'ਨਾਗਿਨ' ਫੇਮ ਮੌਨੀ ਰਾਏ ਨੇ ਪ੍ਰੇਮੀ ਸੂਰਜ ਨਾਂਬਿਆਰ ਨਾਲ ਕਰਵਾਇਆ ਵਿਆਹ, ਵੇਖੋ ਖ਼ੂਬਸੂਰਤ ਤਸਵੀਰਾਂ

01/27/2022 12:47:29 PM

ਮੁੰਬਈ (ਬਿਊਰੋ) - ਟੀ. ਵੀ. ਤੇ ਫ਼ਿਲਮ ਇੰਡਸਟਰੀ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਜਿੱਥੇ ਪੰਜਾਬੀ ਕਲਾਕਾਰ ਜੌਰਡਨ ਸੰਧੂ ਤੇ ਕੋਰਾਲਾ ਮਾਨ ਨੇ ਬੀਤੇ ਕੁਝ ਦਿਨ ਪਹਿਲਾਂ ਵਿਆਹ ਦੇ ਬੰਧਨ 'ਚ ਬੱਝੇ, ਉਥੇ ਹੀ ਹੁਣ ਟੀ. ਵੀ. ਤੇ ਬਾਲੀਵੁੱਡ ਅਦਾਕਾਰਾ ਮੌਨੀ ਰਾਏ ਨੇ ਅੱਜ ਯਾਨੀਕਿ 27 ਜਨਵਰੀ ਨੂੰ ਗੋਆ 'ਚ ਆਪਣੇ ਪ੍ਰੇਮੀ ਸੂਰਜ ਨਾਂਬਿਆਰ ਨਾਲ ਵਿਆਹ ਕਰਵਾ ਲਿਆ ਹੈ।

PunjabKesari

ਜੋੜੇ ਨੇ ਸੂਰਜ ਦੇ ਪਰਿਵਾਰਕ ਰੀਤੀ-ਰਿਵਾਜਾਂ ਦਾ ਸਨਮਾਨ ਕਰਨ ਲਈ ਰਵਾਇਤੀ ਮਲਿਆਲੀ ਵਿਆਹ ਦੀਆਂ ਰਸਮਾਂ ਅਨੁਸਾਰ ਵਿਆਹ ਕਰਵਾਇਆ ਹੈ।

PunjabKesari

ਮੌਨੀ ਰਾਏ ਅਤੇ ਸੂਰਜ ਦੀਆਂ ਲਾਲ ਜੋੜੇ 'ਚ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

PunjabKesari

ਇਸ ਦੌਰਾਨ ਮੌਨੀ ਰਾਏ ਨੇ ਲਾਲ ਅਤੇ ਚਿੱਟੀ ਰੰਗ ਦੀ ਬੰਗਾਲੀ ਸਾੜ੍ਹੀ ਪਾਈ ਸੀ, ਜਿਸ ਨਾਲ ਉਸ ਨੇ ਸੋਨੇ ਦੇ ਗਹਿਣੇ ਪਾਏ ਸਨ।ਹਾਲਾਂਕਿ ਸੂਰਜ ਨੇ ਬੇਜ ਕੁੜਤਾ ਅਤੇ ਚਿੱਟੀ ਧੋਤੀ ਪਾਈ ਸੀ।

PunjabKesari

ਦੱਸ ਦਈਏ ਕਿ ਮੌਨੀ ਰਾਏ ਦੇ ਵਿਆਹ ਦੀ ਸ਼ੁਰੂਆਤ ਬੁੱਧਵਾਰ ਨੂੰ ਹਲਦੀ ਅਤੇ ਮਹਿੰਦੀ ਸੈਰੇਮਨੀ ਦੀਆਂ ਰਸਮਾਂ ਨਾਲ ਹੋਈ। ਹਲਦੀ ਅਤੇ ਮਹਿੰਦੀ ਸਮਾਰੋਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੂਰਜ ਨਾਲ ਵਿਆਹ ਦੇ ਸਮਾਗਮ ਦੀ ਇਕ ਸ਼ਾਨਦਾਰ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਮੌਨੀ ਰਾਏ ਪਤੀ ਸੂਰਜ ਨੂੰ ਗਲੇ ਲੱਗਦੇ ਹੋਏ ਮੁਸਕਰਾਉਂਦੀ ਨਜ਼ਰ ਆ ਰਹੀ ਹੈ।
PunjabKesari

PunjabKesari

PunjabKesari


sunita

Content Editor

Related News