ਦੂਜੀ ਗੋਦਭਰਾਈ ਲਈ ਮੁੰਬਈ ਪਹੁੰਚੀ ਸੋਨਮ, ਦੇਰ ਰਾਤ ਰੈਸਟੋਰੈਂਟ ਦੇ ਬਾਹਰ ਫਲਾਂਟ ਕੀਤਾ ਬੇਬੀ ਬੰਪ (ਤਸਵੀਰਾਂ)

Friday, Jul 15, 2022 - 11:08 AM (IST)

ਦੂਜੀ ਗੋਦਭਰਾਈ ਲਈ ਮੁੰਬਈ ਪਹੁੰਚੀ ਸੋਨਮ, ਦੇਰ ਰਾਤ ਰੈਸਟੋਰੈਂਟ ਦੇ ਬਾਹਰ ਫਲਾਂਟ ਕੀਤਾ ਬੇਬੀ ਬੰਪ (ਤਸਵੀਰਾਂ)

ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇਸ ਸਮੇਂ ਸੱਤਵੇਂ ਅਸਮਾਨ 'ਤੇ ਹੈ ਕਿਉਂਕਿ ਉਹ ਜਲਦ ਹੀ ਮਾਂ ਬਣਨ ਵਾਲੀ ਹੈ। ਪ੍ਰੈਗਨੈਂਟ ਸੋਨਮ ਕਪੂਰ ਇਸ ਸਮੇਂ ਆਪਣੇ ਇਸ ਖੂਬਸੂਰਤ ਪਲ ਨੂੰ ਖੂਬ ਇੰਜੁਆਏ ਕਰ ਰਹੀ ਹੈ। ਦਿਵਾ ਆਪਣੇ ਟਰਾਈਮੇਸਟਰ ਦੇ ਅੰਤਿਮ ਪੜਾਅ 'ਚ ਹੈ। ਇਸ ਵਿਚਾਲੇ ਅਦਾਕਾਰਾ ਲੰਡਨ ਤੋਂ ਕਾਫੀ ਸਮੇਂ ਬਾਅਦ ਇੰਡੀਆ ਪਰਤੀ ਹੈ। ਦਰਅਸਲ ਸੋਨਮ ਦੇ ਪਿਤਾ ਭਾਵ ਅਦਾਕਾਰ ਅਨਿਲ ਕਪੂਰ ਨੇ ਮੁੰਬਈ 'ਚ ਉਨ੍ਹਾਂ ਲਈ ਬੇਬੀ ਸ਼ਾਵਰ ਪਾਰਟੀ ਰੱਖੀ ਹੈ। ਸੋਨਮ ਦੀ ਇਹ ਦੂਜੀ ਗੋਦਭਰਾਈ ਹੈ। 

PunjabKesari
ਇਸ ਤੋਂ ਪਹਿਲਾਂ ਲੰਡਨ 'ਚ ਆਨੰਦ ਆਹੂਜਾ ਨੇ ਪਤੀ ਸੋਨਮ ਲਈ ਬੇਬੀ ਸ਼ਾਵਰ ਪਾਰਟੀ ਰੱਖੀ ਸੀ। ਮੁੰਬਈ 'ਚ ਦੂਜੀ ਵਾਰ ਉਨ੍ਹਾਂ ਦੀ ਗੋਦਭਰਾਈ ਦੀ ਰਸਮ ਵੀ ਹੋਣ ਵਾਲੀ ਹੈ, ਜਿਸ ਦੇ ਲਈ ਜ਼ੋਰ-ਸ਼ੋਰ ਨਾਲ ਤਿਆਰੀ ਚੱਲ ਰਹੀ ਹੈ।

PunjabKesari
ਇਨ੍ਹਾਂ ਸਭ ਦੇ ਵਿਚਾਲੇ ਗਰਭਵਤੀ ਸੋਨਮ ਨੇ ਪਹਿਲੀ ਵਾਰ ਪਬਲਿਕ ਪਲੇਸ 'ਤੇ ਸਪਾਟ ਕੀਤਾ ਗਿਆ। ਵੀਰਵਾਰ ਰਾਤ ਸੋਨਮ ਨੂੰ ਇਕ ਰੈਸਤਰਾਂ ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਚਿਹਰੇ 'ਤੇ ਪ੍ਰੈਗਨੈਂਸੀ ਗਲੋਅ ਸਾਫ ਦਿਖ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਸੋਨਮ ਯੈਲੋ ਰੰਗ ਦੀ ਮੈਕਸੀ ਡਰੈੱਸ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ। 8 ਮਹੀਨੇ ਦੀ ਪ੍ਰੈਗਨੈਂਟ ਸੋਨਮ ਇਸ ਡਰੈੱਸ 'ਚ ਆਪਣਾ ਬੇਬੀ ਬੰਪ ਫਲਾਂਟ ਕਰ ਰਹੀ ਹੈ। 

PunjabKesari
ਇਸ ਦੌਰਾਨ ਸੋਨਮ ਕਪੂਰ ਆਪਣੀ ਢਿੱਲੀ ਮੈਟਰਨਿਟੀ ਡਰੈੱਸ 'ਚ ਵਾਰ-ਵਾਰ ਬੇਬੀ ਬੰਪ ਸੰਭਾਲਦੀ ਅਤੇ ਇਸ ਨੂੰ ਫੜਦੀ ਦਿਖਾਈ ਦਿੱਤੀ। ਸੋਨਮ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari
ਮੀਡੀਆ ਰਿਪੋਰਟ ਦੇ ਮੁਤਾਬਕ ਸੋਨਮ ਕਪੂਰ ਦੀ ਗੋਦਭਰਾਈ ਦੀ ਰਸਮ ਉਸ ਦੀ ਮਾਂ ਸੁਨੀਤਾ ਕਪੂਰ ਦੀ ਭੈਣ ਕਵਿਤਾ ਸਿੰਘ ਦੇ ਬਾਂਦਰਾ ਸਥਿਤ ਘਰ 'ਤੇ ਹੋਵੇਗੀ। ਇਸ ਪਾਰਟੀ 'ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਵੀ ਸ਼ਾਮਲ ਹੋਣਗੇ। ਇਨ੍ਹਾਂ ਨੂੰ ਖ਼ਾਸ ਅੰਦਾਜ਼ 'ਚ ਸੱਦਾ ਵੀ ਭੇਜਿਆ ਜਾ ਚੁੱਕਾ ਹੈ।

PunjabKesari
ਇਸ ਤੋਂ ਪਹਿਲਾਂ ਲੰਡਨ 'ਚ ਵੀ ਸੋਨਮ ਕਪੂਰ ਦੀ ਬੇਬੀ ਸ਼ਾਵਰ ਪਾਰਟੀ ਹੋਈ ਸੀ। ਇਸ 'ਚ ਮੈਨਿਊ ਤੋਂ ਲੈ ਕੇ ਨੈਪਕਿਨਸ ਅਤੇ ਮਹਿਮਾਨਾਂ ਲਈ ਤੋਹਫੇ ਵੀ ਕਸਟਮਾਈਜ਼ ਸਨ। 

PunjabKesari
ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਇਸ ਸਾਲ ਮਾਰਚ ਮਹੀਨੇ 'ਚ ਅਨਾਊਂਸਮੈਂਟ ਕਰਦੇ ਹੋਏ ਪ੍ਰਸੰਸਕਾਂ ਨੂੰ ਖੁਸ਼ਖ਼ਬਰੀ ਸੁਣਾਈ ਸੀ। ਇਸ ਪੋਸਟ 'ਚ ਸੋਨਮ ਦਾ ਬੇਬੀ ਬੰਪ ਸਾਫ ਦਿਖ ਰਿਹਾ ਸੀ।

PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਕਪੂਰ ਦੀ ਆਉਣ ਵਾਲੀ ਫਿਲਮ ਦਾ ਨਾਂ 'ਬਲਾਇੰਡ' ਹੈ ਜਿਸ ਨੂੰ  Shome Makhija ਨੇ ਡਾਇਰੈਕਟ ਕੀਤਾ ਹੈ। ਇਸ 'ਚ ਪੂਰਬ ਕੋਹਲੀ, ਵਿਨਯ ਪਾਠਕ ਅਤੇ  Lillete Dubey ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
 


author

Aarti dhillon

Content Editor

Related News