ਮਿੰਨੀ ਡਰੈੱਸ ’ਚ MOM TO BE ਆਲੀਆ ਭੱਟ ਆਈ ਨਜ਼ਰ, ਹੀਰੇ ਦੀ ਅੰਗੂਠੀ ’ਤੇ ਟਿੱਕੀ ਸਭ ਦੀ ਨਜ਼ਰ
Monday, Jul 04, 2022 - 11:07 AM (IST)
ਮੁੰਬਈ: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਜਦੋਂ ਤੋਂ ਆਪਣੀ ਪਹਿਲੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਉਹ ਬੀ-ਟਾਊਨ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਲੀਆ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਖ਼ਬਰ ਚਰਚਾ ’ਚ ਰਹਿੰਦੀ ਹੈ। ਇਸ ਦੌਰਾਨ ਆਲੀਆ ਨੇ ਆਪਣੇ ਇੰਸਟਾ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ ’ਚ ਆਲੀਆ ਦਾ ਗਲੈਮਰਸ ਅੰਦਾਜ਼ ਲੋਕਾਂ ਦਾ ਦਿਲ ਜਿੱਤ ਰਿਹਾ ਹੈ ਪਰ ਜਿਸ ਚੀਜ਼ ਨੇ ਸਾਰਿਆਂ ਦੀ ਨਜ਼ਰਾਂ ਖਿੱਚੀਆਂ ਉਹ ਹੈ ਅਦਾਕਾਰਾ ਦੀ ਮੰਗਣੀ ਵਾਲੀ ਰਿੰਗ। ਲੁੱਕ ਦੀ ਗੱਲ ਕਰੀਏ ਤਾਂ ਆਲੀਆ ਨੇ ਪਿੰਕ ਰੰਗ ਦੀ ਡਰੈੱਸ ਪਾਈ ਹੈ। ਇਸ ਡਰੈੱਸ ’ਚ ਲਾਲ ਰੰਗ ਦੇ ਦਿਲ ਬਣੇ ਹੋਏ ਹਨ।
ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਨਿਊਡ ਲਿਪਸਟਿਕ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਖੁੱਲ੍ਹੇ ਵਾਲ ਅਦਾਕਾਰਾ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਹਨ। ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ’ਚ ਆਲੀਆ ਵੱਖ-ਵੱਖ ਪੋਜ਼ ’ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਆਲੀਆ ਦੇ ਹੱਥ ’ਚ ਮੰਗਣੀ ਦੀ ਅੰਗੂਠੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਰਿਤਿਕ ਰੋਸ਼ਨ ਨੇ ਲਈ ਫ਼ਿਲਮੀ ਸਿਤਾਰਿਆਂ ਨਾਲ ਸੈਲਫ਼ੀ, ਸਾਬਕਾ ਪਤਨੀ ਸੁਜ਼ੈਨ ਖ਼ਾਨ ਨੇ ਦਿੱਤੇ ਬੁਆਏਫ੍ਰੈਂਡ ਨਾਲ ਪੋਜ਼
ਆਲੀਆ ਨੇ ਇਸ ਪੋਸਟ ਨੂੰ ਸਾਂਝੀ ਕਰਕੇ ਇਕ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਅਦਾਕਾਰਾ ਨੇ ਲਿਖਿਆ ਕਿ ‘ਇਸ ਸਾਲ ਮੈਂ ਇਸ ਤਰ੍ਹਾਂ ਕੌਫੀ ਪੀਤੀ। ਆਲੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : ਰਾਖੀ ਸਾਵੰਤ ਨੇ ਦੁਬਈ ’ਚ 10 ਅਪਾਰਟਮੈਂਟ ਖ਼ਰੀਦਣ ਦਾ ਲਿਆ ਫ਼ੈਸਲਾ, ਯੂਜ਼ਰਸ ਨੇ ਕੀਤਾ ਟ੍ਰੋਲ (ਦੇਖੋ ਵੀਡੀਓ)
ਆਲੀਆ ਭੱਟ ਜਲਦ ਹੀ ‘ਕੌਫੀ ਵਿਦ ਕਰਨ 7’ ’ਚ ਰਣਵੀਰ ਸਿੰਘ ਨਾਲ ਕੌਫੀ ਪੀਂਦੀ ਨਜ਼ਰ ਆਵੇਗੀ। ਹਾਲ ਹੀ ’ਚ ਸ਼ੋਅ ਦਾ ਪ੍ਰੋਮੋ ਸਾਂਝਾ ਕੀਤਾ ਗਿਆ, ਜਿਸ ’ਚ ਆਲੀਆ ਇਸ ਡਰੈੱਸ ’ਚ ਨਜ਼ਰ ਆਈ ਸੀ।
ਆਲੀਆ ਭੱਟ ਦੇ ਫ਼ਿਲਮੀ ਕਰੀਅਰ ਬਾਰੇ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਰਣਬੀਰ ਕਪੂਰ ਦੀ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਵੇਗੀ। ਫ਼ਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਕੀਤਾ ਹੈ। ਦੋਵਾਂ ਤੋਂ ਇਲਾਵਾ ਫ਼ਿਲਮ ’ਚ ਅਮਿਤਾਭ ਬੱਚਨ, ਨਾਗਾਰਜੁਨ ਅਤੇ ਮੌਨੀ ਰਾਏ ਵੀ ਹੈ। ਇਹ ਫ਼ਿਲਮ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਆਲੀਆ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ’ ਅਤੇ Gal Gadot ਦੀ ‘ਹਾਰਟ ਆਫ਼ ਸਟੋਨ’ ’ਚ ਨਜ਼ਰ ਆਵੇਗੀ।