''MTV ਰੋਡੀਜ਼ ਐਕਸ4'' ਦੇ 12 ਮੈਂਬਰ ਹਾਦਸੇ ''ਚ ਜ਼ਖਮੀ
Tuesday, Feb 09, 2016 - 12:35 PM (IST)

ਦਾਰਜਲਿੰਗ- ਐੱਮ. ਟੀ. ਵੀ. ਦੇ ਮਸ਼ਹੂਰ ਸ਼ੋਅ ''ਐੱਮ. ਟੀ. ਵੀ. ਰੋਡੀਜ਼ ਐਕਸ4'' ਦੀ ਟੀਮ ਪੱਛਮੀ ਬੰਗਾਲ ਦੇ ਦਾਰਜਲਿੰਗ ਪੇਸੋਕ ਵਿਊ ਪੁਆਇੰਟ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਏ। ਦੁਰਘਟਨਾ ''ਚ 12 ਮੈਂਬਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਹਾਦਸੇ ''ਚ ਤਿੰਨ ਮੈਂਬਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ ਅਤੇ ਇਕ ਮੈਂਬਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸ਼ੂਟਿੰਗ ''ਤੇ ਜਾਂਦੇ ਸਮੇਂ ਹੋਇਆ ਹਾਦਸਾ
ਖ਼ਬਰ ਹੈ ਕਿ ਮੈਂਬਰਾਂ ਨੇ ਹੀ ਇਸ ਜਗ੍ਹਾਂ ਨੂੰ ਸ਼ੂਟਿੰਗ ਲਈ ਚੁਣਿਆ ਸੀ ਅਤੇ ਸੈੱਟਅਪ ਦੀ ਤਿਆਰੀ ਲਈ ਜਾਂਦੇ ਸਮੇਂ ਇਹ ਹਾਦਸਾ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਉੱਥੇ ਦੇ ਲੋਕਾਂ ਨੇ ਕਾਫੀ ਮਦਦ ਕੀਤੀ। ਜ਼ਖਮੀਆਂ ਨੂੰ ਕਲੀਪੋਂਗ ਦੇ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਹੈ। ਇਸ ਸ਼ੋਅ ਨੂੰ ਅਦਾਕਾਰਾ ਨੇਹਾ ਧੂਪੀਆ, ਕਰਨ ਕੁੰਦਰਾ ਅਤੇ ਹਾਲ ਹੀ ''ਚ ਬਿਗ ਬੌਸ ਦੇ ਨੌਵੇਂ ਸੀਜ਼ਨ ਦੇ ਜੇਤੂ ਪਿੰ੍ਰਸ ਨਰੂਲਾ ਜੱਜ ਕਰ ਰਹੇ ਹਨ। ਦੁਰਘਟਨਾ ਦੇ ਸਮੇਂ ਤਿੰਨੋਂ ਹੀ ਜੱਜ ਪ੍ਰੈੱਸ ਕਾਨਫਰੰਸ ਕਰ ਰਹੇ ਸਨ।