ਮਿਲਿੰਦ ਸੋਮਨ ਨੇ ਸਾਂਝੀ ਕੀਤੀ ਆਪਣੀ 30 ਸਾਲ ਪੁਰਾਣੀ ਤਸਵੀਰ
Friday, May 07, 2021 - 11:42 AM (IST)

ਮੁੰਬਈ: ਅਦਾਕਾਰ ਮਿਲਿੰਦ ਸੋਮਨ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਅਦਾਕਾਰ ਹਮੇਸ਼ਾ ਆਪਣੇ ਪ੍ਰਸ਼ੰਸਕ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਅਦਾਕਾਰ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ।
ਤਸਵੀਰ ’ਚ ਮਿਲਿੰਦ ਬਲੈਕ ਸ਼ਾਰਟਸ ਅਤੇ ਕਸ਼ਮੀਰੀ ਟੇਕਸਟਾਈਲ ’ਚ ਨਜ਼ਰ ਆ ਰਹੇ ਹਨ। ਇਸ ਤਸਵੀਰ ’ਚ ਮਿਲਿੰਦ ਕਾਫ਼ੀ ਜਵਾਨ ਦਿਖਾਈ ਦੇ ਰਹੇ ਹਨ।
ਮਿਲਿੰਦ ਦੀ ਇਹ ਤਸਵੀਰ 30 ਸਾਲ ਪੁਰਾਣੀ ਹੈ। ਜਦੋਂ ਮਿਲਿੰਦ ਮਾਡਲਿੰਗ ਕਰਿਆ ਕਰਦੇ ਸਨ। ਤਸਵੀਰ ਸਾਂਝੀ ਕਰਦੇ ਹੋਏ ਮਿਲਿੰਦ ਨੇ ਲਿਖਿਆ ਕਿ ‘ਥ੍ਰੋ-ਬੈਕ ਵੀਰਵਾਰ-1991, ਸੱਚ ’ਚ ਖ਼ੂਬਸੂਰਤ ਪੁਰਾਣਾ ਕਸ਼ਮੀਰੀ ਟੈਕਸਟਾਈਲ, ਬਲੈਕ ਸ਼ਾਰਟਸ, ਦਿੱਲੀ ਦੀ ਗਰਮੀ, ਭਰਤ ਸਿੱਕਾ ਅਤੇ ਮੈਂ’। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਰਹੇ ਹਨ।
ਦੱਸ ਦੇਈਏ ਕਿ ਅਦਾਕਾਰ ਮਿਲਿੰਦ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਕੁਝ ਦਿਨ ਪਹਿਲਾਂ ਹੀ ਮਿਲਿੰਦ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਨੂੰ ਪਿਆਰ ਅਤੇ ਦੁਆਵਾਂ ਲਈ ਧੰਨਵਾਦ ਕਿਹਾ ਸੀ। ਇਸ ਦੇ ਨਾਲ ਹੀ ਮਿਲਿੰਦ ਨੇ ਆਪਣੇ ਪ੍ਰਸ਼ੰਸਕ ਨੂੰ ਪਲਾਜ਼ਮਾ ਡੋਨੇਟ ਕਰਨ ਅਤੇ ਦੂਜਿਆਂ ਦੀ ਮਦਦ ਲਈ ਅਪੀਲ ਕੀਤੀ ਸੀ।