇਹ ਖ਼ਬਰ ਵੀ ਪੜ੍ਹੋ : ਨਵੀਂ ਵਿਆਹੀ ਕੈਟਰੀਨਾ ਕੈਫ ਨੇ ਸਾਂਝੀ ਕੀਤੀ ਮਹਿੰਦੀ ਵਾਲੇ ਹੱਥਾਂ ਦੀ ਖ਼ਾਸ ਤਸਵੀਰ
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਕੁਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੀ ਕਰੋ।