ਛਾਣਨੀ ’ਚ ਪਤੀ ਸੂਰਜ ਨੂੰ ਦੇਖ ਮੌਨੀ ਰਾਏ ਤੋੜਿਆ ਵਰਤ, ਪਤਨੀ ਦੀ ਗੱਲ੍ਹ ’ਤੇ KISS ਕਰਕੇ ਕੀਤੀ ਪਿਆਰ ਦੀ ਵਰਖ਼ਾ

Friday, Oct 14, 2022 - 11:00 AM (IST)

ਛਾਣਨੀ ’ਚ ਪਤੀ ਸੂਰਜ ਨੂੰ ਦੇਖ ਮੌਨੀ ਰਾਏ ਤੋੜਿਆ ਵਰਤ, ਪਤਨੀ ਦੀ ਗੱਲ੍ਹ ’ਤੇ KISS ਕਰਕੇ ਕੀਤੀ ਪਿਆਰ ਦੀ ਵਰਖ਼ਾ

ਮੁੰਬਈ- ਅਦਾਕਾਰਾ ਮੌਨੀ ਰਾਏ ਨੇ ਆਪਣਾ ਪਹਿਲਾ ਕਰਵਾ ਚੌਥ ਆਪਣੇ ਪਤੀ ਸੂਰਜ ਨਾਂਬਿਆਰ ਨਾਲ ਮਨਾਇਆ। ਪਹਿਲੇ ਕਰਵਾ ਚੌਥ ’ਤੇ ਸੂਰਜ ਮੌਨੀ ’ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆਏ। ਇਸ ਦੌਰਾਨ ਮੌਨੀ ਨੇ ਆਪਣੇ ਇੰਸਟਾ ਅਕਾਊਂਟ ’ਤੇ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਮੌਨੀ ਤਸਵੀਰਾਂ ’ਚ ਦੌਰਾਨ ਬੇਹੱਦ ਖੂਬਸੂਰਤ ਨਜ਼ਰ ਆਈ।

PunjabKesari

ਇਹ ਵੀ ਪੜ੍ਹੋ : ਕ੍ਰੌਪ ਟੌਪ ਅਤੇ ਸਫ਼ੈਦ ਸ਼ਾਰਟਸ ’ਚ ਸ਼ਵੇਤਾ ਤਿਵਾੜੀ ਨੇ ਹੌਟਨੈੱਸ ਦੀ ਝਲਕ ਕੀਤੀ ਸਾਂਝੀ (ਤਸਵੀਰਾਂ)

ਮੌਨੀ ਨੇ ਦੁਲਹਨ ਦੀ ਤਰ੍ਹਾਂ ਤਿਆਰ ਹੋ ਕੇ ਆਪਣਾ ਵਰਤ ਪੂਰਾ ਕੀਤਾ।ਮੌਨੀ ਨੇ ਪਤੀ ਸੂਰਜ ਨਾਲ ਘਰ ਦੀ ਛੱਤ ’ਤੇ ਕਰਵਾ ਚੌਥ ਦੀ ਪੂਜਾ ਕੀਤੀ। ਲੁੱਕ ਦੀ ਗੱਲ ਕਰੀਏ ਤਾਂ ਮੌਨੀ ਨੇ ਗੋਲਡਨ ਸਾੜ੍ਹੀ ’ਚ ਨਜ਼ਰ ਆ ਰਹੀ ਹੈ।

PunjabKesari

ਮੌਨੀ ਨੇ ਸੁਹਾਗ ਦੀ ਲਾਲ ਚੂੜੀਆਂ, ਬਨ ’ਚ ਗੁਲਾਬ ਦਾ ਫੁੱਲ ਲਗਾਇਆ ਹੋਇਆ ਹੈ। ਇਸ ਮੌਕੇ ਉਹ ਪਤੀ ਨੂੰ ਰਵਾਇਤੀ ਅੰਦਾਜ਼ ’ਚ ਛਾਣਨੀ ’ਚ ਦੇਖਦੀ ਨਜ਼ਰ ਆਈ। ਵਰਤ ਤੋੜਨ ਤੋਂ ਬਾਅਦ ਉਸ ਦੇ ਪਤੀ ਨੇ ਅਦਾਕਾਰਾ ’ਤੇ ਕਾਫ਼ੀ ਪਿਆਰ ਦੀ ਵਰਖਾ ਕੀਤੀ।

PunjabKesari

ਮੌਨੀ ਰਾਏ ਇਸ ਸਾਲ ਵਿਆਹ ਦੇ ਬੰਧਨ ’ਚ ਬੱਝ ਗਈ ਹੈ। ਅਦਾਕਾਰਾ ਨੇ ਜਨਵਰੀ 2022 ’ਚ ਦੁਬਈ ਦੇ ਮਸ਼ਹੂਰ ਕਾਰੋਬਾਰੀ ਸੂਰਜ ਨਾਂਬਿਆਰ ਨਾਲ ਬੰਗਾਲੀ ਅਤੇ ਦੱਖਣੀ ਭਾਰਤੀ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕੀਤਾ ਸੀ।

ਇਹ ਵੀ ਪੜ੍ਹੋ : ਵਾਮਿਕਾ ਗੱਬੀ ਨੇ ਪਿਤਾ ਨਾਲ ਸਾਂਝੀ ਕੀਤੀ ਪਿਆਰੀ ਵੀਡੀਓ, ਪਿਓ-ਧੀ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕ ਕਰ ਰਹੇ ਪਸੰਦ

PunjabKesari

ਮੌਨੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਮੌਨੀ ਹਾਲ ਹੀ ’ਚ ਰਣਬੀਰ-ਆਲੀਆ ਦੀ ਫ਼ਿਲਮ 'ਬ੍ਰਹਮਾਸਤਰ' 'ਚ ਨਜ਼ਰ ਆਈ ਹੈ। ਇਸ ਫ਼ਿਲਮ ’ਚ ਮੌਨੀ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ।

PunjabKesari


author

Shivani Bassan

Content Editor

Related News