26 ਸਾਲ ’ਚ ਬਿਲਕੁੱਲ ਨਹੀਂ ਬਦਲੇ ਮਿਲਿੰਦ ਸੋਮਨ, ਤਸਵੀਰ ਦੇਖ ਹੋ ਜਾਓਗੇ ਹੈਰਾਨ

Friday, Jul 30, 2021 - 04:34 PM (IST)

26 ਸਾਲ ’ਚ ਬਿਲਕੁੱਲ ਨਹੀਂ ਬਦਲੇ ਮਿਲਿੰਦ ਸੋਮਨ, ਤਸਵੀਰ ਦੇਖ ਹੋ ਜਾਓਗੇ ਹੈਰਾਨ

ਮੁੰਬਈ- ਅਦਾਕਾਰ ਅਤੇ ਮਾਡਲ ਮਿਲਿੰਦ ਸੋਮਨ ਆਪਣੀ ਫਿਟਨੈੱਸ ਦਾ ਖ਼ਾਸ ਧਿਆਨ ਰੱਖਦੇ ਹਨ। ਅਦਾਕਾਰ ਪ੍ਰਸ਼ੰਸਕਾਂ ਦੇ ਨਾਲ ਵੀ ਫਿਟਨੈੱਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਮਿਲਿੰਦ ਦੀ ਫਿਟਨੈੱਟ ’ਤੇ ਉਮਰ ਦਾ ਕੋਈ ਅਸਰ ਨਹੀਂ ਹੋਇਆ ਹੈ। ਅਦਾਕਾਰ ਅੱਜ ਵੀ ਓਨੇ ਹੀ ਫਿਟ ਹਨ ਜਿੰਨੇ 26 ਸਾਲ ਪਹਿਲੇ ਸਨ। ਮਿਲਿੰਦ ਨੇ 26 ਸਾਲ ਪੁਰਾਣੀ ਅਤੇ ਹੁਣ ਦੀ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਖ਼ੂਬ ਵਾਇਰਲ ਹੋ ਰਹੀਆਂ ਹਨ। 

PunjabKesari
ਤਸਵੀਰਾਂ ’ਚ ਮਿਲਿੰਦ ਸ਼ਰਟਲੈੱਸ ਨਜ਼ਰ ਆ ਰਹੇ ਹਨ। ਦੋਵਾਂ ਤਸਵੀਰਾਂ ’ਚ ਅਦਾਕਾਰ ਦੀ ਫਿਟਨੈੱਸ ਇਕੋ ਜਿਹੀ ਹੈ। ਅਦਾਕਾਰ ਦੀ ਫਿਟਨੈੱਸ ’ਤੇ ਉਮਰ ਦਾ ਕੋਈ ਅਸਰ ਨਹੀਂ ਹੋਇਆ ਹੈ। ਅਦਾਕਾਰ ਦੀ 26 ਸਾਲ ਪੁਰਾਣੀ ਤਸਵੀਰ ‘ਮੇਡ ਇਨ ਇੰਡੀਆ’ ਗਾਣੇ ਤੋਂ ਲਈ ਗਈ ਹੈ, ਜੋ 1995 ’ਚ ਰਿਲੀਜ਼ ਹੋਇਆ ਸੀ। ਤਸਵੀਰਾਂ ਸ਼ੇਅਰ ਕਰਦੇ ਹੋਏ ਮਿਲਿੰਦ ਨੇ ਲਿਖਿਆ ਕਿ ‘26 ਸਾਲ ਬਾਅਦ... ਸਮਾਂ ਕਿੰਨੀ ਤੇਜ਼ੀ ਨਾਲ ਲੰਘਦਾ ਹੈ। ਅਦਾਕਾਰ ਦੀ ਫਿਟਨੈੱਸ ਦੇਖ ਕੇ ਪ੍ਰਸ਼ੰਸਕ ਹੈਰਾਨ ਹੋ ਗਏ ਹਨ।
ਦੱਸ ਦੇਈਏ ਕਿ ਮਿਲਿੰਦ ਇੰਨੀਂ ਦਿਨੀਂ ਸ਼ੋਅ ‘ਸੁਪਰ ਮਾਡਲ ਆਫ ਦਿ ਈਅਰ’ ਨੂੰ ਲੈ ਕੇ ਚਰਚਾ ’ਚ ਬਣੇ ਹੋਏ ਹਨ। ਅਦਾਕਾਰ ਇਸ ਸ਼ੋਅ ’ਚ ਅਨੁਸ਼ਾ ਦਾਂਡੇਕਰ ਅਤੇ ਮਲਾਇਕਾ ਅਰੋੜਾ ਦੇ ਨਾਲ ਜੱਜ ਦੀ ਭੂਮਿਕਾ ’ਚ ਨਜ਼ਰ ਆਉਣਗੇ। ਮਿਲਿੰਦ ਨੇ ਮਲਾਇਕਾ ਅਤੇ ਅਨੁਸ਼ਾ ਨਾਲ ਤਸਵੀਰ ਵੀ ਸ਼ੇਅਰ ਕੀਤੀ ਸੀ।


author

Aarti dhillon

Content Editor

Related News