ਜਨਮਦਿਨ ਮੌਕੇ ''ਤੇ ਇਸ ਹਾਲੀਵੁੱਡ ਅਭਿਨੇਤਰੀ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਦੇਖੋ

11/23/2016 9:16:19 AM

ਲਾਸ ਏਂਜਲਸ— ਹਾਲੀਵੁੱਡ ਦੀ ਮਸ਼ਹੂਰ ਗਾਇਕਾ ਅਤੇ ਅਭਿਨੇਤਰੀ ਮਾਇਲੀ ਸਾਇਰਸ ਹਮੇਸ਼ਾ ਹੀ ਆਪਣੀਆਂ ਅਜੀਬੋ-ਗਰੀਬ ਹਰਕਤਾਂ ਕਾਰਨ ਸੁਰਖੀਆਂ ''ਚ ਬਣੀ ਰਹਿੰਦੀ ਹੈ। ਮਾਇਨੀ ਦਾ ਜਨਮਦਿਨ 23 ਨਵੰਬਰ 1992 ਨੂੰ ਹੋਇਆ ਸੀ। ਉਸ ਨੇ 9 ਸਾਲ ਦੀ ਉਮਰ ''ਚ ਐਕਟਿੰਗ ਦੀ ਦੁਨੀਆ ''ਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ। ਆਪਣੇ ਪਰਿਵਾਰ ਨਾਲ ਟੋਰਾਂਟੋ, ਕਾਂਗੜਾ ''ਚ ਚਾਰ ਸਾਲ ਰਹਿਣ ਦੌਰਾਨ ਅਰਮਸਟਰੋਂਗ ਐਕਟਿੰਗ ਸਟੂਡੀਓ ''ਚ ਐਕਟਿੰਗ ਸਿੱਖੀ ਸੀ। ਉਸ ਨੇ ਐਕਟਿੰਗ ਦੀ ਸ਼ੁਰੂਆਤ ਇਕ ਮਹਿਮਾਨ ਕਲਾਕਾਰ ਦੇ ਰੂਪ ''ਚ ਕੀਤੀ ਸੀ। ਉਸ ਨੇ ਆਪਣੇ ਪਿਤਾ ਦੇ ਟੀ. ਵੀ. ਸੀਰੀਜ਼ ''ਡਾਕ'' ''ਚ ਕਾਇਲੀ ਨਾਂ ਦੀ ਲੜਕੀ ਕਿਰਦਾਰ ਨਿਭਾਇਆ ਸੀ। ਸਾਲ 2003 ''ਚ ਟਿਮ ਬਰਟਨ ਦੀ ''ਬਿੱਗ ਫਿਸ਼'' ''ਚ ਯੰਗ ਰੂਥੀ ਦੀ ਭੂਮਿਕਾ ਨਿਭਾਈ ਅਤੇ ਡੇਸਿਟਨੀ ਸਾਇਰਸ ਨਾਂ ਨਾਲ ਮਸ਼ਹੂਰ ਹੋ ਗਈ। ਉਸ ਨੇ ਕਈ ਫਿਲਮਾਂ, ਟੀ. ਵੀ. ਸ਼ੋਅ ਅਤੇ ਐਲਬਮ ''ਚ ਕੰਮ ਕਰ ਚੁੱਕੀ ਹੈ।  

Related News