ਪਤੀ ਸੂਰਜ ਨੰਬਿਆਰ ਨਾਲ ਪਾਰਟੀ ’ਚ ਪਹੁੰਚੀ ਮੌਨੀ ਰਾਏ, ਬੇਹੱਦ ਸ਼ਾਨਦਾਰ ਦਿਖਾਈ ਦੇ ਰਿਹਾ ਜੋੜਾ

Monday, Aug 01, 2022 - 12:05 PM (IST)

ਮੁੰਬਈ: ਐਤਵਾਰ ਨੂੰ ਮੁੰਬਈ ’ਚ ਨਿਰਮਾਤਾ ਵੈਨੇਸਾ ਵਾਲੀਆ ਦੇ ਜਨਮਦਿਨ ਦੀ ਪਾਰਟੀ ’ਚ ਟੀ.ਵੀ ਸਿਤਾਰੇ ਇਕੱਠੇ ਹੋਏ। ਕਰਨ ਕੁੰਦਰਾ, ਤੇਜਸਵੀ ਪ੍ਰਕਾਸ਼, ਆਮਿਰ ਅਲੀ ਅਤੇ ਅਰਜੁਨ ਬਿਜਲਾਨੀ ਸਮੇਤ ਕਈ ਸਿਤਾਰੇ ਜਨਮਦਿਨ ਦੇ ਜਸ਼ਨ ’ਚ ਸ਼ਾਮਲ ਹੋਏ।

PunjabKesari

ਇਹ ਵੀ ਪੜ੍ਹੋ: ਬਾਲੀਵੁੱਡ, ਸਾਊਥ ਅਤੇ ਹਾਲੀਵੁੱਡ ਦਾ ਬੁਰਾ ਹਾਲ, ਬੁਰੀ ਤਰ੍ਹਾਂ ਫ਼ਲਾਪ ਹੋ ਰਹੀਆਂ ਫ਼ਿਲਮਾਂ

ਇਸ ਦੌਰਾਨ ਮੌਨੀ ਰਾਏ ਨੇ ਵੀ ਸੂਰਜ ਨੰਬਿਆਰ ਨਾਲ ਸਟਾਈਲਿਸ਼ ਐਂਟਰੀ ਕੀਤੀ। ਲੁੱਕ  ਦੀ ਗੱਲ ਕਰੀਏ ਤਾਂ ਮੌਨੀ ਰੈੱਡ ਕਲਰ ਦੀ ਸ਼ਾਰਟ ਡਰੈੱਸ ’ਚ ਹੌਟ ਲੱਗ ਰਹੀ ਸੀ।

PunjabKesari

ਅਦਾਕਾਰਾ ਨੇ ਮਿਨੀਮਲ ਮੇਕਅੱਪ, ਕਾਜਲ, ਮਸਕਾਰਾ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਇਸ ਦੌਰਾਨ ਮੌਨੀ ਨੇ ਲਾਲ ਰੰਗ ਦਾ ਸਲਿੰਗ ਬੈਗ ਵੀ ਕੈਰੀ ਕੀਤਾ ਸੀ। ਮੌਨੀ ਨੇ ਡਰੈੱਸ ਨਾਲ ਮੈਚਿੰਗ ਹੀਲ ਪਾਈ ਹੋਈ ਹੈ।

PunjabKesari

ਇਸ ਦੇ ਨਾਲ ਹੀ ਸੂਰਜ ਆਲ ਬਲੈਕ ਲੁੱਕ ’ਚ ਨਜ਼ਰ ਆਏ। ਬਲੈਕ ਜੀਂਸ ਨਾਲ ਮੈਚਿੰਗ ਟੀ-ਸ਼ਰਟ  ’ਚ ਸੂਰਜ ਬੇਹੱਦ ਸ਼ਾਨਦਾਰ ਲੱਗ ਰਹੇ ਹਨ। ਮੌਨੀ ਨੇ ਪਤੀ ਸੂਰਜ ਨਾਲ ਬੇਹੱਦ ਸ਼ਾਨਦਾਰ ਪੋਜ਼ ਦਿੱਤੇ ਹਨ। ਇਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਵਿਵੇਕ ਅਗਨੀਹੋਤਰੀ ਨੇ ਆਪਣਾ ਟਵਿੱਟਰ ਅਕਾਊਂਟ ਕੀਤਾ ਬੰਦ, ਕਿਹਾ- ‘ਮੇਰਾ ਸਮਾਂ ਮੇਰੀ ਲਈ ਚੰਗਾ ਸੋਚਣ ਦਾ’

ਮੌਨੀ ਦੇ ਟੀ.ਵੀ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਮੌਨੀ ‘ਡਾਂਸ ਇੰਡੀਆ ਡਾਂਸ ਲਿਟਲ ਮਾਸਟਰਜ਼ 5’ ਨੂੰ ਜੱਜ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਵੇਗੀ।

PunjabKesari

ਇਸ ਫ਼ਿਲਮ ’ਚ ਅਦਾਕਾਰਾ ਨਾਲ ਅਮਿਤਾਭ ਬੱਚਨ, ਰਣਬੀਰ ਸਿੰਘ ਅਤੇ ਆਲੀਆ ਭੱਟ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ। ‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

PunjabKesari


 


Shivani Bassan

Content Editor

Related News