ਯੂਟਿਊਬ ’ਤੇ ਸਭ ਤੋਂ ਵੱਧ ਵਾਰ ਦੇਖੀ ਜਾਣ ਵਾਲੀ ਵੀਡੀਓ ਦੇ ਵਿਊਜ਼ ਇੰਨੇ ਕਰੋੜ, ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ

Saturday, Jan 15, 2022 - 01:44 PM (IST)

ਯੂਟਿਊਬ ’ਤੇ ਸਭ ਤੋਂ ਵੱਧ ਵਾਰ ਦੇਖੀ ਜਾਣ ਵਾਲੀ ਵੀਡੀਓ ਦੇ ਵਿਊਜ਼ ਇੰਨੇ ਕਰੋੜ, ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ

ਚੰਡੀਗੜ੍ਹ (ਬਿਊਰੋ)– ਯੂਟਿਊਬ ਦੁਨੀਆ ਭਰ ’ਚ ਨੰਬਰ ਇਕ ਵੀਡੀਓ ਪਲੇਟਫਾਰਮ ਹੈ। ਅਸੀਂ ਕੋਈ ਵੀ ਚੀਜ਼ ਸਰਚ ਕਰਨੀ ਹੋਵੇ ਤਾਂ ਯੂਟਿਊਬ ਨੂੰ ਤਰਜੀਹ ਦਿੰਦੇ ਹਾਂ। ਨਾਲ ਹੀ ਇਸ ’ਤੇ ਵੱਖ-ਵੱਖ ਕਿਸਮਾਂ ਦੀਆਂ ਅਣਗਿਣਤ ਵੀਡੀਓਜ਼ ਮੌਜੂਦ ਹਨ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਉਸ ਵੀਡੀਓ ਦਾ ਨਾਂ ਦੱਸ ਸਕਦੇ ਹੋ, ਜਿਸ ਨੂੰ ਯੂਟਿਊਬ ’ਤੇ ਸਭ ਤੋਂ ਵੱਧ ਵਾਰ ਦੇਖਿਆ ਗਿਆ ਹੈ ਤਾਂ ਤੁਹਾਡੇ ’ਚੋਂ ਸ਼ਾਇਦ ਹੀ ਕਿਸੇ ਨੂੰ ਇਸ ਬਾਰੇ ਪਤਾ ਹੋਵੇਗਾ। ਅੱਜ ਅਸੀਂ ਤੁਹਾਨੂੰ ਉਸੇ ਵੀਡੀਓ ਬਾਰੇ ਦੱਸਣ ਜਾ ਰਹੇ ਹਾਂ।

‘ਬੇਬੀ ਸ਼ਾਰਕ ਡਾਂਸ’ ਨਾਂ ਦੀ ਵੀਡੀਓ ਨੂੰ ਯੂਟਿਊਬ ’ਤੇ ਸਭ ਤੋਂ ਵੱਧ ਵਿਊਜ਼ ਮਿਲੇ ਹਨ। ਹੋਰ ਵੀਡੀਓਜ਼ ਵਿਊਜ਼ ਦੇ ਮਾਮਲੇ ’ਚ ਇਸ ਦੇ ਆਲੇ-ਦੁਆਲੇ ਵੀ ਨਹੀਂ ਟਿਕਦੀਆਂ।

ਇਸ ਵੀਡੀਓ ਨੂੰ ਸਾਲ 2016 ’ਚ ‘ਪਿੰਕਫੌਂਗ ਬੇਬੀ ਸ਼ਾਰਕ : ਕਿੱਡਸ ਸੌਂਗਸ ਐਂਡ ਸਟੋਰੀਜ਼’ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਸੀ। ਵੀਡੀਓ ਨੂੰ ਹੁਣ ਤਕ 10 ਬਿਲੀਅਨ ਵਿਊਜ਼ ਮਿਲ ਚੁੱਕੇ ਹਨ। ਕਰੋੜਾਂ ’ਚ ਗੱਲ ਕਰੀਏ ਤਾਂ ਵੀਡੀਓ ਦੇ ਵਿਊਜ਼ 1000 ਕਰੋੜ ਤੋਂ ਵੀ ਵੱਧ ਹਨ।

ਦੱਸ ਦੇਈਏ ਕਿ ਇਹ ਬੱਚਿਆਂ ਦਾ ਇਕ ਗੀਤ ਹੈ, ਜਿਸ ਨੂੰ ਯੂਟਿਊਬ ’ਤੇ ਇੰਨੇ ਵਿਊਜ਼ ਮਿਲੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News