ਡ੍ਰੀਮ ਮੈਨ ਆਫ ਇੰਡੀਆ ਨੇ ਦੱਸਿਆ ਕਿਵੇਂ ਇਕ ਟੈਲੇਂਟਿਡ ਇਨਸਾਨ ਬਣ ਜਾਂਦਾ ਹੈ ਵੱਡਾ ਅਦਾਕਾਰ

Sunday, Dec 04, 2022 - 04:10 PM (IST)

ਡ੍ਰੀਮ ਮੈਨ ਆਫ ਇੰਡੀਆ ਨੇ ਦੱਸਿਆ ਕਿਵੇਂ ਇਕ ਟੈਲੇਂਟਿਡ ਇਨਸਾਨ ਬਣ ਜਾਂਦਾ ਹੈ ਵੱਡਾ ਅਦਾਕਾਰ

ਮੁੰਬਈ (ਬਿਊਰੋ)– ਡ੍ਰੀਮ ਮੈਨ ਆਫ ਇੰਡੀਆ ਦੇ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਕਈ ਕਲਾਕਾਰਾਂ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਇਆ ਹੈ। ਇਨ੍ਹਾਂ ’ਚ ਰਾਜਕੁਮਾਰ ਰਾਓ, ਵਿੱਕੀ ਕੌਸ਼ਲ ਤੇ ਪੰਕਜ ਤ੍ਰਿਪਾਠੀ ਵਰਗੇ ਵੱਡੇ ਸਿਤਾਰਿਆਂ ਦੇ ਨਾਂ ਸ਼ਾਮਲ ਹਨ।

ਮੁਕੇਸ਼ ਦੱਸਦੇ ਹਨ,‘‘ਬਹੁਤ ਵੱਡੀ ਜ਼ਿੰਮੇਵਾਰੀ ਲੱਗਦੀ ਹੈ, ਜਦੋਂ ਲੋਕ ਕਹਿੰਦੇ ਹਨ ਕਿ ਇਹ ਸੁਪਨਿਆਂ ਨੂੰ ਪੂਰਾ ਕਰਦਾ ਹੈ। ਮੈਂ ਇਹ ਜ਼ਿੰਮੇਵਾਰੀ ਨਿਭਾਅ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਜਿਸ ਕੋਲ ਵੀ ਪ੍ਰਤਿਭਾ ਹੈ, ਉਸ ਨੂੰ ਮੌਕਾ ਮਿਲਣਾ ਚਾਹੀਦਾ ਹੈ। ਅਸੀਂ ਸਾਡੇ ਕੋਲ ਆਉਣ ਵਾਲੇ ਸਾਰੇ ਲੋਕਾਂ ਦੇ ਆਡੀਸ਼ਨ ਰਿਕਾਰਡ ਕਰਦੇ ਹਾਂ ਤੇ ਉਹ ਡਾਟਾ ਆਪਣੇ ਕੋਲ ਰੱਖਦੇ ਹਾਂ। ਉਮਰ ਦੇ ਹਿਸਾਬ ਨਾਲ, ਫਿਰ ਜਿਵੇਂ ਹੀ ਸਾਨੂੰ ਸਕ੍ਰਿਪਟ ਮਿਲਦੀ ਹੈ, ਅਸੀਂ ਉਸ ਅਨੁਸਾਰ ਉਨ੍ਹਾਂ ਨੂੰ ਬੁਲਾਉਂਦੇ ਹਾਂ।’’

ਇਹ ਵੀ ਪੜ੍ਹੋ- ਗੋਲਡੀ ਬਰਾੜ ਨੂੰ ਡਿਟੇਨ ਕੀਤੇ ਜਾਣ ਦੇ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਵੱਡਾ ਖ਼ੁਲਾਸਾ

ਮੁਕੇਸ਼ ਨੇ ਕਿਹਾ,‘‘ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਪੰਕਜ ਤ੍ਰਿਪਾਠੀ, ਰਾਜਕੁਮਾਰ ਰਾਓ, ਵਿੱਕੀ ਕੌਸ਼ਲ ਸਾਰੇ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਮੈਂ ਆਪਣੀ ਜ਼ਿੰਦਗੀ ’ਚ ਕੁਝ ਚੰਗਾ ਕੀਤਾ ਹੈ। ਕਾਸਟਿੰਗ ਡਾਇਰੈਕਟਰ ਦੀ ਜ਼ਿੰਦਗੀ ’ਚ ਇਹ ਸਭ ਤੋਂ ਵੱਡੀ ਗੱਲ ਹੈ। ਬਹੁਤ ਸਾਰੇ ਲੋਕ ਕੰਮ ਦੀ ਭਾਲ ’ਚ ਬਹੁਤ ਮਿਹਨਤ ਕਰਦੇ ਹਨ ਪਰ ਜਦੋਂ ਉਨ੍ਹਾਂ ਨੂੰ ਕੰਮ ਮਿਲ ਜਾਂਦਾ ਹੈ ਤਾਂ ਉਹ ਮਿਹਨਤ ਕਰਨਾ ਬੰਦ ਕਰ ਦਿੰਦੇ ਹਨ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਕੰਮ ਵਾਲੀ ਥਾਂ ’ਤੇ ਪਹੁੰਚਦੇ ਹਾਂ ਤਾਂ ਸਾਨੂੰ ਇਸ ਤੋਂ ਵੀ ਵੱਧ ਮਿਹਨਤ ਕਰਨੀ ਪੈਂਦੀ ਹੈ।’’

ਮੁਕੇਸ਼ ਕਹਿੰਦੇ ਹਨ, ‘‘ਸਾਡੇ ਭਾਰਤ ’ਚ ਪ੍ਰਤਿਭਾ ਭਰੀ ਹੋਈ ਹੈ ਪਰ ਛੋਟੇ ਸ਼ਹਿਰਾਂ ਦੇ ਲੋਕਾਂ ਨੂੰ ਕੁਝ ਸਮੱਸਿਆਵਾਂ ਹਨ ਕਿ ਉਹ ਮੁੰਬਈ ਨਹੀਂ ਪਹੁੰਚ ਸਕਦੇ, ਇਸ ਲਈ ਮੈਂ ਸੋਚਿਆ ਕਿ ਜੇਕਰ ਪ੍ਰਤਿਭਾ ਹੈ ਤਾਂ ਅਸੀਂ ਉਨ੍ਹਾਂ ਤੱਕ ਕਿਉਂ ਨਾ ਪਹੁੰਚੀਏ।’’

ਮੁਕੇਸ਼ ਨੇ ਆਪਣੇ ਸਫ਼ਰ ਬਾਰੇ ਦੱਸਦਿਆਂ ਕਿਹਾ, ‘‘ਪਹਿਲਾਂ ਮੈਂ ਇਕ ਕੰਪਨੀ ’ਚ ਕੰਮ ਕਰਦਾ ਸੀ। ਕਈ ਫ਼ਿਲਮਸਾਜ਼ ਮੇਰੇ ਕੋਲ ਪ੍ਰਤਿਭਾ ਦੀ ਭਾਲ ’ਚ ਆਉਂਦੇ ਸਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਪਤਾ ਸੀ ਕਿ ਮੈਂ ਇਸ ਇੰਡਸਟਰੀ ’ਚ ਹਾਂ ਤੇ ਮੈਂ ਕਈ ਥੀਏਟਰ ਕਲਾਕਾਰਾਂ ਨੂੰ ਜਾਣਦਾ ਹਾਂ, ਫਿਰ ਮੈਂ ਉਨ੍ਹਾਂ ਦੀ ਸਿਫਾਰਿਸ਼ ਕਰਦਾ ਸੀ ਪਰ ਜਦੋਂ ਮੈਂ ਮੁੰਬਈ ਆਇਆ ਤਾਂ ਮੈਂ ਸਹਾਇਕ ਨਿਰਦੇਸ਼ਕ ਬਣ ਗਿਆ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News