ਵਿਆਹ ’ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਮੌਨੀ ਰਾਏ ਨੇ ਰੱਖੀ ਖ਼ਾਸ ਸ਼ਰਤ, ਕੋਰੋਨਾ ਦਾ ਨਵਾਂ ਵੇਰੀਐਂਟ ਬਣਿਆ ਵਜ੍ਹਾ

01/21/2022 6:27:28 PM

ਮੁੰਬਈ (ਬਿਊਰੋ)– ਦੁਬਈ ਦੇ ਬਿਜ਼ਨੈੱਸਮੈਨ ਸੂਰਜ ਨਾਂਬੀਆਰ ਨੂੰ ਲੰਬੇ ਸਮੇਂ ਤਕ ਡੇਟ ਕਰਨ ਤੋਂ ਬਾਅਦ ਅਦਾਕਾਰਾ ਮੌਨੀ ਰਾਏ ਜਲਦ ਹੀ ਉਸ ਨਾਲ ਸੱਤ ਫੇਰੇ ਲੈਣ ਜਾ ਰਹੀ ਹੈ। ਇਨ੍ਹਾਂ ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਦੋਵਾਂ ਨੇ ਆਪਣੀ ਡੈਸਟੀਨੇਸ਼ਨ ਵੈਡਿੰਗ ਲਈ ਗੋਆ ਦੀ ਸ਼ਾਨਦਾਰ ਲੋਕੇਸ਼ਨ ਚੁਣੀ ਹੈ।

ਇਕ ਪਾਸੇ ਜਿਥੇ ਮੌਨੀ ਰਾਏ ਤੇ ਸੂਰਜ ਨਾਂਬੀਆਰ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ, ਉਥੇ ਹੀ ਦੂਜੇ ਪਾਸੇ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਕਾਰਨ ਦੋਵਾਂ ਨੂੰ ਆਪਣੇ ਵਿਆਹ ’ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਸੂਚੀ ’ਚ ਕੁਝ ਬਦਲਾਅ ਕਰਨੇ ਪੈ ਰਹੇ ਹਨ। ਦੋਵੇਂ 27 ਜਨਵਰੀ ਨੂੰ ਵਿਆਹ ਦੇ ਬੰਧਨ ’ਚ ਬੱਝ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਸੀ, ‘ਫ਼ਿਲਮਾਂ ’ਚ ਕੰਮ ਨਾ ਮਿਲਿਆ ਤਾਂ ਖੋਲ੍ਹਾਂਗਾ ਕੰਟੀਨ’

ਕੋਰੋਨਾ ਮਹਾਮਾਰੀ ਦੀ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਮੌਨੀ ਤੇ ਸੂਰਜ ਨੇ ਆਪਣੇ ਵਿਆਹ ’ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਕੁਝ ਖ਼ਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਿਸ ਤਰ੍ਹਾਂ ਨਾਲ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ, ਉਸ ਨੂੰ ਦੇਖਦਿਆਂ ਪਹਿਲਾਂ ਤਾਂ ਮੌਨੀ ਤੇ ਸੂਰਜ ਨੇ ਆਪਣੀ ਵੱਡੀ ਗੈਸਟ ਲਿਸਟ ਤੋਂ ਕਈ ਮਹਿਮਾਨਾਂ ਦੇ ਨਾਂ ਕੱਟ ਦਿੱਤੇ ਹਨ ਪਰ ਨਾਲ ਹੀ ਆਪਣੇ ਵਿਆਹ ਦੀ ਪੂਰੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਮਹਿਮਾਨਾਂ ਦੀ RT-PCR ਰਿਪੋਰਟ ਦੀ ਜਾਂਚ ਕੀਤੀ ਜਾਵੇਗੀ, ਉਸ ਤੋਂ ਬਾਅਦ ਹੀ ਮਹਿਮਾਨਾਂ ਨੂੰ ਵਿਆਹ ’ਚ ਸ਼ਾਮਲ ਹੋਣ ਦੀ ਇਜਾਜ਼ਤ ਮਿਲੇਗੀ।

ਦਰਅਸਲ ਮੌਨੀ ਰਾਏ ਆਪਣੇ ਵਿਆਹ ਨੂੰ ਸੁਪਨਿਆਂ ਦਾ ਵਿਆਹ ਬਣਾਉਣਾ ਚਾਹੁੰਦੀ ਸੀ ਪਰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਉਸ ਦਾ ਇਹ ਸੁਪਨਾ ਤੋੜ ਦਿੱਤਾ। ਹੁਣ ਮੌਨੀ ਰਾਏ ਸੁਰੱਖਿਆ ਕਾਰਨ ਆਪਣੇ ਵਿਆਹ ਦੇ ਮੌਕੇ ’ਤੇ ਟੀ. ਵੀ. ਤੇ ਬਾਲੀਵੁੱਡ ਤੋਂ ਆਪਣੇ ਸਾਰੇ ਖ਼ਾਸ ਦੋਸਤਾਂ ਨੂੰ ਵਿਆਹ ’ਚ ਨਹੀਂ ਬੁਲਾ ਸਕੇਗੀ ਪਰ ਜੇਕਰ ਰਿਪੋਰਟ ਦੀ ਮੰਨੀਏ ਤਾਂ ਮੌਨੀ ਰਾਏ ਸੂਰਜ ਨਾਂਬੀਆਰ ਨਾਲ ਵਿਆਹ ਕਰਨ ਤੋਂ ਬਾਅਦ ਮੁੰਬਈ ’ਚ ਆਪਣੇ ਦੋਸਤਾਂ ਤੇ ਇੰਡਸਟਰੀ ਦੇ ਲੋਕਾਂ ਲਈ ਇਕ ਸ਼ਾਨਦਾਰ ਰਿਸੈਪਸ਼ਨ ਕਰਨ ਦੀ ਯੋਜਨਾ ਬਣਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News