ਇਕ ਸਮੇਂ ਖ਼ੁਦਕੁਸ਼ੀ ਬਾਰੇ ਸੋਚ ਰਹੇ ਸੀ ਮਿਥੁਨ ਚੱਕਰਵਰਤੀ, ਕਿਹਾ- ‘ਮੈਨੂੰ ਲਗਦਾ ਸੀ ਕਿ ਮੈਂ ਆਪਣੇ ਟੀਚੇ ਹਾਸਲ...’

07/24/2022 4:14:31 PM

ਮੁੰਬਈ- ਅਦਾਕਾਰ ਮਿਥੁਨ ਚੱਕਰਵਰਤੀ ਨੇ ਫ਼ਿਲਮ ‘ਮ੍ਰਿਗਿਆ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਇਸ ਫ਼ਿਲਮ ਲਈ ਮਿਥੁਨ ਨੂੰ ਸਰਵੋਤਮ ਅਦਾਕਾਰ ਦਾ ਐਵਾਰਡ ਮਿਲਿਆ। ਹਾਲਾਂਕਿ ਮਿਥੁਨ ਦਾ ਫ਼ਿਲਮੀ ਸਫ਼ਰ ਇੰਨਾ ਆਸਾਨ ਨਹੀਂ ਸੀ। ਉਸ ਦੇ ਰਾਹ ’ਚ ਕਈ ਮੁਸ਼ਕਲਾਂ ਆਈਆਂ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਅਦਾਕਾਰ ਨੇ ਖੁਦਕੁਸ਼ੀ ਕਰਨ ਦਾ ਮਨ ਬਣਾ ਲਿਆ ਸੀ। ਹਾਲ ਹੀ ’ਚ ਮਿਥੁਨ ਨੇ ਜ਼ਿੰਦਗੀ ਦੇ ਔਖੇ ਦੌਰ ਨੂੰ ਯਾਦ ਕੀਤਾ ਹੈ।

ਇਹ ਵੀ ਪੜ੍ਹੋ : ਬਾਡੀ ਸ਼ੇਮਿੰਗ ਅਤੇ ਟ੍ਰੋਲਿੰਗ ’ਤੇ ਅਰਜੁਨ ਕਪੂਰ ਦਾ ਬਿਆਨ, ਕਿਹਾ- ਇਹ ਪ੍ਰੋਫੈ਼ਸ਼ਨ ਪਹਿਲਾਂ ਤੋਂ ਹੀ ਆਦਤ...’

ਮਿਥੁਨ ਚੱਕਰਵਰਤੀ ਨੇ ਕਿਹਾ ਕਿ ‘ਮੈਂ ਆਮ ਤੌਰ ’ਤੇ ਇਸ ਬਾਰੇ ਗੱਲ ਨਹੀਂ ਕਰਦਾ ਅਤੇ ਕੋਈ ਖ਼ਾਸ ਪੜਾਅ ਨਹੀਂ ਹੈ ਜਿਸ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਹਾਂ। ਸੰਘਰਸ਼ ਦੇ ਦਿਨਾਂ ਬਾਰੇ ਗੱਲ ਨਾ ਕਰਨਾ ਚੰਗੀ ਗੱਲ ਹੈ ਕਿਉਂਕਿ ਇਸ ਨਾਲ ਨਵੇਂ ਫ਼ਿਲਮ ਸਿਤਾਰੇ ਨਿਰਾਸ਼ ਹੋ ਸਕਦੇ ਹਨ।ਹਰ ਕੋਈ ਸੰਘਰਸ਼ ਦੇ ਦੌਰ ’ਚੋਂ ਲੰਘਦਾ ਹੈ ਪਰ ਮੇਰਾ ਸੰਘਰਸ਼ ਬਹੁਤ ਜ਼ਿਆਦਾ ਸੀ।’

PunjabKesari

ਮਿਥੁਨ ਚੱਕਰਵਰਤੀ ਨੇ ਅੱਗੇ ਕਿਹਾ ਕਿ ‘ਕਈ ਵਾਰ ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਟੀਚੇ ਹਾਸਲ ਨਹੀਂ ਕਰ ਸਕਾਂਗਾ। ਮੈਂ ਖ਼ੁਦਕੁਸ਼ੀ ਕਰਨ ਬਾਰੇ ਸੋਚਿਆ ਸੀ। ਕੁਝ ਕਾਰਨਾਂ ਕਰਕੇ ਮੈਂ ਕੋਲਕਾਤਾ ਵਾਪਸ ਨਹੀਂ ਆ ਸਕਿਆ ਪਰ ਮੇਰੀ ਇਕ ਸਲਾਹ ਹੈ ਕਿ ਬਿਨਾਂ ਲੜੇ  ਆਪਣੀ ਜ਼ਿੰਦਗੀ ਖ਼ਤਮ ਕਰਨ ਬਾਰੇ ਕਦੇ ਨਾ ਸੋਚੋ। ਮੈਂ ਜਨਮ ਤੋਂ ਹੀ ਫ਼ਾਈਟਰ ਹਾਂ। ਮੈਨੂੰ ਨਹੀਂ ਪਤਾ ਕਿ ਕਿਵੇਂ ਹਾਰਦੇ ਹਨ। ਹੁਣ ਦੇਖੋ ਮੈਂ ਕਿੱਥੇ ਹਾਂ।’ 

ਇਹ ਵੀ ਪੜ੍ਹੋ : ਦੀਪੇਸ਼ ਭਾਨ ਦੀ ਮੌਤ ਤੋਂ ਬਾਅਦ ਟੁੱਟੇ ‘ਮਨਮੋਹਨ ਤਿਵਾੜੀ, ਕਿਹਾ- ‘ਅਸੀਂ ਮਸਤੀ ਕਰ ਰਹੇ ਸੀ...’

ਮਿਥੁਨ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਆਖ਼ਰੀ ਵਾਰ ਫ਼ਿਲਮ ‘ਦਿ ਕਸ਼ਮੀਰ ਫ਼ਾਈਲਜ਼’ ’ਚ ਨਜ਼ਰ ਆਏ ਸਨ। ਇਸ ਫ਼ਿਲਮ ’ਚ ਅਦਾਕਾਰ ਦੇ ਕੰਮ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਹੁਣ ਇਹ ਅਦਾਕਾਰ ਬਹੁਤ ਜਲਦ ਫ਼ਿਲਮ ‘ਪ੍ਰਜਾਪਤੀ’ ’ਚ ਨਜ਼ਰ ਆਉਣ ਵਾਲੇ ਹਨ। ਇਸ ’ਚ ਸੰਜੇ ਦੱਤ ਜੈਕੀ ਸ਼ਰਾਫ਼ ਦੇ ਨਾਲ ਮਿਥੁਨ ਨਜ਼ਰ ਆਉਣਗੇ।


 


Shivani Bassan

Content Editor

Related News