ਕੀ ਹੋਇਆ ਮਿਥੁਨ ਚੱਕਰਵਰਤੀ ਨੂੰ? ਹਸਪਤਾਲ ਤੋਂ ਸਾਹਮਣੇ ਆਈ ਤਸਵੀਰ

05/02/2022 1:40:55 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਦਿੱਗਜ ਕਲਾਕਾਰ ਮਿਥੁਨ ਚੱਕਰਵਰਤੀ ਦੇ ਪ੍ਰਸ਼ੰਸਕ ਕਾਫੀ ਪ੍ਰੇਸ਼ਾਨ ਹਨ। ਇਸ ਦਾ ਕਾਰਨ ਹੈ ਅਦਾਕਾਰ ਦੀ ਇਕ ਤਸਵੀਰ, ਜਿਸ ’ਚ ਉਹ ਹਸਪਤਾਲ ਦੇ ਬੈੱਡ ’ਤੇ ਲੇਟੇ ਨਜ਼ਰ ਆ ਰਹੇ ਹਨ। ਤਸਵੀਰ ਵਾਇਰਲ ਹੋਣ ਤੋਂ ਬਾਅਦ ਅਦਾਕਾਰ ਦੀ ਸਿਹਤ ਨੂੰ ਲੈ ਕੇ ਵੱਖ-ਵੱਖ ਅਫਵਾਹਾਂ ਵੀ ਉੱਡ ਰਹੀਆਂ ਹਨ।

ਹਸਪਤਾਲ ਤੋਂ ਮਿਥੁਨ ਦੀ ਤਸਵੀਰ ਕਈ ਅਲੱਗ-ਅਲੱਗ ਪਲੇਟਫਾਰਮਜ਼ ’ਤੇ ਸਾਂਝੀ ਕੀਤੀ ਜਾ ਰਹੀ ਹੈ। ਮਿਥੁਨ ਨੂੰ ਇਸ ਹਾਲਤ ’ਚ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪ੍ਰੇਸ਼ਾਨ ਹੋ ਰਹੇ ਹਨ ਪਰ ਘਬਰਾਉਣ ਦੀ ਗੱਲ ਨਹੀਂ ਹੈ, ਅਸੀਂ ਤੁਹਾਨੂੰ ਅਦਾਕਾਰ ਦੀ ਵਾਇਰਲ ਤਸਵੀਰ ਦਾ ਸੱਚ ਦੱਸ ਰਹੇ ਹਾਂ।

ਇਹ ਖ਼ਬਰ ਵੀ ਪੜ੍ਹੋ : ਸਰੋਤਿਆਂ ਦੀ ਪਸੰਦ ਬਣਿਆ 'ਸੌਂਕਣ ਸੌਂਕਣੇ' ਫ਼ਿਲਮ ਦਾ ਗੀਤ 'ਸਾਡੇ ਕੋਠੇ ਉੱਤੇ' (ਵੀਡੀਓ)

ਮਿਥੁਨ ਦੇ ਪੁੱਤਰ ਮਿਮੋਹ ਚੱਕਰਵਰਤੀ ਨੇ ਹੁਣ ਅਦਾਕਾਰ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਿਥੁਨ ਚੱਕਰਵਰਤੀ ਨੂੰ ਕਿਡਨੀ ਦੇ ਸਟੋਨ ਦੀ ਸਮੱਸਿਆ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਵਾਇਰਲ ਤਸਵੀਰ ਹਸਪਤਾਲ ਦੀ ਹੀ ਹੈ, ਜਿਸ ’ਚ ਉਹ ਬੇਹੋਸ਼ੀ ਦੀ ਹਾਲਤ ’ਚ ਬੈੱਡ ’ਤੇ ਲੇਟੇ ਦਿਖਾਈ ਦੇ ਰਹੇ ਹਨ ਪਰ ਹੁਣ ਅਦਾਕਾਰ ਦੀ ਸਿਹਤ ਬਿਲਕੁਲ ਠੀਕ ਹੈ ਤੇ ਉਨ੍ਹਾਂ ਨੂੰ ਬੈਂਗਲੁਰੂ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਬਿਲਕੁਲ ਫਿੱਟ ਤੇ ਫਾਈਨ ਹਨ।

ਮਿਥੁਨ ਚੱਕਰਵਰਤੀ ਦੀ ਸਿਹਤ ਬਾਰੇ ਜਾਣਨ ਤੋਂ ਬਾਅਦ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੇ ਸੁੱਖ ਦਾ ਸਾਹ ਲਿਆ ਹੈ। ਸਾਰੇ ਲੋਕ ਅਦਾਕਾਰ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ। ਬੀ. ਜੇ. ਪੀ. ਦੇ ਰਾਸ਼ਟਰੀ ਸਕੱਤਰ ਡਾ. ਅਨੁਪਮ ਹਜ਼ਰਾ ਨੇ ਵੀ ਮਿਥੁਨ ਚੱਕਰਵਰਤੀ ਦੀਆਂ ਤਸਵੀਰਾਂ ਨੂੰ ਟਵਿਟਰ ਹੈਂਡਲ ’ਤੇ ਸਾਂਝਾ ਕਰਦਿਆਂ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਦੁਆ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News