ਬਾਲੀਵੁੱਡ ’ਚ ਕੋਰੋਨਾ ਨੇ ਪਸਾਰੇ ਪੈਰ, ਅਦਾਕਾਰਾ ਮ੍ਰਿਣਾਲ ਠਾਕੁਰ ਕੋਰੋਨਾ ਪਾਜ਼ੇਟਿਵ

Saturday, Jan 01, 2022 - 05:04 PM (IST)

ਬਾਲੀਵੁੱਡ ’ਚ ਕੋਰੋਨਾ ਨੇ ਪਸਾਰੇ ਪੈਰ, ਅਦਾਕਾਰਾ ਮ੍ਰਿਣਾਲ ਠਾਕੁਰ ਕੋਰੋਨਾ ਪਾਜ਼ੇਟਿਵ

ਮੁੰਬਈ (ਬਿਊਰੋ)– ਬਾਲੀਵੁੱਡ ਤੋਂ ਇਕ ਬੁਰੀ ਖ਼ਬਰ ਆਈ ਹੈ। ‘ਜਰਸੀ’ ਦੀ ਅਦਾਕਾਰਾ ਮ੍ਰਿਣਾਲ ਠਾਕੁਰ ਨੂੰ ਕੋਰੋਨਾ ਹੋ ਗਿਆ ਹੈ। ਮ੍ਰਿਣਾਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਖ਼ੁਦ ਦੇ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਮ੍ਰਿਣਾਲ ਨੇ ਦੱਸਿਆ ਕਿ ਉਸ ’ਚ ਕੋਰੋਨਾ ਦੇ ਹਲਕੇ ਲੱਛਣ ਦੇਖੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਪਹਿਲਾਂ ਗੁਰੂ ਰੰਧਾਵਾ ਦਾ ਉਡਾਇਆ ਮਜ਼ਾਕ, ਫਿਰ ਨੋਰਾ ਨੇ ਕਰ ਦਿੱਤੀ ਕਿੱਸ (ਵੀਡੀਓ)

ਅਦਾਕਾਰਾ ਨੇ ਪੋਸਟ ’ਚ ਲਿਖਿਆ, ‘ਮੈਂ ਕੋਵਿਡ-19 ਪਾਜ਼ੇਟਿਵ ਹਾਂ। ਅਜੇ ਮੇਰੇ ’ਚ ਕੋਰੋਨਾ ਦੇ ਹਲਕੇ ਲੱਛਣ ਹਨ ਪਰ ਮੈਂ ਠੀਕ ਮਹਿਸੂਸ ਕਰ ਰਹੀ ਹਾਂ। ਮੈਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਡਾਕਟਰ ਤੇ ਸਿਹਤ ਕਰਮਚਾਰੀਆਂ ਵਲੋਂ ਦਿੱਤੇ ਪ੍ਰੋਟੋਕਾਲ ਨੂੰ ਫਾਲੋਅ ਕਰ ਰਹੀ ਹਾਂ। ਜੇਕਰ ਤੁਹਾਡੇ ’ਚੋਂ ਕੋਈ ਮੇਰੇ ਸੰਪਰਕ ’ਚ ਆਇਆ ਹੋਵੇ ਤਾਂ ਕਿਰਪਾ ਕਰਕੇ ਕੋਰੋਨਾ ਟੈਸਟ ਕਰਵਾ ਲਵੇ। ਸਾਰੇ ਸੁਰੱਖਿਅਤ ਰਹਿਣ।’

ਮ੍ਰਿਣਾਲ ਠਾਕੁਰ ਪਿਛਲੇ ਦਿਨੀਂ ਆਪਣੀ ਆਗਾਮੀ ਫ਼ਿਲਮ ‘ਜਰਸੀ’ ਦੀ ਪ੍ਰਮੋਸ਼ਨ ’ਚ ਰੁੱਝੀ ਸੀ। ਹਾਲਾਂਕਿ ਅਜੇ ਇਹ ਫ਼ਿਲਮ ਮੁਲਤਵੀ ਹੋ ਗਈ ਹੈ। ‘ਜਰਸੀ’ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਹੋਲਡ ਕਰ ਦਿੱਤਾ ਗਿਆ ਹੈ। ਫ਼ਿਲਮ ਨੂੰ ਹੁਣ ਕਦੋਂ ਰਿਲੀਜ਼ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ‘ਜਰਸੀ’ ’ਚ ਮ੍ਰਿਣਾਲ ਨੇ ਸ਼ਾਹਿਦ ਕਪੂਰ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਫ਼ਿਲਮ ਸਪੋਰਟਸ ਡਰਾਮਾ ਹੈ, ਜਿਸ ’ਚ ਸ਼ਾਹਿਦ ਕਪੂਰ ਕ੍ਰਿਕਟਰ ਬਣੇ ਹਨ।

PunjabKesari

ਦੂਜੇ ਪਾਸੇ ਗੱਲ ਕਰੀਏ ਤਾਂ ਕੋਰੋਨਾ ਦੀ ਤਾਂ ਬਾਲੀਵੁੱਡ ’ਚ ਕੋਰੋਨਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਕਈ ਸਿਤਾਰਿਆਂ ਨੂੰ ਕੋਰੋਨਾ ਹੋ ਚੁੱਕਾ ਹੈ। ਕਰੀਨਾ ਕਪੂਰ ਖ਼ਾਨ, ਅੰਮ੍ਰਿਤਾ ਅਰੋੜਾ ਤੋਂ ਬਾਅਦ ਅਰਜੁਨ ਕਪੂਰ, ਰਿਆ ਕਪੂਰ, ਅੰਸ਼ੁਲਾ ਕਪੂਰ ਨੂੰ ਕੋਰੋਨਾ ਹੋਇਆ। ਹੁਣ ਮ੍ਰਿਣਾਲ ਠਾਕੁਰ ਕੋਰੋਨਾ ਦੀ ਚਪੇਟ ’ਚ ਆ ਗਈ ਹੈ। ਪ੍ਰਸ਼ੰਸਕ ਜਲਦ ਤੋਂ ਜਲਦ ਮ੍ਰਿਣਾਲ ਦੇ ਠੀਕ ਹੋਣ ਦੀ ਦੁਆ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News