ਮਨੀ ਲਾਂਡਰਿੰਗ ਮਾਮਲਾ : ਸੁਕੇਸ਼ ਚੰਦਰਸ਼ੇਖਰ ਦੀ ਹਿਰਾਸਤ 3 ਦਿਨ ਵਧੀ

Saturday, Feb 25, 2023 - 03:55 PM (IST)

ਮਨੀ ਲਾਂਡਰਿੰਗ ਮਾਮਲਾ : ਸੁਕੇਸ਼ ਚੰਦਰਸ਼ੇਖਰ ਦੀ ਹਿਰਾਸਤ 3 ਦਿਨ ਵਧੀ

ਨਵੀਂ ਦਿੱਲੀ (ਬਿਊਰੋ)– ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਉਦਯੋਗਪਤੀ ਮਾਲਵਿੰਦਰ ਸਿੰਘ ਦੀ ਪਤਨੀ ਜਪਨਾ ਐੱਮ. ਸਿੰਘ ਨਾਲ ਕਥਿਤ ਤੌਰ ’ਤੇ 4 ਕਰੋੜ ਰੁਪਏ ਦੀ ਜ਼ਬਰੀ ਵਸੂਲੀ ਨਾਲ ਜੁੜੇ ਮਨੀਲਾਂਡਰਿੰਗ ਦੇ ਮਾਮਲੇ ’ਚ ਸੁਕੇਸ਼ ਚੰਦਰਸ਼ੇਖਰ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਹਿਰਾਸਤ 3 ਦਿਨਾਂ ਲਈ ਵਧਾ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਕੰਗਨਾ ਰਣੌਤ ਦੀ ਖੁੱਲ੍ਹੀ ਚੁਣੌਤੀ, ਕਿਹਾ- ‘ਜੇ ਮੈਨੂੰ ਗੋਲੀ ਨਾ ਮਾਰੀ ਗਈ ਤਾਂ...’

ਦੱਸ ਦਈਏ ਕਿ ਅਦਾਲਤ ਨੇ ਈ. ਡੀ. ਵੱਲੋਂ ਦਾਖਲ ਇਕ ਅਰਜ਼ੀ ’ਤੇ ਇਹ ਹੁਕਮ ਪਾਸ ਕੀਤਾ, ਜਿਸ ’ਚ ਕਿਹਾ ਗਿਆ ਸੀ ਕਿ ਪੈਸੇ ਦੇ ਲੈਣ-ਦੇਣ ਦਾ ਪਤਾ ਲਗਾਉਣ ਲਈ ਉਸ ਤੋਂ ਹੋਰ ਪੁੱਛਗਿੱਛ ਕਰਨ ਦੀ ਲੋੜ ਹੈ। ਮਨੀਲਾਂਡਰਿੰਗ ਵਿਰੋਧੀ ਜਾਂਚ ਏਜੰਸੀ ਨੂੰ ਸਹਿ-ਦੋਸ਼ੀ ਦੀਪਕ ਰਾਮਦਾਨੀ ਦੀ 5 ਦਿਨ ਦਾ ਪੁਲਸ ਰਿਮਾਂਡ ਵੀ ਮਿਲਿਆ। ਮਾਲਵਿੰਦਰ ਸਿੰਘ ਦੀ ਪਤਨੀ ਜਪਨਾ ਸਿੰਘ ਨਾਲ ਫ੍ਰਾਡ ਦੇ ਦੋਸ਼ ’ਚ ਸੁਕੇਸ਼ ਚੰਦਰਸ਼ੇਖਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News