ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਛੇੜਛਾੜ, ਮਾਂ ਚਰਨ ਕੌਰ ਨੇ ਪੋਸਟ ਪਾ ਦਿੱਤੀ ਚਿਤਾਵਨੀ

Wednesday, Apr 09, 2025 - 11:30 AM (IST)

ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਛੇੜਛਾੜ, ਮਾਂ ਚਰਨ ਕੌਰ ਨੇ ਪੋਸਟ ਪਾ ਦਿੱਤੀ ਚਿਤਾਵਨੀ

ਐਂਟਰਟੇਨਮੈਂਟ ਡੈਸਕ- ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਸਿੱਧੂ ਦੀ ਮਾਂ ਚਰਨ ਕੌਰ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਇਸ ਦੁਨੀਆ ਤੋਂ ਜਾ ਚੁੱਕੇ ਆਪਣੇ ਪੁੱਤਰ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਨ ਦੀ ਗੱਲ ਦੱਸੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ AI ਦੀ ਗਲਤ ਵਰਤੋਂ ਕਰਕੇ ਸਿੱਧੂ ਮੂਸੇਵਾਲਾ ਦੀ ਤਸਵੀਰ ਤੋਂ ਦਸਤਾਰ ਹਟਾਈ ਗਈ ਹੈ।

ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਕਰ ਰਹੀ ਸੀ ਪਰਫਾਰਮ, ਅਚਾਨਕ ਆਸਮਾਨ ਤੋਂ ਵਰ੍ਹੀ ਮੌਤ, 79 ਲੋਕ ਹਲਾਕ

PunjabKesari

ਉਨ੍ਹਾਂ ਲਿਖਿਆ, 'ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਵੋ! ਜਦੋਂ ਮੇਰਾ ਪੁੱਤ ਇਹ ਸੱਚੀਆਂ ਗੱਲਾਂ ਸਟੇਜਾਂ 'ਤੇ ਕਰਿਆ ਕਰਦਾ ਸੀ ਤਾਂ ਬਹੁਤ ਲੋਕ ਉਸਦਾ ਵਿਰੋਧ ਕਰਦੇ ਸੀ ਪਰ ਮੇਰਾ ਪੁੱਤ ਸੱਚ ਬੋਲਦਾ ਸੀ। ਅੱਜ ਮੇਰੇ ਪੁੱਤ ਦੀ ਤਸਵੀਰ ਤੋਂ ਦਸਤਾਰ ਹਟਾ ਸਿਰਫ ਦਸਤਾਰ ਦੀ ਨਹੀਂ ਸਗੋਂ ਪੰਜਾਬੀਅਤ ਦੀ ਵੀ ਬੇਅਦਬੀ ਕੀਤੀ ਹੈ, ਤੁਹਾਨੂੰ ਮਿਲੀ AI ਦੀ ਸਹੂਲਤ ਦੀ ਵਰਤੋਂ ਤੁਸੀਂ ਚੰਗੇ ਕੰਮ ਕਰਨ ਅਤੇ ਚੰਗੀਆਂ ਗੱਲਾਂ ਸਿੱਖਣ 'ਤੇ ਕਰੋ ਅਤੇ ਮੇਰੇ ਪੁੱਤ ਦੀ ਮਰਨੀ ਦਾ ਮਖੋਲ ਬਣਾ ਕੇ ਮੇਰਾ ਦਿਲ ਦੁਖਾਉਣ ਵਾਲੇ ਉਹ ਲੋਕ ਜੋ ਇਹ ਸਭ ਕਰ ਰਹੇ ਨੇ... ਉਨ੍ਹਾਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਡੇ ਬੱਚੇ ਦੀਆਂ ਤਸਵੀਰਾਂ ਨਾਲ ਛੇੜਛਾੜ ਨਾ ਕੀਤੀ ਜਾਵੇ ਜੇਕਰ ਸਾਡੀ ਬੇਨਤੀ ਕਰਨ 'ਤੇ ਵੀ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਨ੍ਹਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੇਰੇ ਪੁੱਤ ਨੇ ਜਿਉਂਦੇ ਜੀ ਆਪਣੇ ਕੇਸ ਆਪਣੀ ਦਸਤਾਰ ਸੰਭਾਲ ਕੇ ਰੱਖੀ, ਕਿਸੇ ਨੂੰ ਕੋਈ ਹੱਕ ਨਹੀਂ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਛਾੜ ਕਰਨ ਦਾ...।'

ਇਹ ਵੀ ਪੜ੍ਹੋ: ਵੱਡੀ ਖਬਰ: ਨਰਸਿੰਗ ਹੋਮ 'ਚ ਅੱਗ ਲੱਗਣ ਨਾਲ 20 ਲੋਕਾਂ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News