ਮੂਸੇਵਾਲਾ ਦੇ ਪਿਤਾ ਬਲਕੌਰ ਨੂੰ ਹਾਈ ਕੋਰਟ ਤੋਂ ਆਸ, ਕਿਹਾ- ਅਦਾਲਤ ਚੰਗਾ ਫ਼ੈਸਲਾ ਦੇਵੇਗੀ
Monday, Dec 11, 2023 - 02:32 PM (IST)
ਮਾਨਸਾ (ਜੱਸਲ) - ਜੇਲ੍ਹਾਂ ਵਿਚ ਮੋਬਾਇਲ ਦੀ ਵਰਤੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਲੋਂ ਲਏ ਗਏ ਸੂ-ਮੋਟੋ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਆਸ ਬੱਝੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੱਜ ਸਾਹਿਬ ਚੰਗਾ ਫ਼ੈਸਲਾ ਦੇਣਗੇ, ਜਿਸ ਨਾਲ ਇਸ ਬੁਰਾਈ ’ਤੇ ਥੋੜ੍ਹੀ-ਬਹੁਤ ਰੋਕ ਲੱਗਣ ਦੀ ਉਮੀਦ ਬੱਝੇਗੀ।
ਅੱਜ ਪਿੰਡ ਮੂਸਾ ਵਿਚ ਇਕੱਠੇ ਹੋਏ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਲੋਕਾਂ ਨੂੰ ਬੁਰਾਈ ਅਤੇ ਗੈਂਗਸਟਰਵਾਦ ਖਿਲਾਫ਼ ਖੜ੍ਹੇ ਹੋਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਮਰਨਾ ਸਭ ਨੇ ਹੈ, ਜੇਕਰ ਗੋਲੀ ਖਾ ਕੇ ਮਰੇ ਤਾਂ ਉਨ੍ਹਾਂ ਦਾ ਨਾਂ ਕਿਤੇ ਲਿਖਿਆ ਤਾਂ ਜਾਵੇਗਾ। ਬਲਕੌਰ ਸਿੰਘ ਨੇ ਕਿਹਾ ਮੇਰੇ ਪੁੱਤ ਦੇ ਕਾਤਲ ਤੋਂ 9 ਮਹੀਨਿਆਂ ਵਿਚ 4 ਵਾਰ ਫੋਨ ਫੜੇ ਜਾ ਚੁੱਕੇ ਹਨ। ਇਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੇਲ੍ਹਾਂ ਅੰਦਰ ਹਾਲਾਤ ਕੀ ਹਨ।
ਇਹ ਖ਼ਬਰ ਵੀ ਪੜ੍ਹੋ : ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਪੰਜਾਬ ਪੁਲਸ ਨਾਲ ਪਿਆ ਪੰਗਾ, ਚੱਲਦਾ ਸ਼ੋਅ ਕਰਵਾ 'ਤਾ ਬੰਦ (ਵੀਡੀਓ)
ਕੈਨੇਡੀਅਨ ਬਿਲ ਬੋਰਡ 'ਤੇ ਅੱਜ ਵੀ ਸਿੱਧੂ ਦਾ ਦਬਦਾਬਾ ਜਾਰੀ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਵਾਚ ਆਊਟ' ਬਿਲ ਬੋਰਡ 'ਤੇ ਛਾਇਆ ਹੋਇਆ ਹੈ। ਕੈਨੇਡੀਅਨ ਬਿਲ ਬੋਰਡ ਸੂਚੀ 'ਚ ਇਸ ਗੀਤ ਨੂੰ 33ਵਾਂ ਸਥਾਨ ਹਾਸਲ ਕੀਤਾ। ਲੰਘੀ 12 ਨਵੰਬਰ ਨੂੰ ਦੀਵਾਲੀ ਮੌਕੇ ਮੂਸੇਵਾਲਾ ਦਾ ਇਹ ਗੀਤ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਸੀ। ਬੀਤੀ ਦੇਰ ਸ਼ਾਮ ਤੱਕ ਇਸ ਗੀਤ ਨੂੰ ਯੂਟਿਊਬ 'ਤੇ 1 ਕਰੋੜ 88 ਲੱਖ ਤੋਂ ਵਧੇਰੇ ਵਿਊਜ਼ ਮਿਲ ਚੁੱਕੇ ਹਨ। ਮੌਤ ਮਗਰੋਂ ਜਾਰੀ ਹੋਇਆ ਇਹ ਉਸ ਦਾ 5ਵਾਂ ਗੀਤ ਹੈ। ਬਿਲ ਬੋਰਡ 'ਤੇ ਪਹੁੰਚਿਆ ਸਿੱਧੂ ਦਾ ਇਹ ਦੂਜਾ ਗੀਤ ਹੈ। ਇਸ ਤੋਂ ਪਹਿਲਾਂ 295 ਗੀਤ ਨੇ ਵੀ ਬਿਲ ਬੋਰਡ ਗਲੋਬਲ 'ਚ ਆਪਣੀ ਥਾਂ ਬਣਾਈ ਸੀ।
ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਫ਼ਿਲਮ ‘ਐਨੀਮਲ’, ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਠੇਸ, SGPC ਕੋਲ ਪੁੱਜਾ ਮਾਮਲਾ
29 ਮਈ 2022 ਨੂੰ ਸਿੱਧੂ ਦਾ ਬੇਰਹਿਮੀ ਨਾਲ ਹੋਇਆ ਕਤਲ
ਦੱਸ ਦਈਏ ਕਿ 29 ਮਈ 2022 ਨੂੰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਸਿੱਧੂ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਮੂਸੇਵਾਲਾ ਦੇ ਦਰਜਨ ਗੀਤ ਰਿਕਾਰਡ ਕੀਤੇ ਹੋਏ ਪਏ ਹਨ, ਜਿਹੜੇ ਸਮੇਂ-ਸਮੇਂ 'ਤੇ ਰਿਲੀਜ਼ ਕੀਤੇ ਜਾਣਗੇ।
ਇਹ ਖ਼ਬਰ ਵੀ ਪੜ੍ਹੋ : ਪਰਮੀਸ਼ ਵਰਮਾ ਦੇ ਭਰਾ ਸੁਖਨ ਦੇ ਵਿਆਹ ਦੀਆਂ ਤਸਵੀਰਾਂ, ਪਤੀ-ਪਤਨੀ ਦਾ ਰੋਮਾਂਟਿਕ ਅੰਦਾਜ਼ ਮੋਹ ਰਿਹੈ ਲੋਕਾਂ ਦਾ ਮਨ
ਸਿੱਧੂ ਮੂਸੇਵਾਲਾ ਕਤਲ ਕੇਸ 'ਚ 16 ਨਵੰਬਰ ਨੂੰ ਮਾਨਸਾ ਦੀ ਅਦਾਲਤ 'ਚ 25 ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ 'ਚੋਂ 5 ਮੁਲਜ਼ਮਾਂ ਨੂੰ ਫਿਜੀਕਲ ਤੌਰ ‘ਤੇ ਮਾਨਸਾ ਲਿਆਂਦਾ ਗਿਆ ਸੀ। ਮੁਲਜ਼ਮਾਂ ਵੱਲੋਂ ਬਠਿੰਡਾ ਦੇ ਵਕੀਲ ਨੇ ਲੋਰੈਂਸ ਬਿਸ਼ਨੋਈ ਸਣੇ 10 ਮੁਲਜ਼ਮਾਂ ਦਾ ਵਕਾਲਤਨਾਮਾ ਪੇਸ਼ ਕੀਤਾ। ਉਥੇ ਹੀ ਜਗਤਾਰ ਸਿੰਘ ਦੋਸ਼ੀ ਦਾ ਮਾਨਸਾ ਦੇ ਵਕੀਲ ਨੇ ਵਕਾਲਤਨਾਮਾ ਪੇਸ਼ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।