ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰ ਮੋਨੂੰ ਮੁਖਰਜੀ ਦਾ ਦਿਹਾਂਤ

12/06/2020 7:24:06 PM

ਜਲੰਧਰ (ਬਿਊਰੋ)– ਮਸ਼ਹੂਰ ਅਦਾਕਾਰ ਮੋਨੂੰ ਮੁਖਰਜੀ ਦਾ ਐਤਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਹ 90 ਸਾਲਾਂ ਦੇ ਸਨ। ਮੁਖਰਜੀ ਦੇ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਦਿੱਤੀ। ਮੁਖਰਜੀ ਪਰਿਵਾਰ ’ਚ ਪਤਨੀ ਤੇ ਦੋ ਧੀਆਂ ਨੂੰ ਛੱਡ ਗਏ ਹਨ। ਮੁਖਰਜੀ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਮ੍ਰਿਣਾਲ ਸੇਨ ਦੀ ਫ਼ਿਲਮ ‘ਨੀਲ ਅਕਾਸਰ ਡਾਊਨ’ (1958) ਨਾਲ ਕੀਤੀ ਸੀ।

ਮੁਖਰਜੀ ਦੇ ਸੱਤਿਆਜੀਤ ਰੇਅ ਦੀ ਫ਼ਿਲਮ ‘ਜੈ ਬਾਬਾ ਫੇਲੁਨਾਥ’ ਤੇ ‘ਗਣਸ਼ਟਰੂ’ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਹੁਤ ਪ੍ਰਸ਼ੰਸਾ ਹੋਈ। ਫ਼ਿਲਮ ਦੇ ਆਲੋਚਕਾਂ ਵਲੋਂ ਉਨ੍ਹਾਂ ਨੂੰ ‘ਪਤਾਲਘਰ’ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਖੂਬ ਪ੍ਰਸ਼ੰਸਾ ਵੀ ਦਿੱਤੀ ਗਈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁਖਰਜੀ ਦੇ ਦਿਹਾਂਤ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ, ‘ਮਸ਼ਹੂਰ ਥੀਏਟਰ ਤੇ ਫ਼ਿਲਮ ਕਲਾਕਾਰ ਮੋਨੂੰ ਮੁਖਰਜੀ ਦੀ ਮੌਤ ਤੋਂ ਮੈਂ ਬਹੁਤ ਦੁਖੀ ਹਾਂ।’ ਅਸੀਂ ਉਸ ਨੂੰ 2015 ’ਚ ਟੈਲੀ-ਸਨਮਾਨ ਪੁਰਸਕਾਰ ’ਚ ‘ਲਾਈਫਟਾਈਮ ਅਚੀਵਮੈਂਟ’ ਐਵਾਰਡ ਦਿੱਤਾ ਸੀ। ਮੈਂ ਉਸ ਦੇ ਪਰਿਵਾਰ, ਸਹਿਕਰਮੀਆਂ ਤੇ ਪ੍ਰਸ਼ੰਸਕਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ।’

ਪੱਛਮੀ ਬੰਗਾਲ ਦੇ ‘ਮੋਸ਼ਨ ਪਿਕਚਰਜ਼ ਆਰਟਿਸਟਸ ਫੋਰਮ’ ਨੇ ਵੀ ਮੁਖਰਜੀ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਹੈ। ਮੁਖਰਜੀ ਇਸ ਦੇ ਸਰਗਰਮ ਮੈਂਬਰ ਸਨ। ਨਿਰਦੇਸ਼ਕ ਅਤਨੂੰ ਘੋਸ਼, ਅਦਾਕਾਰ ਸੁਜਾਨ ਨੀਲ ਮੁਖਰਜੀ ਤੇ ਸ਼ਾਸ਼ਵਤ ਚੈਟਰਜੀ ਸਮੇਤ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਮੁਖਰਜੀ ਦੀ ਮੌਤ ’ਤੇ ਸੋਗ ਪ੍ਰਗਟਾਇਆ ਹੈ।


Rahul Singh

Content Editor

Related News