ਮੰਗੇਤਰ ਵੱਲੋਂ ਮਿਲੇ ਧੋਖੇ ਕਾਰਨ ਟੁੱਟੀ ਮਿਸ ਇੰਡੀਆ, ਫਲੈਟ 'ਚ ਲਟਕਦੀ ਮਿਲੀ ਲਾਸ਼

Thursday, Oct 10, 2024 - 03:42 PM (IST)

ਮੁੰਬਈ- ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਸਾਬਕਾ ਮਿਸ ਇੰਡੀਆ ਜਿਸ ਨੇ ਕਈ ਬਿਊਟੀ ਮੁਕਾਬਲੇ ਜਿੱਤੇ ਅਤੇ ਉਸ ਨੂੰ  ਸੁਭਾਈ ਘਈ ਦੀ ਫਿਲਮ 'ਤਾਲ' 'ਚ ਕੈਮਿਓ ਰੋਲ 'ਚ ਦੇਖਿਆ ਗਿਆ ਸੀ। ਦੱਸ ਦੇਈਏ ਕਿ ਅਸੀ ਮਸ਼ਹੂਰ ਮਾਡਲ ਅਤੇ ਟੀਵੀ ਹੋਸਟ ਨਫੀਸਾ ਜੋਸੇਫ ਦੀ ਗੱਲ ਕਰ ਰਹੇ ਹਾਂ। ਜਦੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਭੂਚਾਲ ਆਇਆ ਤਾਂ ਉਨ੍ਹਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।  

ਮੌਤ ਨੂੰ ਕਿਉਂ ਲਗਾਇਆ ਗਲੇ

ਭਾਰਤ ਦੀ ਮਸ਼ਹੂਰ ਮਾਡਲ ਅਤੇ ਟੀ.ਵੀ. ਹੋਸਟ ਨਫੀਸਾ ਜੋਸੇਫ, ਜਿਸ ਨੇ 1997 'ਚ ਫੇਮਿਨਾ ਮਿਸ ਇੰਡੀਆ ਯੂਨੀਵਰਸ ਦਾ ਤਾਜ ਪਹਿਨ ਕੇ ਹਰ ਦਿਲ 'ਚ ਆਪਣੀ ਥਾਂ ਬਣਾਈ ਸੀ ਪਰ ਇੱਕ ਦਿਨ ਇਸ ਅਦਾਕਾਰਾ ਨੇ ਮੌਤ ਨੂੰ ਗਲੇ ਲਗਾ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਨਫੀਸਾ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਓਨੀ ਹੀ ਦਲੇਰ ਸੀ ਜਿੰਨੀ ਉਹ ਆਪਣੀ ਪੇਸ਼ੇਵਰ ਜ਼ਿੰਦਗੀ 'ਚ ਸੀ। ਆਪਣੇ ਮੰਗੇਤਰ ਦੇ ਨਾਲ, ਉਸ ਨੇ '2's Company' ਨਾਮ ਦੀ ਇੱਕ ਪ੍ਰੋਗਰਾਮਿੰਗ ਯੂਨਿਟ ਸ਼ੁਰੂ ਕੀਤੀ ਅਤੇ ਇੱਕ ਮੈਗਜ਼ੀਨ 'ਗਰਲਜ਼' ਦਾ ਸੰਪਾਦਨ ਵੀ ਕੀਤਾ। ਉਸ ਨੇ ਜਾਨਵਰਾਂ ਦੀ ਭਲਾਈ ਲਈ ਵੀ ਆਵਾਜ਼ ਉਠਾਈ ਅਤੇ 'ਪੇਟਾ' ਵਰਗੀਆਂ ਸੰਸਥਾਵਾਂ ਨਾਲ ਕੰਮ ਕੀਤਾ। ਉਹ ਬੈਂਗਲੁਰੂ 'ਚ ਜਾਨਵਰਾਂ ਬਾਰੇ ਜਾਗਰੂਕਤਾ ਫੈਲਾਉਣ ਵਾਲੇ ਲੇਖ ਵੀ ਲਿਖਦੀ ਸੀ।

ਪਿਆਰ 'ਚ ਮਿਲੀ ਅਜਿਹੀ ਸਜ਼ਾ
ਹਾਲਾਂਕਿ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਸੰਘਰਸ਼ ਨਾਲ ਭਰੀ ਹੋਈ ਸੀ। ਨਫੀਸਾ ਦਾ ਵਿਆਹ ਕਾਰੋਬਾਰੀ ਗੌਤਮ ਖੰਡੂਜਾ ਨਾਲ ਹੋਣ ਜਾ ਰਿਹਾ ਸੀ। ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਗੌਤਮ ਅਜੇ ਵੀ ਕਾਨੂੰਨੀ ਤੌਰ 'ਤੇ ਵਿਆਹਿਆ ਹੋਇਆ ਹੈ, ਤਾਂ ਉਸ ਦਾ ਦਿਲ ਟੁੱਟ ਗਿਆ। ਖਬਰਾਂ ਮੁਤਾਬਕ ਗੌਤਮ ਨੇ ਨਫੀਸਾ ਨੂੰ ਬਲੈਕਮੇਲ ਕਰਨ ਦੀ ਧਮਕੀ ਵੀ ਦਿੱਤੀ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਇਸ ਟੁੱਟੇ ਭਰੋਸੇ ਅਤੇ ਤਣਾਅ ਨੇ ਉਸ ਦਾ ਜੀਵਨ ਮੁਸ਼ਕਲ ਬਣਾ ਦਿੱਤਾ।

ਨਫੀਸਾ ਨੇ ਕਰ ਲਈ ਖੁਦਕੁਸ਼ੀ 
29 ਜੁਲਾਈ 2004 ਨਫੀਸਾ ਜੋਸੇਫ ਦੀ ਜ਼ਿੰਦਗੀ ਦਾ ਆਖਰੀ ਦਿਨ ਸਾਬਤ ਹੋਇਆ, ਜਦੋਂ ਉਸ ਨੇ ਮੁੰਬਈ ਦੇ ਵਰਸੋਵਾ ਸਥਿਤ ਆਪਣੇ ਫਲੈਟ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਉਸ ਦੇ ਮਾਪਿਆਂ ਨੇ ਗੌਤਮ ਖੰਡੂਜਾ 'ਤੇ ਉਨ੍ਹਾਂ ਦੀ ਧੀ ਨੂੰ ਇਸ ਦੁਖਦਾਈ ਸਥਿਤੀ ਵੱਲ ਧੱਕਣ ਦਾ ਦੋਸ਼ ਲਗਾਇਆ। ਹਾਲਾਂਕਿ, ਗੌਤਮ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਇਹ ਮਾਮਲਾ ਲੰਬੇ ਸਮੇਂ ਤੱਕ ਅਦਾਲਤ 'ਚ ਚੱਲਿਆ। ਨਫੀਸਾ ਦੀ ਖੁਦਕੁਸ਼ੀ ਨੇ ਸਮਾਜ ਵਿੱਚ ਡੂੰਘੇ ਸਵਾਲ ਖੜ੍ਹੇ ਕੀਤੇ ਹਨ ਕਿ ਮਾਨਸਿਕ ਤਣਾਅ ਅਤੇ ਨਿੱਜੀ ਕਲੇਸ਼ ਇੱਕ ਵਿਅਕਤੀ ਨੂੰ ਕਿਸ ਹੱਦ ਤੱਕ ਤੋੜ ਸਕਦੇ ਹਨ। ਉਸ ਦੀ ਖੁਦਕੁਸ਼ੀ ਦੇ ਪਿੱਛੇ ਕਾਰਨ ਭਾਵੇਂ ਕੁਝ ਵੀ ਹੋਣ ਪਰ ਇਸ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਾਹਰੋਂ ਖੁਸ਼ ਦਿਸਣ ਵਾਲੇ ਲੋਕਾਂ ਦੇ ਅੰਦਰ ਵੀ ਦਰਦ ਅਤੇ ਸੰਘਰਸ਼ ਛੁਪਿਆ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Priyanka

Content Editor

Related News