ਰਤਨਾ ਪਾਠਕ ਦੀ ਟਿੱਪਣੀ ’ਤੇ ਮੁਕੇਸ਼ ਖੰਨਾ ਦਾ ਤੰਜ, ਕਿਹਾ- ‘ਪਾਠਕ ਧਰਮ ਨੂੰ ਭੁੱਲ ਗਈ’

Thursday, Aug 11, 2022 - 02:30 PM (IST)

ਬਾਲੀਵੁੱਡ ਡੈਸਕ- ਦਿੱਗਜ ਅਦਾਕਾਰਾ ਰਤਨਾ ਪਾਠਕ ਪਿਛਲੇ ਦਿਨੀਂ ਕਰਵਾ ਚੌਥ ’ਤੇ ਬਿਆਨ ਦੇ ਕੇ ਸੁਰਖੀਆਂ ’ਚ ਆ ਗਈ ਸੀ। ਉਸ ਨੇ ਆਧੁਨਿਕ ਅਤੇ ਪੜ੍ਹੀਆਂ-ਲਿਖੀਆਂ ਔਰਤਾਂ ਦੇ ਕਰਵਾ ਚੌਥ ਦੇ ਵਰਤ ’ਤੇ ਹੈਰਾਨੀ ਜਤਾਈ, ਜਿਸ ’ਤੇ ਕਈ ਯੂਜ਼ਰਸ ਨੇ ਉਸ ਨੂੰ ਕਾਫ਼ੀ ਟ੍ਰੋਲ ਕੀਤਾ। ਇਸ ਦੇ ਨਾਲ ਹੀ ਹਾਲ ਹੀ ’ਚ ਮਹਾਭਾਰਤ ਫ਼ੇਮ ਮੁਕੇਸ਼ ਖੰਨਾ ਨੇ ਰਤਨਾ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੱਤੀ ਹੈ।

PunjabKesari

ਮੁਕੇਸ਼ ਖੰਨਾ ਨੇ ਰਤਨਾ ਪਾਠਕ ’ਤੇ ਤੰਜ਼ ਕੱਸਦੇ ਕਿਹਾ ਕਿ ਉਹ ਰਤਨਾ ਕਿਵੇਂ ਗੈਰ-ਜ਼ਿੰਮੇਵਾਰਾਨਾ ਗੱਲ ਕਰ ਸਕਦੀ ਹੈ। ਉਨ੍ਹਾਂ ਨੇ ਕਿ ਤੁਸੀਂ ਕਿ ਸੋਚਦੇ ਹੋ ਕਿ ‘ਕਰਵਾ ਚੌਥ ਰੱਖਣ ਵਾਲੀਆਂ ਔਰਤਾਂ ਅਨਪੜ੍ਹ ਹਨ, ਇਹ ਇਕ ਉੱਚ ਪੜ੍ਹੇ-ਲਿਖੇ ਸਟਾਰ ਦੀ ਪਤਨੀ ਦੇ ਸ਼ਬਦ ਹਨ, ਜਿਸ ਨੇ ਇਕ ਮੁਸਲਮਾਨ ਫ਼ਿਲਮ ਸਟਾਰ ਨਾਲ ਵਿਆਹ ਕਰਨ ਤੋਂ ਬਾਅਦ ਵੀ ਆਪਣਾ ਹਿੰਦੂ ਸਰਨੇਮ ਵੀ ਬਰਕਰਾਰ ਰੱਖਿਆ, ਰਤਨਾ ਸ਼ਾਹ ਦੀ ਥਾਂ ਰਤਨਾ ਪਾਠਕ ਸ਼ਾਹ ਰੱਖਿਆ ਗਿਆ, ਪ੍ਰਸ਼ੰਸਾ ਦੇ ਯੋਗ, ਪਰ ਪਾਠਕ ਧਰਮ ਨੂੰ ਭੁੱਲ ਗਈ।’

ਇਹ ਵੀ ਪੜ੍ਹੋ : ਰੱਖੜੀ ਦੇ ਤਿਉਹਾਰ ਮੌਕੇ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫ਼ਸਾਨਾ ਖ਼ਾਨ, ਕਿਹਾ-ਰੱਬ ਕਿਸੇ ਵੀ ਭੈਣ ਤੋਂ...

ਦੱਸ ਦੇਈਏ ਕਿ ਇਕ ਇੰਟਰਵਿਊ ’ਚ ਰਤਨਾ ਨੇ ਕਿਹਾ ਸੀ ਕਿ ‘ਦੇਸ਼ ਰੂੜੀਵਾਦੀ ਬਣਨ ਦੇ ਰਾਹ ’ਤੇ ਹੈ। ਸਾਰਾ ਸਮਾਜ ਰੂੜ੍ਹੀਵਾਦੀ ਹੁੰਦਾ ਜਾ ਰਿਹਾ ਹੈ। ਸਾਡੇ ਦੇਸ਼ ’ਚ ਔਰਤਾਂ ਅੱਜ ਵੀ ਸਦੀਆਂ ਪੁਰਾਣੀਆਂ ਰੀਤੀ-ਰਿਵਾਜਾਂ ਦੀ ਪਾਲਣਾ ਕਰ ਰਹੀਆਂ ਹਨ।’

ਇਹ ਵੀ ਪੜ੍ਹੋ : ਕਪਿਲ ਸ਼ਰਮਾ ਆਪਣੀ ਪਤਨੀ ਨਾਲ ਸਮੁੰਦਰ ਦੇ ਕੰਢੇ ’ਤੇ ਸਕੇਟ ਸਕੂਟਿੰਗ ਕਰਦੇ ਆਏ ਨਜ਼ਰ (ਦੇਖੋ ਵੀਡੀਓ)

ਉਨ੍ਹਾਂ ਕਿਹਾ ਅੱਗੇ ਕਿਹਾ  ਸੀ ਕਿ ‘ਇਹ ਹੈਰਾਨੀ ਦੀ ਗੱਲ ਹੈ ਕਿ ਅੱਜ ਦੇ ਸਮੇਂ ’ਚ ਆਧੁਨਿਕ ਅਤੇ ਪੜ੍ਹੀਆਂ-ਲਿਖੀਆਂ ਔਰਤਾਂ ਕਰਵਾ ਚੌਥ ਦਾ ਵਰਤ ਰੱਖ ਰਹੀਆਂ ਹਨ। ਆਪਣੇ ਪਤੀ ਦੀ ਜ਼ਿੰਦਗੀ ਲਈ, ਤਾਂ ਜੋ ਉਸ ਨੂੰ ਆਪਣੀ ਜ਼ਿੰਦਗੀ ’ਚ ਕੁਝ ਜਾਇਜ਼ਤਾ ਮਿਲ ਸਕੇ, ਕਿਉਂਕਿ ਭਾਰਤੀ ਸਮਾਜ ’ਚ ਵਿਧਵਾ ਹੋਣਾ ਬਹੁਤ ਮਾੜਾ ਮੰਨਿਆ ਜਾਂਦਾ ਹੈ। ਇਸ ਲਈ ਕੋਈ ਵੀ ਚੀਜ਼ ਜੋ ਮੈਨੂੰ ਵਿਧਵਾ ਬਣਨ ਤੋਂ ਬਚਾਵੇ।’


 


Shivani Bassan

Content Editor

Related News