ਕੋਰੋਨਾ ਆਫ਼ਤ ਦੌਰਾਨ ਮੀਕਾ ਸਿੰਘ ਦਾ ਸ਼ਲਾਘਾਯੋਗ ਕਦਮ, ਮੁੰਬਈ 'ਚ ਗ਼ਰੀਬਾਂ ਲਈ ਲਾਇਆ ਲੰਗਰ

Monday, May 10, 2021 - 02:42 PM (IST)

ਕੋਰੋਨਾ ਆਫ਼ਤ ਦੌਰਾਨ ਮੀਕਾ ਸਿੰਘ ਦਾ ਸ਼ਲਾਘਾਯੋਗ ਕਦਮ, ਮੁੰਬਈ 'ਚ ਗ਼ਰੀਬਾਂ ਲਈ ਲਾਇਆ ਲੰਗਰ

ਮੁੰਬਈ (ਬਿਊਰੋ) - ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਕੋਰੋਨਾ ਮਹਾਮਾਰੀ ਦੌਰਾਨ ਗਰੀਬਾਂ ਨੂੰ ਭੋਜਨ ਦੇਣ ਦੀ ਜ਼ਿੰਮੇਵਾਰੀ ਲਈ ਹੈ। ਸ਼ਨੀਵਾਰ ਨੂੰ ਗਾਇਕ ਆਪਣੇ ਭਤੀਜੇ ਨਾਲ ਘਰ ਦੇ ਬਾਹਰ ਨਜ਼ਰ ਆਏ। ਇਸ ਦੌਰਾਨ ਮੀਕਾ ਸਿੰਘ ਨੇ ਦੱਸਿਆ ਕਿ ਆਪਣੇ ਐੱਨ. ਜੀ. ਓ. ਦੇ ਜ਼ਰੀਏ ਉਨ੍ਹਾਂ ਨੇ ਲੋਕਾਂ ਦੀ ਮਦਦ ਲਈ ਲੰਗਰ ਦੀ ਸ਼ੁਰੂਆਤ ਕੀਤੀ ਹੈ। ਮੀਕਾ ਸਿੰਘ ਨੇ ਕਿਹਾ ਕਿ ਦਿੱਲੀ ਤੋਂ ਬਾਅਦ ਮੁੰਬਈ 'ਚ ਵੀ 1000 ਤੋਂ ਵਧ ਲੋਕਾਂ ਦੇ ਖਾਣੇ ਦੇ ਪ੍ਰਬੰਧ ਲਈ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ।

PunjabKesari

ਇਸ ਤੋਂ ਇਲਾਵਾ ਮੀਕਾ ਸਿੰਘ ਨੇ ਕਿਹਾ, 'ਪਿਛਲੇ 1 ਸਾਲ ਤੋਂ ਦਿੱਲੀ 'ਚ ਲੰਗਰ ਚੱਲ ਰਿਹਾ ਹੈ। ਮੈਂ ਅਰਦਾਸ ਕਰਦਾ ਹਾਂ ਕਿ ਇਹ ਮਹਾਮਾਰੀ ਜਲਦ ਤੋਂ ਜਲਦ ਖ਼ਤਮ ਹੋਵੇ ਅਤੇ ਸਾਡੇ ਸਾਰਿਆਂ ਲਈ ਚੰਗੇ ਦਿਨ ਆਉਣ। ਮੈਂ ਬਾਕੀ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਵੀ ਸਾਡੀ ਇਸ ਮੁਹਿੰਮ ਨਾਲ ਜੁੜਨ।'

PunjabKesari

ਦੱਸ ਦਈਏ ਕਿ ਅਦਾਕਾਰ ਅਮਿਤਾਭ ਬੱਚਨ ਨੇ ਮਰੀਜ਼ਾਂ ਦੀ ਮਦਦ ਲਈ 2 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਉਨ੍ਹਾਂ ਨੇ ਇਹ ਦਾਨ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ 'ਚ ਬਣ ਰਹੇ ਕੋਵਿਡ ਸੈਂਟਰ ਦੇ ਨਿਰਮਾਣ ਲਈ ਦਿੱਤਾ ਹੈ। 300 ਬੈੱਡਾਂ ਵਾਲੇ ਇਸ ਕੋਵਿਡ ਸੈਂਟਰ ਨੂੰ 'ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਫ਼ੈਸੇਲਿਟੀ' ਦਾ ਨਾਂ ਦਿੱਤਾ ਗਿਆ ਹੈ। ਇਸ ਕੋਵਿਡ ਕੇਅਰ ਵਿੱਚ, ਕੋਰੋਨਾ ਦੇ ਮਰੀਜ਼ਾਂ ਲਈ ਡਾਕਟਰਾਂ, ਪੈਰਾ ਮੈਡੀਕਲ ਤੋਂ ਇਲਾਵਾ ਐਂਬੂਲੈਂਸ ਤੇ ਆਕਸੀਜਨ ਵਰਗੀਆਂ ਸਹੂਲਤਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ। ਕੋਰੋਨਾ ਦੇ ਮਰੀਜ਼ਾਂ ਨੂੰ ਹਰ ਕਿਸਮ ਦੀਆਂ ਸਹੂਲਤਾਂ ਬਿਲਕੁਲ ਫਰੀ ਮਿਲਣਗੀਆਂ।

PunjabKesari

ਦਿੱਲੀ ਸਿੱਖ ਗੁਰਦਵਾਰਾ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਬਿਆਨ 'ਚ ਅਮਿਤਾਭ ਬੱਚਨ ਦੀ ਤਾਰੀਫ਼ ਕੀਤੀ ਅਤੇ ਕਿਹਾ, 'ਜਦੋਂ ਦਿੱਲੀ 'ਚ ਰੋਜ਼ਾਨਾ ਆਕਸੀਜਨ ਦੀ ਘਾਟ ਹੁੰਦੀ ਸੀ, ਤਾਂ ਅਮਿਤਾਭ ਬੱਚਨ ਹਰ ਰੋਜ਼ ਫੋਨ ਕਰਕੇ ਕੋਰੋਨਾ ਸੈਂਟਰ ਦੀ ਜਾਣਕਾਰੀ ਲੈਂਦੇ ਸਨ। ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ 2 ਕਰੋੜ ਦਾ ਦਾਨ ਦਿੰਦੇ ਹੋਏ ਕਿਹਾ ''ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ' ਦੇ ਨਿਰਮਾਣ ਲਈ ਸਿੱਖ ਕੌਮ ਦੀ ਸੇਵਾ ਨੂੰ ਸਲਾਮ।'

 

ਹਾਲ ਹੀ 'ਚ ਮਸ਼ਹੂਰ ਬਾਲੀਵੁਡ ਫ਼ਿਲਮ ਮੇਕਰ ਰੋਹਿਤ ਸ਼ੈੱਟੀ ਨੇ ਵੀ ਇਸ ਕੋਵਿਡ ਸੈਂਟਰ ਦੀ ਉਸਾਰੀ ਲਈ ਫੰਡਿੰਗ ਕੀਤੀ ਸੀ। ਰੋਹਿਤ ਸ਼ੈੱਟੀ ਦੇ ਵੀ ਇਸ ਉਪਰਾਲੇ ਲਈ ਉਨ੍ਹਾਂ ਦੀ ਤਾਰੀਫ਼ ਹੋਈ ਸੀ। ਹਾਲਾਂਕਿ ਰੋਹਿਤ ਸ਼ੈੱਟੀ ਵੱਲੋਂ ਦਾਨ ਕੀਤੀ ਗਈ ਰਕਮ ਦਾ ਖ਼ੁਲਾਸਾ ਨਹੀਂ ਕੀਤਾ ਗਿਆ।

ਨੋਟ - ਮੀਕਾ ਸਿੰਘ ਦੇ ਇਸ ਨੇਕ ਕਦਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News