ਰਿਲੀਜ਼ਿੰਗ ਤੋਂ 3 ਦਿਨ ਪਹਿਲਾਂ ਨੈੱਟਫਲਿਕਸ ਨੇ ਜਾਰੀ ਕੀਤਾ ''Money Heist 5'' ਦਾ ਇਹ ਵੀਡੀਓ

Tuesday, Aug 31, 2021 - 04:54 PM (IST)

ਰਿਲੀਜ਼ਿੰਗ ਤੋਂ 3 ਦਿਨ ਪਹਿਲਾਂ ਨੈੱਟਫਲਿਕਸ ਨੇ ਜਾਰੀ ਕੀਤਾ ''Money Heist 5'' ਦਾ ਇਹ ਵੀਡੀਓ

ਨਵੀਂ ਦਿੱਲੀ (ਬਿਊਰੋ) : ਨੈੱਟਫਲਿਕਸ ਦੀ ਮਸ਼ਹੂਰ ਅਪਰਾਧ ਵੈੱਬ ਸੀਰੀਜ਼ 'Money Heist' ਦਾ ਆਖ਼ਰੀ 'Money Heist 5' ਦੋ ਹਿੱਸਿਆਂ ਵਿਚ ਰਿਲੀਜ਼ ਕੀਤਾ ਜਾ ਰਿਹਾ ਹੈ। ਪਹਿਲਾ ਭਾਗ 'ਵੌਲੀਅਮ' 3 ਸਤੰਬਰ ਨੂੰ ਆ ਰਿਹਾ ਹੈ, ਜਿਸ ਬਾਰੇ ਫੈਨਸ 'ਚ ਬਹੁਤ ਉਤਸੁਕਤਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਸੀਰੀਜ਼ ਮੂਲ ਰੂਪ ਤੋਂ ਸਪੈਨਿਸ਼ ਭਾਸ਼ਾ ਦੀ ਹੈ ਪਰ ਇਸ ਦੇ ਫੈਨਜ਼ ਪੂਰੀ ਦੁਨੀਆ ਵਿਚ ਹਨ ਅਤੇ ਭਾਰਤ ਵਿਚ ਵੀ ਇਸ ਦੇ ਫੈਨਜ਼ ਦੀ ਕੋਈ ਕਮੀ ਨਹੀਂ ਹੈ। ਇਹੀ ਕਾਰਨ ਹੈ ਕਿ ਸੀਰੀਜ਼ ਦੇ ਪਿਛਲੇ ਸੀਜ਼ਨ ਦਾ ਟਰੇਲਰ ਵੱਖਰੇ ਤੌਰ 'ਤੇ ਹਿੰਦੀ ਭਾਸ਼ਾ ਵਿਚ ਜਾਰੀ ਕੀਤਾ ਗਿਆ।
ਹੁਣ ਮਨੀ ਹਾਈਸਟ ਦੀ ਰਿਲੀਜ਼ ਤੋਂ ਸਿਰਫ 3 ਦਿਨ ਪਹਿਲਾਂ ਨੈੱਟਫਲਿਕਸ ਨੇ ਇਸ ਦੇ ਐਪੀਸੋਡਾਂ ਬਾਰੇ ਖ਼ੁਲਾਸਾ ਕੀਤਾ ਹੈ। ਪਲੇਟਫਾਰਮ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਮੁਤਾਬਕ ਪਹਿਲੇ ਭਾਗ ਵਿਚ ਪੰਜ ਐਪੀਸੋਡ ਹੋਣਗੇ ਅਤੇ ਇਨ੍ਹਾਂ ਸਾਰੇ ਐਪੀਸੋਡਾਂ ਦੇ ਟਾਈਟਲ ਵੀ ਦਿੱਤੇ ਗਏ ਹਨ।

ਐਪੀਸੋਡ 1- The End Of The Road

ਐਪੀਸੋਡ 2- Do You Believe In Reincarnation?

ਐਪੀਸੋਡ 3- Welcome To The Show Of Life

ਐਪੀਸੋਡ 4- Your Place In Heaven

ਐਪੀਸੋਡ 5- Live Many Lives

'ਮਨੀ ਹਾਈਸਟ ਸੀਜ਼ਨ 5' ਦੀ ਉਡੀਕ ਕਰਨ ਦਾ ਕਾਰਨ ਇਹ ਹੈ ਕਿ ਪ੍ਰੋਫੈਸਰ ਅਤੇ ਉਸ ਦੀ ਟੀਮ ਅਜਿਹੀ ਸਥਿਤੀ ਵਿਚ ਫਸੇ ਹੋਏ ਹਨ, ਜਿੱਥੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ। ਫੈਨਜ਼ ਇਹ ਪਤਾ ਕਰਨ ਲਈ ਬੇਤਾਬ ਹਨ ਕਿ ਪ੍ਰੋਫੈਸਰ ਆਪਣੀ ਟੀਮ ਨੂੰ ਬਚਾਉਣ ਲਈ ਕੀ ਯੋਜਨਾ ਬਣਾਉਂਦਾ ਹੈ। ਦੱਸ ਦੇਈਏ ਸੀਜ਼ਨ 5 ਦਾ ਦੂਜਾ ਭਾਗ 3 ਦਸੰਬਰ ਨੂੰ ਆਵੇਗਾ। ਜਾਣਕਾਰੀ ਮੁਤਾਬਕ ਇਸ 'ਚ ਸਿਰਫ਼ 5 ਐਪੀਸੋਡ ਹੋਣਗੇ।

ਦੱਸ ਦਈਏ ਕਿ ਚੌਥਾ ਸੀਜ਼ਨ 8 ਐਪੀਸੋਡਾਂ ਨਾਲ 2020 ਵਿਚ ਆਇਆ ਸੀ। ਸਾਰੇ ਚਾਰ ਸੀਜ਼ਨ ਨੈੱਟਫਲਿਕਸ 'ਤੇ ਉਪਲਬਧ ਹਨ। ਸਪੈਨਿਸ਼ ਤੋਂ ਇਲਾਵਾ, ਇਹ ਸ਼ੋਅ ਅੰਗਰੇਜ਼ੀ, ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ਵਿਚ ਨੈੱਟਫਲਿਕਸ 'ਤੇ ਉਪਲਬਧ ਹੈ।


author

sunita

Content Editor

Related News