ਖ਼ੁਫ਼ੀਆ ਏਜੰਟ ਬਣ ਦੇਸ਼ ਦੀ ਰੱਖਿਆ ਕਰਨਗੇ ਸਿਧਾਰਥ ਮਲਹੋਤਰਾ, ‘ਮਿਸ਼ਨ ਮਜਨੂ’ ਦਾ ਟੀਜ਼ਰ ਰਿਲੀਜ਼

12/17/2022 5:35:45 PM

ਮੁੰਬਈ (ਬਿਊਰੋ)– ਸਿਧਾਰਥ ਮਲਹੋਤਰਾ ਤੇ ਰਸ਼ਮਿਕਾ ਮੰਦਾਨਾ ਦੀ ਫ਼ਿਲਮ ‘ਮਿਸ਼ਨ ਮਜਨੂ’ ਦਾ ਜ਼ਬਰਦਸਤ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸ਼ਾਂਤਨੂ ਬਾਗਚੀ ਨੇ ਕੀਤਾ ਹੈ। ਇਹ ਫ਼ਿਲਮ 20 ਜਨਵਰੀ, 2023 ’ਚ ਰਿਲੀਜ਼ ਹੋਵੇਗੀ। ਇਹ ਇਕ ਐਕਸ਼ਨ ਥ੍ਰਿਲਰ ਫ਼ਿਲਮ ਹੈ, ਜਿਸ ’ਚ ਸਿਧਾਰਥ ਇਕ ਰਾਅ ਏਜੰਟ ਦੀ ਭੂਮਿਕਾ ਨਿਭਾਉਣਗੇ।

ਟੀਜ਼ਰ ’ਚ ਸਿਧਾਰਥ ਪਾਕਿਸਤਾਨ ’ਚ ਹੀ ਰਹਿ ਰਹੇ ਭਾਰਤੀ ਜਾਸੂਸ ਬਣੇ ਦਿਖਾਈ ਦੇ ਰਹੇ ਹਨ, ਜੋ ਦੇਸ਼ ਲਈ ਕੁਝ ਵੀ ਕਰਨ ਲਈ ਤਿਆਰ ਹੈ। ਉਥੇ ਰਸ਼ਮਿਕਾ ਮੰਦਾਨਾ ਵੀ ਇਸ ਫ਼ਿਲਮ ’ਚ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ED ਨੇ ਰਕੁਲ ਪ੍ਰੀਤ ਸਿੰਘ ਨੂੰ ਭੇਜਿਆ ਸੰਮਨ, ਡਰੱਗਜ਼ ਤੇ ਮਨੀ ਲਾਂਡਰਿੰਗ ਕੇਸ ’ਚ ਹੋਵੇਗੀ ਪੁੱਛਗਿੱਛ

ਇਕ ਸੀਨ ’ਚ ਅਦਾਕਾਰਾ ਵਿਆਹ ਦੇ ਪਹਿਰਾਵੇ ’ਚ ਨਜ਼ਰ ਆ ਰਹੀ ਹੈ। ਇਹ ਉਸ ਦੀ ਦੂਜੀ ਬਾਲੀਵੁੱਡ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ ‘ਗੁਡਬਾਏ’ ’ਚ ਨਜ਼ਰ ਆਈ ਸੀ।

ਸ਼ਾਂਤਨੂ ਬਾਗਚੀ ਵਲੋਂ ਨਿਰਦੇਸ਼ਿਤ 1970 ਦੇ ਦਹਾਕੇ ਦੇ ਸਮੇਂ ’ਤੇ ਬਣੀ ‘ਮਿਸ਼ਨ ਮਜਨੂ’ ’ਚ ਸਿਧਾਰਥ ਇਕ ਭਾਰਤੀ ਖ਼ੁਫ਼ੀਆ ਏਜੰਟ ਬਣੇ ਹਨ, ਜੋ ਪਾਕਿਸਤਾਨੀ ਧਰਤੀ ’ਤੇ ਇਕ ਸੀਕ੍ਰੇਟ ਆਪ੍ਰੇਸ਼ਨ ਨੂੰ ਲੀਡ ਕਰ ਰਿਹਾ ਹੈ।

ਫ਼ਿਲਮ 20 ਜਨਵਰੀ, 2023 ਨੂੰ ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ’ਚ ਸਿਧਾਰਥ ਤੇ ਰਸ਼ਮਿਕਾ ਤੋਂ ਇਲਾਵਾ ਕੁਮੁਦ ਮਿਸ਼ਰਾ, ਪਰਮੀਤ ਸੇਠੀ, ਸ਼ਾਰਿਬ ਹਾਸ਼ਮੀ, ਮੀਰ ਸਰਵਰ ਤੇ ਜ਼ਾਕਿਰ ਹੁਸੈਨ ਵੀ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News