ਫ਼ਿਲਮ ''ਮਿੱਤਰਾਂ ਦਾ ਨਾਂ ਚੱਲਦਾ'' ਦੇ ਗੀਤ ''ਨੇੜੇ ਨੇੜੇ'' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ (ਵੀਡੀਓ)

03/14/2023 3:55:23 PM

ਚੰਡੀਗੜ੍ਹ (ਬਿਊਰੋ)  : ਪੰਜਾਬੀ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ, ਜਿਸ ਨੂੰ ਦਰਸ਼ਕਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦਾ ਹੁਣ ਨਵਾਂ ਗੀਤ 'ਨੇੜੇ ਨੇੜੇ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਆਵਾਜ਼ ਅਹਿਨ ਨੇ ਦਿੱਤੀ ਹੈ, ਜਿਸ ਦੇ ਬੋਲ ਵੀ ਅਹਿਨ ਵਲੋਂ ਖ਼ੁਦ ਲਿਖੇ ਗਏ ਹਨ। ਗੀਤ ਨੂੰ ਸੰਗੀਤ ਗੁਰਮੋਹ ਨੇ ਦਿੱਤਾ ਹੈ। ਗੀਤ ਇੰਨਾ ਪਿਆਰਾ ਹੈ ਕਿ ਸੁਣਦਿਆਂ ਹੀ ਇਹ ਤੁਹਾਡੀ ਪਲੇਅਲਿਸਟ 'ਚ ਸ਼ਾਮਲ ਹੋ ਜਾਵੇਗਾ।

ਦੱਸ ਦਈਏ ਕਿ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦੇ ਗੀਤ 'ਨੇੜੇ ਨੇੜੇ' ਨੂੰ ਗਿੱਪੀ ਗਰੇਵਾਲ ਤੇ ਤਾਨੀਆ 'ਤੇ ਫ਼ਿਲਮਾਇਆ ਗਿਆ ਹੈ, ਜੋ ਫ਼ਿਲਮ 'ਚ ਮੁੱਖ ਭੂਮਿਕਾ ਵੀ ਨਿਭਾਅ ਰਹੇ ਹਨ। ਇਸ ਫ਼ਿਲਮ 'ਚ ਗਿੱਪੀ ਗਰੇਵਾਲ ਤੇ ਤਾਨੀਆ ਤੋਂ ਇਲਾਵਾ ਰਾਜ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾੜੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਤੇ ਹਰਦੀਪ ਗਿੱਲ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਰਾਕੇਸ਼ ਧਵਨ ਵਲੋਂ ਲਿਖੀ ਗਈ ਹੈ। ਫ਼ਿਲਮ ਨੂੰ ਜ਼ੀ ਸਟੂਡੀਓਜ਼ ਤੇ ਪੰਕਜ ਬੱਤਰਾ ਫਿਲਮਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News