ਸਮੀਰ ਵਾਨਖੇੜੇ ਵਿਰੁੱਧ ਈ. ਡੀ. ਵਲੋਂ ਮਨੀ ਲਾਂਡਰਿੰਗ ਦਾ ਮਾਮਲਾ ਦਰਜ
Sunday, Feb 11, 2024 - 11:36 AM (IST)
ਮੁੰਬਈ (ਭਾਸ਼ਾ)– ਇੰਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਸਾਬਕਾ ਖ਼ੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਵਿਰੁੱਧ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ।
ਡਾਇਰੈਕਟੋਰੇਟ ਨੇ ਡਰੱਗ ਮਾਮਲੇ ’ਚ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਬਰੀ ਕਰਨ ਲਈ ਉਸ ਦੇ ਪਰਿਵਾਰ ਕੋਲੋਂ 25 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਮੰਗਣ ਦੇ ਸਬੰਧ ’ਚ ਸੀ. ਬੀ. ਆਈ. ਵਲੋਂ ਦਰਜ ਇਕ ਐੱਫ. ਆਈ. ਆਰ. ਦਾ ਨੋਟਿਸ ਲੈਣ ਪਿੱਛੋਂ ਇਹ ਕੇਸ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਮੈਂਡੀ ਤੱਖਰ ਦੀਆਂ ਪਤੀ ਨਾਲ ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ, ਸੰਗੀਤ ਸੈਰੇਮਨੀ ’ਚ ਦਿਸੇ ਇਕੱਠੇ
ਐੱਨ. ਸੀ. ਬੀ. ਦੇ ਕੁਝ ਸਾਬਕਾ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਗਿਆ ਹੈ। ਕਸਟਮ ਤੇ ਅਸਿੱਧੇ ਟੈਕਸ ਕੇਡਰ ਦੇ 2008 ਬੈਚ ਦੇ ਭਾਰਤੀ ਮਾਲੀਆ ਸੇਵਾ ਦੇ ਅਧਿਕਾਰੀ ਵਾਨਖੇੜੇ ਨੇ ਈ. ਡੀ. ਵਲੋਂ ਕਿਸੇ ਵੀ ਸਖ਼ਤ ਕਾਰਵਾਈ ਤੋਂ ਸੁਰੱਖਿਆ ਦੀ ਮੰਗ ਕਰਦਿਆਂ ਬੰਬੇ ਹਾਈਕੋਰਟ ਦਾ ਰੁਖ਼ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।