ਮਾਰਵਲ ਸਟੂਡੀਓਜ਼ ਦੀ ਨਵੀਂ ਵੈੱਬ ਸੀਰੀਜ਼ ‘ਮੂਨ ਨਾਈਟ’ ਦਾ ਹਿੰਦੀ ਟਰੇਲਰ ਰਿਲੀਜ਼ (ਵੀਡੀਓ)
Thursday, Jan 20, 2022 - 01:50 PM (IST)

ਮੁੰਬਈ (ਬਿਊਰੋ)– ਮਾਰਵਲ ਸਟੂਡੀਓਜ਼ ਦੀ ਆਉਣ ਵਾਲੀ ਵੈੱਬ ਸੀਰੀਜ਼ ‘ਮੂਨ ਨਾਈਟ’ ਦਾ ਟਰੇਲਰ ਮੰਗਲਵਾਰ ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਕੀਤਾ ਗਿਆ। ਅੰਗਰੇਜ਼ੀ ਤੋਂ ਇਲਾਵਾ ਇਹ ਲਾਈਵ ਐਕਸ਼ਨ ਸੀਰੀਜ਼ ਹਿੰਦੀ, ਤਾਮਿਲ, ਤੇਲਗੂ ਤੇ ਮਲਿਆਲਮ ਭਾਸ਼ਾਵਾਂ ’ਚ 30 ਮਾਰਚ ਨੂੰ ਰਿਲੀਜ਼ ਹੋਵੇਗੀ।
‘ਮੂਨ ਨਾਈਟ’ ਦੀ ਕਹਾਣੀ ਇਕ ਤੋਹਫ਼ੇ ਦੀ ਦੁਕਾਨ ’ਤੇ ਕੰਮ ਕਰਦੇ ਨਿਮਰ ਸੁਭਾਅ ਵਾਲੇ ਸਟੀਵਨ ਗ੍ਰਾਂਟ ਦੇ ਆਲੇ-ਦੁਆਲੇ ਘੁੰਮਦੀ ਹੈ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਟੀ. ਵੀ. ਅਦਾਕਾਰ ਸ਼ਾਹੀਰ ਸ਼ੇਖ ਦੇ ਪਿਤਾ ਦਾ ਦਿਹਾਂਤ, ਕੋਰੋਨਾ ਕਾਰਨ ਹਸਪਤਾਲ ’ਚ ਸੀ ਦਾਖ਼ਲ
ਸਟੀਵਨ ਦੇ ਅਜੀਬ ਸੁਪਨੇ ਹਨ, ਜਿਸ ’ਚ ਇਕ ਹੋਰ ਜ਼ਿੰਦਗੀ ਦੀਆਂ ਯਾਦਾਂ ਵੀ ਸ਼ਾਮਲ ਹਨ। ‘ਮੂਨ ਨਾਈਟ’ ’ਚ ਮੁੱਖ ਭੂਮਿਕਾਵਾਂ ’ਚ ਆਸਕਰ ਆਈਜੈਕ, ਈਥਨ ਹਾਕ ਤੇ ਮੇ ਕੈਲੇਮੋਏ ਹਨ। ਸੀਰੀਜ਼ ਦੇ ਐਪੀਸੋਡ ਮੁਹੰਮਦ ਡਾਇਬ, ਜਸਟਿਨ ਬੇਨਸਨ ਤੇ ਆਰੋਨ ਮੂਰਹੈੱਡ ਵਲੋਂ ਨਿਰਦੇਸ਼ਿਤ ਕੀਤੇ ਗਏ ਹਨ, ਜਦਕਿ ਜੇਰੇਮੀ ਸਲੇਟਰ ਸੀਰੀਜ਼ ਦੇ ਮੁੱਖ ਲੇਖਕ ਹਨ।
ਯੂ. ਐੱਸ. ਮਰੀਨ ਦਾ ਮਾਰਕ ਸਪੈਕਟਰ ਅਸਲ ’ਚ ਸਟੀਵਨ ਦਾ ਅਲਟਰ ਈਗੋ ਹੈ, ਜੋ ਬਾਅਦ ’ਚ ਇਕ ਸੁਪਰਹੀਰੋ ’ਚ ਬਦਲ ਜਾਂਦਾ ਹੈ। ‘ਮੂਨ ਨਾਈਟ’ ਦਾ ਕਿਰਦਾਰ ਸਭ ਤੋਂ ਪਹਿਲਾਂ ਬਲੇਡ ਦੇ ਦੂਜੇ ਸੀਜ਼ਨ ’ਚ ਪੇਸ਼ ਕੀਤਾ ਗਿਆ ਸੀ ਪਰ ਇਹ ਸੀਰੀਜ਼ 2006 ’ਚ ਰੱਦ ਕਰ ਦਿੱਤੀ ਗਈ ਸੀ।
ਅਕਤੂਬਰ ’ਚ ਮਾਰਵਲ ਸਟੂਡੀਓਜ਼ ਨੇ ‘ਮੂਨ ਨਾਈਟ’ ’ਤੇ ਇਕ ਵੱਖਰੀ ਸੀਰੀਜ਼ ਬਣਾਉਣ ਲਈ ਨੋ ਇਕੁਅਲ ਐਂਟਰਟੇਨਮੈਂਟ ਨਾਲ ਇਕ ਸੌਦੇ ’ਤੇ ਹਸਤਾਖ਼ਰ ਕੀਤੇ। ਮਾਰਵਲ ਨੇ 2008 ਤੱਕ ਸੀਰੀਜ਼ ਨੂੰ ਵਿਕਸਿਤ ਕਰਨ ਲਈ ਜੌਨ ਕੁੱਕਸੀ ਨੂੰ ਨਿਯੁਕਤ ਕੀਤਾ ਸੀ ਪਰ ਚੀਜ਼ਾਂ ਸਾਕਾਰ ਨਹੀਂ ਹੋਈਆਂ। 2018 ’ਚ ਮਾਰਵਲ ਨੇ ਪੁਸ਼ਟੀ ਕੀਤੀ ਕਿ ‘ਮੂਨ ਨਾਈਟ’ ਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ ’ਚ ਸ਼ਾਮਲ ਕੀਤਾ ਜਾਵੇਗਾ।
ਹਾਲਾਂਕਿ ਇਸ ਦੀ ਸਮਾਂ ਸੀਮਾ ਬਾਰੇ ਕੋਈ ਪੱਕੀ ਗੱਲ ਨਹੀਂ ਆਖੀ ਗਈ। ਅਗਸਤ 2019 ’ਚ ਮਾਰਵਲ ਨੇ ਪੁਸ਼ਟੀ ਕੀਤੀ ਸੀ ਕਿ ਸੀਰੀਜ਼ ਡਿਜ਼ਨੀ ਪਲੱਸ ’ਤੇ ਸਟ੍ਰੀਮਿੰਗ ਲਈ ਬਣਾਈ ਜਾ ਰਹੀ ਸੀ। ਜੇਰੇਮੀ ਸਲੇਟਰ ਨੂੰ ਫਿਰ ਲਿਖਣ ਲਈ ਨਿਯੁਕਤ ਕੀਤਾ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।