ਮੁਹੰਮਦ ਫੈਜ਼ ਦੇ ਸਿਰ ਸਜਿਆ ‘ਸੁਪਰਸਟਾਰ ਸਿੰਗਰ 2’ ਦਾ ਤਾਜ, ਟਰਾਫ਼ੀ ਦੇ ਨਾਲ ਮਿਲੇ 15 ਲੱਖ ਰੁਪਏ

Sunday, Sep 04, 2022 - 11:01 AM (IST)

ਮੁਹੰਮਦ ਫੈਜ਼ ਦੇ ਸਿਰ ਸਜਿਆ ‘ਸੁਪਰਸਟਾਰ ਸਿੰਗਰ 2’ ਦਾ ਤਾਜ, ਟਰਾਫ਼ੀ ਦੇ ਨਾਲ ਮਿਲੇ 15 ਲੱਖ ਰੁਪਏ

ਮੁੰਬਈ: ਸਿੰਗਿੰਗ ਰਿਐਲਿਟੀ ਸ਼ੋਅ ‘ਸੁਪਰਸਟਾਰ ਸਿੰਗਰ 2’ ਨੇ ਤਿੰਨ ਮਹੀਨਿਆਂ ਦੇ ਸ਼ਾਨਦਾਰ ਸੰਗੀਤਕ ਮੁਕਾਬਲੇ ਤੋਂ ਬਾਅਦ ਆਖ਼ਰਕਾਰ  ਵਿਜੇਤਾ ਲੱਭ ਲਿਆ ਗਿਆ ਹੈ। ਸਿੰਗਿੰਗ ਰਿਐਲਿਟੀ ਸ਼ੋਅ ‘ਸੁਪਰਸਟਾਰ ਸਿੰਗਰ 2’ ਦਾ ਸ਼ਨੀਵਾਰ 3 ਸਤੰਬਰ ਨੂੰ ਗ੍ਰੈਂਡ ਫ਼ਿਨਾਲੇ ਸੀ। ਮੁਹੰਮਦ ਫੈਜ਼ ਦੇ ਨਾਲ ਮਨੀ, ਪ੍ਰਾਂਜਲ ਬਿਸਵਾਸ, ਆਰਿਆਨੰਦ ਆਰ ਬਾਬੂ, ਰਿਤੂਰਾਜ ਅਤੇ ਸਾਇਸ਼ਾ ਗੁਪਤਾ ਇਸ ਸੀਜ਼ਨ ਦੇ ਗ੍ਰੈਂਡ ਫ਼ਿਨਾਲੇ ’ਚ ਪਹੁੰਚੇ ਸਨ। ਫ਼ਿਨਾਲੇ ਦੌਰਾਨ ਮੁਕਾਬਲੇਬਾਜ਼ਾਂ ਦੇ ਨਾਲ-ਨਾਲ ਉਨ੍ਹਾਂ ਦੇ ਕਪਤਾਨਾਂ ਦਾ ਵੀ ਟੈਸਟ ਸੀ।

PunjabKesari

ਇਹ ਵੀ ਪੜ੍ਹੋ : 5 ਕਰੋੜ ਦੀ Bentley ਕਾਰ ’ਚ ਕੌਫ਼ੀ ਪੀਂਦੀ ਨਜ਼ਰ ਆਈ ਉਰਵਸ਼ੀ ਰੌਤੇਲਾ, ਨੀਲੀ ਡਰੈੱਸ ’ਚ ਲੱਗ ਰਹੀ ਗਲੈਮਰਸ

ਇਸ ਦੇ ਨਾਲ ਹੀ 14 ਸਾਲਾ ਮੁਹੰਮਦ ਫੈਜ਼ ਨੇ ਇਸ ਸੀਜ਼ਨ ਦੀ ਟਰਾਫ਼ੀ ਜਿੱਤੀ। ਟਰਾਫ਼ੀ ਦੇ ਨਾਲ ਹੀ ਮੁਹੰਮਦ ਫੈਜ਼ ਨੂੰ 15 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ।ਪ੍ਰਤੀਯੋਗੀ ਮਨੀ ਨੂੰ ਉਪ ਜੇਤੂ ਐਲਾਨਿਆ ਗਿਆ ਜਿਸ ਨੂੰ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ।

PunjabKesari

ਮੁਹੰਮਦ ਫੈਜ਼ ‘ਇੰਡੀਅਨ ਆਈਡਲ 12’ ਦਾ ਪ੍ਰਤੀਯੋਗੀ ਅਰੁਣਿਤਾ ਕਾਂਜੀਵਾਲ ਦਾ ਵਿਦਿਆਰਥੀ ਸੀ। ਅਰੁਣਿਤਾ ਭਾਵੇਂ ‘ਇੰਡੀਅਨ ਆਈਡਲ 12’ ਦਾ ਖ਼ਿਤਾਬ ਨਹੀਂ ਜਿੱਤ ਸਕੀ ਪਰ ਉਸ ਨੇ ਆਪਣੇ ਵਿਦਿਆਰਥੀ ਮੁਹੰਮਦ ਫੈਜ਼ ਰਾਹੀਂ ਜਿੱਤਣ ਦਾ ਸੁਪਨਾ ਪੂਰਾ ਕੀਤਾ।

PunjabKesari

ਇਹ ਵੀ ਪੜ੍ਹੋ : ਪੰਜ ਸਾਲ ਬਾਅਦ ‘ਝਲਕ ਦਿਖਲਾ ਜਾ 10’ ਟੀ.ਵੀ ਸ਼ੋਅ ਨੇ ਕੀਤੀ ਵਾਪਸੀ, ਮਸ਼ਹੂਰ ਸਿਤਾਰੇ ਡਾਂਸ ਕਰਦੇ ਆਉਣਗੇ ਨਜ਼ਰ

ਮੁਹੰਮਦ ਫੈਜ਼ ਨੂੰ ‘ਸੁਪਰਸਟਾਰ ਸਿੰਗਰ 2’ ਦੇ ਜੱਜ ਹਿਮੇਸ਼ ਰੇਸ਼ਮੀਆ ਨੇ ਵੀ ਨੌਜਵਾਨ ਸੰਵੇਦਨਾ ਦਾ ਖ਼ਿਤਾਬ ਦਿੱਤਾ ਸੀ। ਦੱਸ ਦੇਈਏ ਕਿ ਹਿਮੇਸ਼ ਰੇਸ਼ਮੀਆ, ਅਲਕਾ ਯਾਗਨਿਕ ਅਤੇ ਜਾਵੇਦ ਅਲੀ ‘ਸੁਪਰਸਟਾਰ ਸਿੰਗਰ 2’ ਨੂੰ ਜੱਜ ਕਰ ਰਹੇ ਸਨ। ਸ਼ੋਅ ਨੂੰ ਆਦਿਤਿਆ ਨਰਾਇਣ ਨੇ ਹੋਸਟ ਕੀਤਾ ਸੀ।

PunjabKesari


author

Shivani Bassan

Content Editor

Related News