ਮੂਸੇਵਾਲਾ ਦੀ ਮਾਂ ਚਰਨ ਕੌਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ਪਰ ਨਿੱਕੇ ਸਿੱਧੂ ਦਾ ਹਵੇਲੀ ''ਚ ਅਜੇ ਨਹੀਂ ਹੋਵੇਗਾ ਗ੍ਰਹਿ ਪਰਵੇਸ਼

Saturday, Mar 23, 2024 - 12:45 PM (IST)

ਮੂਸੇਵਾਲਾ ਦੀ ਮਾਂ ਚਰਨ ਕੌਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ਪਰ ਨਿੱਕੇ ਸਿੱਧੂ ਦਾ ਹਵੇਲੀ ''ਚ ਅਜੇ ਨਹੀਂ ਹੋਵੇਗਾ ਗ੍ਰਹਿ ਪਰਵੇਸ਼

ਐਂਟਰਟੇਨਮੈਂਟ ਡੈਸਕ - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਤੇ ਸ਼ੁੱਭਦੀਪ ਸਿੰਘ ਸਿੱਧੂ ਨੂੰ ਬਠਿੰਡਾ ਦੇ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਮਾਂ-ਪੁੱਤ ਨੂੰ ਹਸਪਤਾਲ ਤੋਂ ਛੁੱਟੀ ਤਾਂ ਮਿਲ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਹਾਲੇ ਮਾਨਸਾ (ਮੂਸਾ ਪਿੰਡ) ਹਵੇਲੀ 'ਚ ਨਹੀਂ ਆਉਣਗੇ। ਉਹ ਹਾਲੇ ਬਠਿੰਡਾ 'ਚ ਪਰਿਵਾਰ ਨਾਲ ਕੁਝ ਦਿਨ ਹੋਰ ਰਹਿਣਗੇ। 

PunjabKesari

ਉਥੇ ਹੀ ਮਾਤਾ ਚਰਨ ਕੌਰ ਤੇ ਸ਼ੁੱਭਦੀਪ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਿੰਡ ਦੀਆਂ ਮਹਿਲਾਵਾਂ ਤੇ ਪਰਿਵਾਰਕ ਮੈਂਬਰਾਂ ਨੇ ਸਿੱਧੂ ਦੀ ਹਵੇਲੀ ਤੇ ਪੁਰਾਣੇ ਘਰ ਨੂੰ ਸਜਾ ਦਿੱਤਾ।

PunjabKesari

ਇਸ ਦੌਰਾਨ ਪਿੰਡ ਦੀਆਂ ਮਹਿਲਾਵਾਂ ਨੇ ਗਿੱਧਾ ਤੇ ਭੰਗੜਾ ਵੀ ਪਾਇਆ। 

PunjabKesari

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਘਰ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ।

PunjabKesari

ਪਿੰਡ ਦੀਆਂ ਮਹਿਲਾਵਾਂ ਨਿੱਕੇ ਸਿੱਦੂ ਦੇ ਨਾਂ 'ਤੇ ਬੋਲੀਆਂ ਪਾ-ਪਾ ਕੇ ਗਿੱਧਾ ਪਾ ਰਹੀਆਂ ਹਨ। ਉਥੇ ਕਈ ਲੋਕ ਦਾ ਮਠਿਆਈਆਂ ਵੀ ਵੰਡ ਰਹੇ ਹਨ।

PunjabKesari

PunjabKesari
 


author

sunita

Content Editor

Related News